Mon, Dec 8, 2025
Whatsapp

Qaumi Insaaf Morcha Delhi March ਮਾਰਚ ਨੂੰ ਲੈ ਕੇ ਵੱਡੀ ਅਪਡੇਟ; ਸਰਕਾਰ ਨਾਲ ਗੱਲਬਾਤ 'ਚ ਬਣੀ ਸਹਿਮਤੀ

ਕਿਸਾਨਾਂ ਦਾ ਮਾਰਚ ਸਵੇਰੇ 10 ਵਜੇ ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਸਰਹੱਦ ਤੋਂ ਦਿੱਲੀ ਲਈ ਰਵਾਨਾ ਹੋਵੇਗਾ। ਰਾਜਪੁਰਾ-ਅੰਬਾਲਾ ਹਾਈਵੇਅ 14 ਨਵੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਆਵਾਜਾਈ ਲਈ ਬੰਦ ਰਹੇਗਾ।

Reported by:  PTC News Desk  Edited by:  Aarti -- November 14th 2025 09:36 AM -- Updated: November 14th 2025 03:45 PM
Qaumi Insaaf Morcha Delhi March ਮਾਰਚ ਨੂੰ ਲੈ ਕੇ ਵੱਡੀ ਅਪਡੇਟ;  ਸਰਕਾਰ ਨਾਲ ਗੱਲਬਾਤ 'ਚ ਬਣੀ ਸਹਿਮਤੀ

Qaumi Insaaf Morcha Delhi March ਮਾਰਚ ਨੂੰ ਲੈ ਕੇ ਵੱਡੀ ਅਪਡੇਟ; ਸਰਕਾਰ ਨਾਲ ਗੱਲਬਾਤ 'ਚ ਬਣੀ ਸਹਿਮਤੀ

  • 03:45 PM, Nov 14 2025
    ਕੌਮੀ ਇਨਸਾਫ਼ ਮੋਰਚੇ ਦਾ ਧਰਨਾ ਸ਼ੰਭੂ ਬਾਰਡਰ 'ਤੇ ਖਤਮ

    ਸਰਕਾਰ ਨਾਲ ਗੱਲਬਾਤ 'ਚ ਬਣੀ ਸਹਿਮਤੀ, ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ ਵੀ ਮੁਲਤਵੀ

  • 03:31 PM, Nov 14 2025
    Qaumi Insaaf Morcha Delhi March Live Updates : ਕੌਮੀ ਇਨਸਾਫ਼ ਮੋਰਚਾ ਅਤੇ ਕਿਸਾਨ ਯੂਨੀਅਨਾਂ ਨੇ ਸ਼ੰਭੂ ਬਾਰਡਰ 'ਤੇ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੂੰ ਦਿੱਤਾ ਮੰਗ ਪੱਤਰ

    ਕੇਂਦਰ ਨੂੰ ਦਿੱਤੇ ਗਏ ਮੈਮੋਰੈਂਡਮ ਦੀ ਕਾਪੀ

    ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤਾ ਗਿਆ ਅੱਜ ਸ਼ੰਭੂ ਬਾਰਡਰ ਤੇ ਪ੍ਰਦਰਸ਼ਨ

    ਕਿਸਾਨ ਥੋੜੀ ਦੇਰ 'ਚ ਵਾਪਸ ਜਾਣਗੇ, ਕੇਂਦਰ ਦੇ ਨੁਮਾਇੰਦੇ ਜਾ ਚੁਕੇ ਨੇ

  • 03:28 PM, Nov 14 2025
    Qaumi Insaaf Morcha Delhi March Live Updates : ਕੌਮੀ ਇਨਸਾਫ਼ ਮੋਰਚਾ ਅਤੇ ਕਿਸਾਨ ਯੂਨੀਅਨਾਂ ਵੱਲੋਂ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਦਿੱਤਾ ਮੰਗ ਪੱਤਰ

    ਕੇਂਦਰ ਨੂੰ ਦਿੱਤੇ ਗਏ ਮੈਮੋਰੈਂਡਮ ਦੀ ਕਾਪੀ

    ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤਾ ਗਿਆ ਅੱਜ ਸ਼ੰਭੂ ਬਾਰਡਰ ਤੇ ਪ੍ਰਦਰਸ਼ਨ

