Fri, Oct 2, 2026
Whatsapp

Raja Warring : ਰਾਜਾ ਵੜਿੰਗ ਨੇ ਚੰਨੀ ਤੇ ਰੰਧਾਵਾ ਲਈ ਕੀਤੀ ਅਰਦਾਸ ! ਭਾਵੁਕ ਹੁੰਦਿਆਂ ਬੋਲੇ - ਪਹਿਲਾਂ ਵਾਲੇ ਤੇ ਹੁਣ ਵਾਲੇ ਰਾਜਾ ਵੜਿੰਗ 'ਚ ਫ਼ਰਕ ਹੈ...

Raja Warring resign : ਵੜਿੰਗ ਨੇ ਕਿਹਾ ਕਿ ਸਮੇਂ ਦੇ ਨਾਲ ਇਨਸਾਨ ਵੀ ਬਦਲਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵਾਲੇ ਰਾਜਾ ਵੜਿੰਗ ਅਤੇ ਅੱਜ ਦੇ ਰਾਜਾ ਵੜਿੰਗ ਵਿੱਚ ਫ਼ਰਕ ਹੈ, ਪਰ ਉਹ ਅੱਗੇ ਵੀ ਆਪਣੀ ਪੁਰਾਣੀ ਤਰ੍ਹਾਂ ਦੀ ਸਰਗਰਮੀ ਵਿੱਚ ਵਾਪਸ ਆਉਣਗੇ। ਹਾਲਾਂਕਿ, ਇਸ ਲਈ ਥੋੜ੍ਹਾ ਸਮਾਂ ਜ਼ਰੂਰ ਲੱਗੇਗਾ।

Reported by:  PTC News Desk  Edited by:  KRISHAN KUMAR SHARMA -- October 02nd 2026 03:33 PM -- Updated: October 02nd 2026 03:45 PM
Raja Warring : ਰਾਜਾ ਵੜਿੰਗ ਨੇ ਚੰਨੀ ਤੇ ਰੰਧਾਵਾ ਲਈ ਕੀਤੀ ਅਰਦਾਸ ! ਭਾਵੁਕ ਹੁੰਦਿਆਂ ਬੋਲੇ - ਪਹਿਲਾਂ ਵਾਲੇ ਤੇ ਹੁਣ ਵਾਲੇ ਰਾਜਾ ਵੜਿੰਗ 'ਚ ਫ਼ਰਕ ਹੈ...

Raja Warring : ਰਾਜਾ ਵੜਿੰਗ ਨੇ ਚੰਨੀ ਤੇ ਰੰਧਾਵਾ ਲਈ ਕੀਤੀ ਅਰਦਾਸ ! ਭਾਵੁਕ ਹੁੰਦਿਆਂ ਬੋਲੇ - ਪਹਿਲਾਂ ਵਾਲੇ ਤੇ ਹੁਣ ਵਾਲੇ ਰਾਜਾ ਵੜਿੰਗ 'ਚ ਫ਼ਰਕ ਹੈ...

Raja Warring : ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅੱਜ ਰਸਮੀ ਤੌਰ 'ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਲੀ ਵਿੱਚ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਮਿਲ ਕੇ ਅਸਤੀਫਾ ਸੌਂਪ ਦਿੱਤਾ ਹੈ। ਉਪਰੰਤ ਉਨ੍ਹਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵੀ ਮੱਥਾ ਟੇਕਿਆ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਇਸ ਮੌਕੇ ਮੀਡੀਆ ਨਾਲ ਵੀ ਗੱਲਬਾਤ ਕਰਦਿਆਂ ਕਿਹਾ ਕਿ ‘ਸਮਾਂ ਲੱਗੇਗਾ, ਪਹਿਲਾਂ ਵਾਂਗ ਨਜ਼ਰ ਆਉਣ ਲਈ’।

PTC ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਲੰਬੇ ਸਮੇਂ ਤੱਕ ਇੱਕ ਜ਼ਿੰਮੇਵਾਰੀ ਨਿਭਾਉਣ ਤੋਂ ਬਾਅਦ ਅਹੁਦਾ ਛੱਡਣਾ ਸੁਭਾਵਿਕ ਤੌਰ ’ਤੇ ਭਾਵੁਕ ਪਲ ਹੁੰਦਾ ਹੈ।

