Sat, Sep 14, 2024
Whatsapp

Resident Doctor Molested : ਗੁਰੂ ਨਾਨਕ ਹਸਪਤਾਲ ਦੇ ਰੈਜ਼ੀਡੈਂਟ ਡਾਕਟਰ ਨਾਲ ਹੋਈ ਛੇੜਛਾੜ ਦੀ ਸੱਚਾਈ ਆਈ ਸਾਹਮਣੇ

ਇਸ ਤੋਂ ਬਾਅਦ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਉਕਤ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ। ਇਸ ਮੌਕੇ ਏਸੀਪੀ ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਦੋ ਸਤੰਬਰ ਰਾਤ ਨੂੰ ਇੱਕ ਮਹਿਲਾ ਆਪਣੀ ਡਿਊਟੀ ਕਰਕੇ ਹੋਸਟਲ ਵਿੱਚ ਜਾ ਰਹੀ ਸੀ

Reported by:  PTC News Desk  Edited by:  Aarti -- September 04th 2024 12:32 PM -- Updated: September 04th 2024 04:44 PM
Resident Doctor Molested : ਗੁਰੂ ਨਾਨਕ ਹਸਪਤਾਲ ਦੇ ਰੈਜ਼ੀਡੈਂਟ ਡਾਕਟਰ ਨਾਲ ਹੋਈ ਛੇੜਛਾੜ ਦੀ ਸੱਚਾਈ ਆਈ ਸਾਹਮਣੇ

Resident Doctor Molested : ਗੁਰੂ ਨਾਨਕ ਹਸਪਤਾਲ ਦੇ ਰੈਜ਼ੀਡੈਂਟ ਡਾਕਟਰ ਨਾਲ ਹੋਈ ਛੇੜਛਾੜ ਦੀ ਸੱਚਾਈ ਆਈ ਸਾਹਮਣੇ

Resident Doctor Molested : ਕਲਕੱਤਾ ਮਾਮਲੇ ਤੋਂ ਬਾਅਦ ਪੰਜਾਬ ਸਰਕਾਰ ਨੇ ਪੱਤਰ ਜਾਰੀ ਕੀਤਾ ਸੀ ਕਿ ਜੇਕਰ ਕਿਸੇ ਰੈਜ਼ੀਡੈਂਟ ਡਾਕਟਰ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ 6 ਘੰਟਿਆਂ ਦੇ ਅੰਦਰ ਪੁਲਿਸ ਕੇਸ ਦਰਜ ਕਰੇ। ਪਰ ਪ੍ਰਸ਼ਾਸਨ ਨੇ ਕਲਕੱਤਾ ਦੀ ਘਟਨਾ ਤੋਂ ਬਾਅਦ ਕੋਈ ਸਬਕ ਨਹੀਂ ਲਿਆ ਜਿਸ ਦੇ ਚਲਦੇ ਦੋ ਸਤੰਬਰ ਦੇਰ ਰਾਤ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇੱਕ ਮਹਿਲਾ ਡਾਕਟਰ ਨਾਲ ਫਿਰ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ। ਜਿੱਥੇ ਮਹਿਲਾ ਰੈਜ਼ੀਡੈਂਟ ਡਾਕਟਰ ਨਾਲ ਛੇੜਛਾੜ ਹੋਣ ਸਮੇਂ ਡਾਕਟਰ ਨੇ ਭੱਜ ਕੇ ਬਚਾਈ ਆਪਣੀ ਜਾਨ ਇਸ ਸਮੇਂ ਮਹਿਲਾ ਡਾਕਟਰ ਪੂਰੀ ਡਰੀ ਹੋਈ ਹੈ ਤੇ ਉਸਨੇ ਆਪਣੀ ਵਾਰਡ ਦੇ ਡਾਕਟਰ ਨੂੰ ਇਹ ਦੱਸਣ ਤੋਂ ਬਾਅਦ ਇਸ ਦੀ ਸ਼ਿਕਾਇਤ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੂੰ ਕੀਤੀ। 

ਇਸ ਤੋਂ ਬਾਅਦ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਉਕਤ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ। ਇਸ ਮੌਕੇ ਏਸੀਪੀ ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਦੋ ਸਤੰਬਰ ਰਾਤ ਨੂੰ ਇੱਕ ਮਹਿਲਾ ਆਪਣੀ ਡਿਊਟੀ ਕਰਕੇ ਹੋਸਟਲ ਵਿੱਚ ਜਾ ਰਹੀ ਸੀ ਇੱਕ ਮੋਟਰ ਸਾਈਕਲ ਸਵਾਰ ਨੌਜਵਾਨ ਜੋਕਿ ਖੋਹ ਕਰਨ ਦੀ ਨੀਅਤ ਦੇ ਨਾਲ ਆਈਆ ਸੀ ਉਸ ਵਲੋਂ ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜੋ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ।


ਉਹਨਾਂ ਕਿਹਾ ਕਿ ਇਹ ਛੇੜਛਾੜ ਦਾ ਕੋਈ ਮਾਮਲਾ ਨਹੀਂ ਹੈ। ਇਹ ਲੁੱਟਦੀ ਨੀਅਤ ਦਾ ਮਾਮਲਾ ਸੀ ਜਿੱਥੇ ਚਲਦੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਜਲਦੀ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ ਉੱਥੇ ਹੀ ਉਹਨਾਂ ਅਪੀਲ ਕੀਤੀ ਗਈ ਸੋਸ਼ਲ ਮੀਡੀਆ ਤੇ ਅਫਵਾਵਾਂ ਫੈਲਾਈਆਂ ਜਾ ਰਹੀਆਂ ਹਨ ਕਿ ਮਹਿਲਾ ਡਾਕਟਰ ਨਾਲ ਛੇੜਛਾੜ ਕੀਤੀ ਗਈ ਹੈ।

 ਉਹਨਾਂ ਕਿਹਾ ਕਿ ਇਹ ਖੋਹ ਕਰਨ ਦੀ ਨੀਅਤ ਨਾਲ ਨੌਜਵਾਨ ਅੰਦਰ ਦਾਖਿਲ ਹੋਇਆ ਸੀ ਤੇ ਉਸ ਵਲੋਂ ਲੁੱਟਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਡਾਕਟਰ ਡਰਦੇ ਮਾਰੇ ਹੋਸਟਲ ਦੇ ਅੰਦਰ ਭੱਜ ਗਈ 

- PTC NEWS

Top News view more...

Latest News view more...

PTC NETWORK