    ਕਿਸਾਨ ਥੋੜੀ ਦੇਰ 'ਚ ਵਾਪਸ ਜਾਣਗੇ, ਕੇਂਦਰ ਦੇ ਨੁਮਾਇੰਦੇ ਜਾ ਚੁਕੇ ਨੇ

  • 03:09 PM, Nov 14 2025
    ਕੌਮੀ ਇਨਸਾਫ ਮੋਰਚਾ ਦੇ ਮਾਰਚ ਨੂੰ ਲੈ ਕੇ ਵੱਡੀ ਅਪਡੇਟ
    • ਮੋਰਚੇ ਦੇ ਆਗੂਆਂ ਕੋਲੋਂ ਕੇਂਦਰ ਸਰਕਾਰ ਦੇ ਨੁਮਾਇੰਦੇ ਲੈਣਗੇ ਮੰਗ ਪੱਤਰ 
    • ਮੰਗ ਪੱਤਰ ਗ੍ਰਹਿ ਮੰਤਰਾਲੇ ਦੇ ਜੁਆਇੰਟ ਸੈਕਟਰੀ IAS ਪ੍ਰਸ਼ਾਂਤ ਲੋਖੰਡੇ ਵੱਲੋਂ ਲਿਆ ਜਾਵੇਗਾ
    • ਮੋਰਚੇ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲਈ 15 ਨਵੰਬਰ ਨੂੰ PM ਰਿਹਾਇਸ਼ ’ਤੇ ਸੌਪਣਾ ਸੀ ਮੰਗ ਪੱਤਰ 
    • ਹਰਿਆਣਾ ਪੁਲਿਸ ਨੇ ਪੰਜਾਬ ਤੇ ਹਰਿਆਣਾ ਬਾਰਡਰ ਬੰਦ ਕਰ ਮੋਰਚੇ ਨੂੰ ਰੋਕਿਆ 
  • 01:25 PM, Nov 14 2025
    ਕੌਮੀ ਇਨਸਾਫ ਮੋਰਚੇ ਦਾ ਮਾਰਚ


  • 12:25 PM, Nov 14 2025
    ਰਾਜਪੁਰਾ ਦੇ ਸ਼ੰਭੂ ਬਾਰਡਰ ’ਤੇ ਪੁਲਿਸ ਵੱਲੋਂ ਨਾਕੇਬੰਦੀ ਕਰਕੇ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੂੰ ਰੋਕਿਆ

    ਕੌਮੀ ਇਨਸਾਫ ਮੋਰਚੇ ਵੱਲੋਂ 14 ਨਵੰਬਰ ਨੂੰ ਦਿੱਲੀ ਜਾਣ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਾਣਾ ਸੀ ਪਰ ਸ਼ੰਭੂ ਬਾਰਡਰ ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੱਲੋਂ ਇਹਨਾਂ ਨੂੰ ਰੋਕ ਦਿੱਤਾ ਗਿਆ ਹੈ ਵੱਡੀ ਗਿਣਤੀ ਚ ਕਿਸਾਨ ਆਗੂ ਗੁਰਚਰਨ ਸਿੰਘ  ਹਵਾਰਾ ਕੌਮੀ ਇਨਸਾਫ ਮੋਰਚੇ ਦੇ ਆਗੂ ਆਪਣੇ ਆਗੂਆਂ ਨਾਲੋਂ ਉਥੇ ਪਹੁੰਚੇ ਹਨ ਅਤੇ ਵੱਡੀ ਗਿਣਤੀ ਦੇ ਵਿੱਚ ਬੱਸਾਂ ਪੰਜਾਬ ਤੋਂ ਆ ਰਹੀਆਂ ਹਨ।

    ਗੁਰਚਰਨ ਸਿੰਘ ਹਵਾਰਾ ਨੇ ਬਿਆਨ ਦਿੱਤਾ ਹੈ ਕਿ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਕੈਨਨ ਵਾਟਰ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਇੱਥੇ ਖੜੀ ਹੈ ਅਤੇ ਨਾਕੇ ’ਤੇ ਉਨ੍ਹਾਂ ਨੂੰ ਰੋਕਿਆ ਗਿਆ ਹੈ। ਵੱਡੀ ਗਿਣਤੀ ’ਚ ਲੋਕ ਇੱਥੇ ਪਹੁੰਚ ਰਹੇ ਹਨ। 