'ਇੱਕ ਦਿਨ ਅਹੁਦਾ ਛੱਡਣਾ ਹੀ ਪੈਂਦਾ ਹੈ'

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅੱਜ ਉਹ ਕੁਝ ਭਾਵੁਕ ਨਜ਼ਰ ਆ ਰਹੇ ਹਨ, ਕਿਉਂਕਿ ਕੱਲ੍ਹ ਤੱਕ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ ਅਤੇ ਅੱਜ ਨਹੀਂ ਹਨ, ਤਾਂ ਵੜਿੰਗ ਨੇ ਕਿਹਾ ਕਿ ਅਜਿਹਾ ਤਾਂ ਹੁੰਦਾ ਹੀ ਹੈ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਕਿਸੇ ਅਹੁਦੇ ’ਤੇ ਹੁੰਦਾ ਹੈ, ਇੱਕ ਦਿਨ ਉਸ ਨੂੰ ਉਹ ਅਹੁਦਾ ਛੱਡਣਾ ਹੀ ਪੈਂਦਾ ਹੈ।


ਵੜਿੰਗ ਨੇ ਕਿਹਾ ਕਿ ਉਹ ਕਾਫ਼ੀ ਲੰਬੇ ਸਮੇਂ ਤੱਕ ਇਸ ਜ਼ਿੰਮੇਵਾਰੀ ’ਤੇ ਰਹੇ ਹਨ, ਇਸ ਲਈ ਅਹੁਦਾ ਖ਼ਤਮ ਹੋਣ ਤੋਂ ਬਾਅਦ ਭਾਵੁਕ ਮਹਿਸੂਸ ਕਰਨਾ ਸੁਭਾਵਿਕ ਹੈ।

'ਪਹਿਲਾਂ ਵਾਲੇ ਤੇ ਹੁਣ ਵਾਲੇ ਰਾਜਾ ਵੜਿੰਗ 'ਚ ਫਰਕ ਹੈ'

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਹਮੇਸ਼ਾ ਇੱਕ ‘warrior  ਲੀਡਰ’ ਵਾਂਗ ਰੈਲੀਆਂ ਅਤੇ ਧਰਨਿਆਂ ਵਿੱਚ ਨਜ਼ਰ ਆਉਂਦੇ ਰਹੇ ਹਨ ਪਰ ਅੱਜ ਕੁਝ ਵੱਖਰੇ ਅਤੇ ਭਾਵੁਕ ਨਜ਼ਰ ਆ ਰਹੇ ਹਨ, ਤਾਂ ਵੜਿੰਗ ਨੇ ਕਿਹਾ ਕਿ ਉਹ ਭਾਵੁਕ ਹਨ, ਕਿਉਂਕਿ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਇਹ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਮਿਲਿਆ।ਉਨ੍ਹਾਂ ਕਿਹਾ ਕਿ ਆਪਣੇ ਲਈ ਸਮਾਂ ਹੀ ਨਹੀਂ ਮਿਲਿਆ ਅਤੇ ਹੁਣ ਗੁਰੂ ਘਰ ਆਏ ਹਨ, ਇਸ ਲਈ ਕੁਝ ਸਮਾਂ ਲੱਗੇਗਾ।

ਵੜਿੰਗ ਨੇ ਕਿਹਾ ਕਿ ਸਮੇਂ ਦੇ ਨਾਲ ਇਨਸਾਨ ਵੀ ਬਦਲਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵਾਲੇ ਰਾਜਾ ਵੜਿੰਗ ਅਤੇ ਅੱਜ ਦੇ ਰਾਜਾ ਵੜਿੰਗ ਵਿੱਚ ਫ਼ਰਕ ਹੈ, ਪਰ ਉਹ ਅੱਗੇ ਵੀ ਆਪਣੀ ਪੁਰਾਣੀ ਤਰ੍ਹਾਂ ਦੀ ਸਰਗਰਮੀ ਵਿੱਚ ਵਾਪਸ ਆਉਣਗੇ। ਹਾਲਾਂਕਿ, ਇਸ ਲਈ ਥੋੜ੍ਹਾ ਸਮਾਂ ਜ਼ਰੂਰ ਲੱਗੇਗਾ।