    ਉਨ੍ਹਾਂ ਨੇ ਅੱਗੇ ਕਿਹਾ ਕਿ ਸ਼ੰਭੂ ਬਾਰਡਰ ’ਤੇ ਪਹੁੰਚੇ ਹਾਂ ਪਰ ਅਸੀਂ ਦੇਖ ਕੇ ਹੈਰਾਨ ਹਾਂ ਕਿ ਇੰਨ੍ਹੀ ਵੱਡੀ ਫੋਰਸ ਇੱਥੇ ਲਗਾਈ ਹੋਈ ਹੈ ਅਤੇ ਸਾਨੂੰ ਇੱਥੇ ਹੀ ਰੋਕ ਦਿੱਤਾ ਗਿਆ ਹੈ ਹਰਿਆਣਾ ਪੁਲਿਸ ਵੱਲੋਂ ਵੀ ਹਰਿਆਣਾ ਪੁਲਿਸ ਵੱਲੋਂ ਵੀ ਬੈਰੀਕੈਟ ਲਾ ਕੇ ਬਿੱਲਕੁਲ ਬਾਰਡਰ ਨੂੰ ਸੀਲ ਕਰ ਦਿੱਤਾ ਗਿਆ ਹੈ। 

    ਮਾਨ ਸਿੰਘ ਵਿੱਤ ਸਕੱਤਰ ਪੰਜਾਬ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਦੱਸਿਆ ਕਿ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਇੱਥੇ ਖੜੀ ਹੈ ਅਸੀਂ ਤਾਂ ਕੌਮੀ ਇਨਸਾਫ ਮੋਰਚੇ ਦੇ ਨਾਲ ਜਾਣਾ ਸੀ ਪਰ ਇੱਥੇ ਰੋਕ ਦਿੱਤਾ ਗਿਆ ਹੈ। 

  • 10:59 AM, Nov 14 2025
    ਕੌਮੀ ਇਨਸਾਫ ਮੋਰਚਾ ਵੱਲੋਂ ਅੱਜ ਸ਼ੰਭੂ ਬਾਰਡਰ ਤੋਂ ਰਵਾਨਾ ਹੋਵੇਗਾ ਮਾਰਚ
    • ਮਾਰਚ ਤੋਂ ਪਹਿਲਾਂ ਪੰਜਾਬ ਹਰਿਆਣਾ ਬਾਰਡਰ ਹਰਿਆਣਾ ਪੁਲਿਸ ਵੱਲੋਂ ਕੀਤਾ ਗਿਆ ਬੰਦ
    • ਹਰਿਆਣਾ ਪੁਲਿਸ ਵੱਲੋਂ ਪੰਜਾਬ ਹਰਿਆਣਾ ਬਾਰਡਰ ਤੇ ਲਗਾਏ ਗਏ ਪੱਥਰਾਂ ਦੇ ਬੈਰੀਕੇਡ
    • ਵਾਟਰ ਕੈਨਨ, ਹੰਝੂ ਗੈਸ ਵਾਲੀ ਮਸ਼ੀਨਾਂ ਅਤੇ ਭਾਰੀ ਗਿਣਤੀ ਵਿੱਚ ਸੁਰੱਖਿਆ ਬਲ ਤੈਨਾਤ
    • ਦਿੱਲੀ ਪੁਲਿਸ ਵੱਲੋਂ ਪਹਿਲਾਂ  ਹੀ ਕੌਮੀ ਇਨਸਾਫ ਮੋਰਚਾ ਨੂੰ ਆਗਿਆ ਦੇਣ ਤੋਂ ਮਨਾਂ ਕਰ ਦਿੱਤਾ ਸੀ।

Qaumi Insaaf Morcha Delhi March Live Updates :  ਕੌਮੀ ਇਨਸਾਫ਼ ਮੋਰਚਾ ਅਤੇ ਪੰਜਾਬ ਦੀਆਂ ਵੱਖ-ਵੱਖ ਕਿਸਾਨ ਯੂਨੀਅਨਾਂ ਸ਼ੁੱਕਰਵਾਰ ਨੂੰ ਸ਼ੰਭੂ ਸਰਹੱਦ ਤੋਂ ਦਿੱਲੀ ਲਈ ਮਾਰਚ ਕਰਨਗੇ। ਕੌਮੀ ਇਨਸਾਫ਼ ਮੋਰਚਾ ਅਤੇ ਕਿਸਾਨ ਸੰਗਠਨਾਂ ਦੇ ਮੈਂਬਰ ਸਵੇਰੇ 10 ਵਜੇ ਤੱਕ ਸ਼ੰਭੂ ਸਰਹੱਦ 'ਤੇ ਇਕੱਠੇ ਹੋਣਗੇ ਅਤੇ ਫਿਰ ਦਿੱਲੀ ਲਈ ਰਵਾਨਾ ਹੋਣਗੇ।

ਕੌਮੀ ਇਨਸਾਫ਼ ਮੋਰਚਾ ਉਨ੍ਹਾਂ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਲਈ ਦਿੱਲੀ ਲਈ ਮਾਰਚ ਕਰੇਗਾ ਜੋ ਵੱਖ-ਵੱਖ ਘਟਨਾਵਾਂ ਲਈ ਸਜ਼ਾਵਾਂ ਭੁਗਤਣ ਦੇ ਬਾਵਜੂਦ ਜੇਲ੍ਹਾਂ ਵਿੱਚ ਬੰਦ ਹਨ। ਪੰਜਾਬ ਦੇ ਕਿਸਾਨ ਸੰਗਠਨਾਂ ਨੇ ਇਸ ਮਾਰਚ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ। ਨਿਰਧਾਰਤ ਪ੍ਰੋਗਰਾਮ ਅਨੁਸਾਰ, ਮਾਰਚ ਸਵੇਰੇ 10 ਵਜੇ ਪੰਜਾਬ ਅਤੇ ਹਰਿਆਣਾ ਦੀ ਸ਼ੰਭੂ ਸਰਹੱਦ ਤੋਂ ਦਿੱਲੀ ਲਈ ਰਵਾਨਾ ਹੋਵੇਗਾ।


ਰਾਜਪੁਰਾ-ਅੰਬਾਲਾ ਹਾਈਵੇਅ ਦਿਨ ਭਰ ਬੰਦ ਰਹੇਗਾ

ਪੁਲਿਸ ਨੇ ਇੱਕ ਟ੍ਰੈਫਿਕ ਡਾਇਵਰਸ਼ਨ ਯੋਜਨਾ ਜਾਰੀ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਰਾਜਪੁਰਾ-ਅੰਬਾਲਾ ਹਾਈਵੇਅ 14 ਨਵੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਆਵਾਜਾਈ ਲਈ ਬੰਦ ਰਹੇਗਾ। ਲੁਧਿਆਣਾ ਤੋਂ ਅੰਬਾਲਾ ਜਾਣ ਵਾਲੇ ਵਾਹਨਾਂ ਨੂੰ ਅੰਬਾਲਾ ਪਹੁੰਚਣ ਲਈ ਰਾਜਪੁਰਾ ਤੋਂ ਬਨੂੜ, ਜ਼ੀਰਕਪੁਰ ਅਤੇ ਡੇਰਾਬੱਸੀ ਰਾਹੀਂ ਜਾਣਾ ਪਵੇਗਾ। ਅੰਬਾਲਾ ਤੋਂ ਲੁਧਿਆਣਾ ਜਾਣ ਵਾਲੇ ਵਾਹਨਾਂ ਨੂੰ ਵੀ ਇਹੀ ਰਸਤਾ ਅਪਣਾਉਣਾ ਪਵੇਗਾ। ਫਤਿਹਗੜ੍ਹ ਸਾਹਿਬ ਤੋਂ ਅੰਬਾਲਾ ਜਾਣ ਵਾਲੇ ਵਾਹਨਾਂ ਨੂੰ ਲਾਂਡਰਾਂ ਤੋਂ ਏਅਰਪੋਰਟ ਚੌਕ, ਮੋਹਾਲੀ ਅਤੇ ਡੇਰਾਬੱਸੀ ਤੋਂ ਅੰਬਾਲਾ ਜਾਣਾ ਪਵੇਗਾ।

ਪੁਲਿਸ ਨੇ ਸੁਰੱਖਿਆ ਤਿਆਰੀਆਂ ਕੀਤੀਆਂ

ਰਾਜਪੁਰਾ ਤੋਂ ਘਨੌਰ ਰਾਹੀਂ ਅੰਬਾਲਾ ਪਹੁੰਚਣ ਦਾ ਵਿਕਲਪ ਵੀ ਹੋਵੇਗਾ। ਪਟਿਆਲਾ ਤੋਂ ਅੰਬਾਲਾ ਜਾਣ ਵਾਲਿਆਂ ਨੂੰ ਘਨੌਰ ਰਸਤਾ ਵੀ ਲੈਣਾ ਪਵੇਗਾ। ਰਾਜਪੁਰਾ ਤੋਂ ਛੋਟੇ ਵਾਹਨ ਬਨੂੜ, ਮਨੌਲੀ ਸੂਰਜ ਅਤੇ ਲਹਿਲੀ ਲਾਲੜੂ ਰਾਹੀਂ ਅੰਬਾਲਾ ਪਹੁੰਚ ਸਕਣਗੇ। ਇਸ ਵਿਰੋਧ ਮਾਰਚ ਦੇ ਮੱਦੇਨਜ਼ਰ ਹਰਿਆਣਾ ਅਤੇ ਪੰਜਾਬ ਪੁਲਿਸ ਨੇ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਹਨ।

ਟ੍ਰੈਫਿਕ ਸਲਾਹ

ਕੌਮੀ ਇਨਸਾਫ਼ ਮੋਰਚਾ ਅਤੇ ਕਿਸਾਨ ਯੂਨੀਅਨਾਂ ਵੱਲੋਂ ਸ਼ੰਭੂ ਬੈਰੀਅਰ ਤੱਕ ਰੋਸ ਮਾਰਚ ਦੇ ਕਾਰਨ, 14 ਨਵੰਬਰ, 2025 ਨੂੰ ਸ਼ੰਭੂ ਵਿਖੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਰਾਜਪੁਰਾ-ਅੰਬਾਲਾ-ਦਿੱਲੀ ਹਾਈਵੇਅ ਬੰਦ ਰਹੇਗਾ। ਵਿਕਲਪਕ ਰੂਟਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਕਾਰਨ, ਰਾਜਪੁਰਾ ਸ਼ਹਿਰ ਅਤੇ ਰਾਜਪੁਰਾ-ਜ਼ੀਰਕਪੁਰ ਸੈਕਸ਼ਨ ਵਿੱਚ ਭੀੜ ਹੋ ਸਕਦੀ ਹੈ। ਸਾਰੇ ਡਾਇਵਰਸ਼ਨਾਂ 'ਤੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਜਨਤਾ ਨੂੰ ਸੁਚਾਰੂ ਆਵਾਜਾਈ ਪ੍ਰਵਾਹ ਲਈ ਸਹਿਯੋਗ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।

ਇਨ੍ਹਾਂ ਵਿਕਲਪਾਂ ਦਾ ਕਰੋ ਇਸਤੇਮਾਲ 

  • ਫਤਿਹਗੜ੍ਹ ਸਾਹਿਬ - ਲਾਂਡਰਾਂ - ਏਅਰਪੋਰਟ ਚੌਕ ਮੋਹਾਲੀ - ਡੇਰਾਬੱਸੀ - ਅੰਬਾਲਾ
  • ਰਾਜਪੁਰਾ-ਬਨੂੜ - ਜ਼ੀਰਕਪੁਰ (ਚੈਟ ਲਾਈਟਾਂ) - ਡੇਰਾਬੱਸੀ - ਅੰਬਾਲਾ
  • ਰਾਜਪੁਰਾ - ਘਨੌਰ - ਅੰਬਾਲਾ ਦਿੱਲੀ ਹਾਈਵੇ
  • ਪਟਿਆਲਾ-ਘਨੌਰ-ਅੰਬਾਲਾ ਦਿੱਲੀ ਹਾਈਵੇ
  • ਬਨੂੜ - ਮਨੌਲੀ ਸੂਰਤ-ਲੇਹਲੀ - ਲਾਲੜੂ - ਅੰਬਾਲਾ (ਸਿਰਫ਼ ਛੋਟੀਆਂ ਕਾਰਾਂ ਲਈ)

ਇਹ ਵੀ ਪੜ੍ਹੋ : Bihar Election Result 2025 Live Updates : ਬਿਹਾਰ ਵਿਧਾਨ ਸਭਾ ਚੋਣਾਂ 2025 ਲਈ ਵੋਟਾਂ ਦੀ ਗਿਣਤੀ ਜਾਰੀ, ਕੌਣ ਹਾਸਲ ਕਰੇਗਾ ਬਿਹਾਰ ਦੀ ਸੱਤਾ ?

- PTC NEWS

Top News view more...

Latest News view more...

PTC NETWORK
PTC NETWORK