‘ਰੰਧਾਵਾ ਅਤੇ ਚੰਨੀ ਨੂੰ ਵੱਡੇ ਅਹੁਦੇ ਮਿਲਣ, ਮੇਰੀ ਡਿਊਟੀ ਜਿੱਥੇ ਲੱਗੇਗੀ, ਉੱਥੇ ਹਾਜ਼ਰ ਰਹਾਂਗਾ’

ਜਦੋਂ ਰਾਜਾ ਵੜਿੰਗ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਵੱਲੋਂ ‘ਕੰਪਰੋਮਾਈਜ਼’ ਕਿਹਾ ਗਿਆ ਹੈ ਅਤੇ ਉਹ ਇਸ ਨੂੰ ਕਿਵੇਂ ਦੇਖਦੇ ਹਨ, ਤਾਂ ਵੜਿੰਗ ਨੇ ਕਿਹਾ ਕਿ ਉਹ ਰੱਬ ਅੱਗੇ ਅਰਦਾਸ ਕਰਦੇ ਹਨ ਕਿ ਰੰਧਾਵਾ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਜਾਵੇ, ਚੰਨੀ ਸਾਹਿਬ ਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਜਾਵੇ ਅਤੇ ਭਾਜਪਾ ਨੂੰ ਵੀ ਵੱਡੀਆਂ-ਵੱਡੀਆਂ ਪੋਜ਼ੀਸ਼ਨਾਂ ਮਿਲਣ।

ਵੜਿੰਗ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਰੱਬ ਸਾਰਿਆਂ ਨੂੰ ਸਭ ਕੁਝ ਦੇਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਡਿਊਟੀ ਜਿੱਥੇ ਵੀ ਲਗਾਈ ਜਾਵੇਗੀ, ਉਹ ਉੱਥੇ ਹਾਜ਼ਰ ਰਹਿਣਗੇ।

ਸਚਿਨ ਪਾਇਲਟ ਦੇ ਆਉਣ ਮਗਰੋਂ ਅਹੁਦਾ ਜਾਣ ’ਤੇ ਵੜਿੰਗ ਦਾ ਜਵਾਬ

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸਚਿਨ ਪਾਇਲਟ ਦੇ ਪੰਜਾਬ ਕਾਂਗਰਸ ਇੰਚਾਰਜ ਬਣਨ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ ਗਿਆ ਅਤੇ ਉਹ ਪਾਇਲਟ ਨਾਲ ਵੀ ਕੰਮ ਕਰ ਚੁੱਕੇ ਹਨ, ਤਾਂ ਵੜਿੰਗ ਨੇ ਕਿਹਾ ਕਿ ਸ਼ਾਇਦ ਉਨ੍ਹਾਂ ਨੂੰ ਅਜਿਹਾ ਲੱਗਿਆ ਹੋਵੇ। ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਸੁਣਿਆ ਹੈ ਕਿ ਸਚਿਨ ਪਾਇਲਟ ਹੋਰਾਂ ਕੋਈ ਰਿਪੋਰਟ ਸੌਂਪੀ ਹੈ ਜਿਸ ਬਾਅਦ ਐਕਸ਼ਨ ਹੋਇਆ ਹੈ।

ਇਹ ਵੀ ਪੜ੍ਹੋ...

SIR ਵਿਵਾਦ ਵਿਚਾਲੇ ਚੋਣ ਕਮਿਸ਼ਨ ਦਾ ਵੱਡਾ ਫ਼ੈਸਲਾ, 20 ਰਾਜਾਂ 'ਚ ਹਟਾਏ ਯੋਗ ਵੋਟਰਾਂ ਨੂੰ ਜੋੜਨ ਲਈ ਚਲਾਈ ਜਾਵੇਗੀ ਵਿਸ਼ੇਸ਼ ਮੁਹਿੰਮ

LPU Violence : ਐਲਪੀਯੂ ਮਾਮਲੇ 'ਚ ਪੁਲਿਸ ਦਾ ਜੰਮੂ ਤੋਂ ਲੈ ਕੇ ਬੰਬੇ ਤੱਕ Action, 9 ਗ੍ਰਿਫ਼ਤਾਰ, 7 ਵਿਦਿਆਰਥੀ ਤੇ 2 ਬਾਹਰੀ, DIG ਨੇ ਕੀਤੇ ਵੱਡੇ ਖੁਲਾਸੇ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK