Thu, Sep 3, 2026
Whatsapp

Verka GM Loot : ਜਗਰਾਓਂ 'ਚ ਵੇਰਕਾ ਦੇ ਜਨਰਲ ਮੈਨੇਜਰ 'ਤੇ ਹਮਲਾ, ਲੁਟੇਰਿਆਂ ਨੇ ਕਾਰ 'ਚ ਬੰਦੀ ਬਣਾ ਕੇ ਕੁੱਟਮਾਰ ਕੇ ਲੁੱਟਿਆ

Verka GM Loot : ਵੇਰਕਾ ਦੇ ਜਨਰਲ ਮੈਨੇਜਰ ਨੂੰ ਬੰਦੀ ਬਣਾ ਕੇ ਜਿਥੇ ਕੁੱਟਮਾਰ ਕੀਤੀ ਗਈ, ਉਥੇ 2 ਲੱਖ ਰੁਪਏ ਵੀ ਲੁੱਟ ਲਏ ਗਏ ਅਤੇ ਫ਼ਰਾਰ ਹੋ ਗਏ। ਲੁਟੇਰਿਆਂ ਨੇ ਘਟਨਾ ਨੂੰ ਉਦੋਂ ਅੰਜਾਮ ਦਿੱਤਾ, ਜਦੋਂ ਫਿਰੋਜ਼ਪੁਰ ਵੇਰਕਾ ਦੇ ਜਨਰਲ ਮੈਨੇਜਰ ਡਾ. ਸੁਰਜੀਤ ਸਿੰਘ ਭਾਦੌਰ ਆਪਣੀ ਕਾਰ ਰਾਹੀਂ ਜਗਰਾਓਂ ਤੋਂ ਲੰਘ ਰਹੇ ਸਨ।

Reported by:  PTC News Desk  Edited by:  KRISHAN KUMAR SHARMA -- September 03rd 2026 09:14 AM -- Updated: September 03rd 2026 09:25 AM
Verka GM Loot : ਜਗਰਾਓਂ 'ਚ ਵੇਰਕਾ ਦੇ ਜਨਰਲ ਮੈਨੇਜਰ 'ਤੇ ਹਮਲਾ, ਲੁਟੇਰਿਆਂ ਨੇ ਕਾਰ 'ਚ ਬੰਦੀ ਬਣਾ ਕੇ ਕੁੱਟਮਾਰ ਕੇ ਲੁੱਟਿਆ

Verka GM Loot : ਜਗਰਾਓਂ 'ਚ ਵੇਰਕਾ ਦੇ ਜਨਰਲ ਮੈਨੇਜਰ 'ਤੇ ਹਮਲਾ, ਲੁਟੇਰਿਆਂ ਨੇ ਕਾਰ 'ਚ ਬੰਦੀ ਬਣਾ ਕੇ ਕੁੱਟਮਾਰ ਕੇ ਲੁੱਟਿਆ

Verka GM Loot : ਲੁਧਿਆਣਾ ਦੇ ਜਗਰਾਓਂ ਤੋਂ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ, ਜਿਥੇ ਲੁਟੇਰਿਆਂ ਵੱਲੋਂ ਪੰਜਾਬ ਸਰਕਾਰ ਦੇ ਅਦਾਰੇ ਵੇਰਕਾ ਦੇ ਜਨਰਲ ਮੈਨੇਜਰ ਨੂੰ ਬੰਦੀ ਬਣਾ ਕੇ ਜਿਥੇ ਕੁੱਟਮਾਰ ਕੀਤੀ ਗਈ, ਉਥੇ 2 ਲੱਖ ਰੁਪਏ ਵੀ ਲੁੱਟ ਲਏ ਗਏ ਅਤੇ ਫ਼ਰਾਰ ਹੋ ਗਏ। ਲੁਟੇਰਿਆਂ ਨੇ ਘਟਨਾ ਨੂੰ ਉਦੋਂ ਅੰਜਾਮ ਦਿੱਤਾ, ਜਦੋਂ ਫਿਰੋਜ਼ਪੁਰ ਵੇਰਕਾ ਦੇ ਜਨਰਲ ਮੈਨੇਜਰ (Verka Ferozepur GM) ਡਾ. ਸੁਰਜੀਤ ਸਿੰਘ ਭਾਦੌਰ (Dr. Singh Surjeet Bhadour) ਆਪਣੀ ਕਾਰ ਰਾਹੀਂ ਜਗਰਾਓਂ ਤੋਂ ਲੰਘ ਰਹੇ ਸਨ।

ਲੁਟੇਰਿਆਂ ਨੇ ਕਾਰ ਰੋਕ ਕੇ ਡਾ. ਭਦੌੜ ਦੀ ਕੀਤੀ ਕੁੱਟਮਾਰ

ਜਾਣਕਾਰੀ ਮੁਤਾਬਕ, ਡਾ. ਸੁਰਜੀਤ ਸਿੰਘ ਭਾਦੌਰ, ਜੋ ਵੇਰਕਾ ਡੇਅਰੀ ਫਿਰੋਜ਼ਪੁਰ ’ਚ ਜੀ ਐਮ ਵਜੋਂ ਤਾਇਨਾਤ ਹਨ, ਮੰਗਲਵਾਰ ਸ਼ਾਮ ਆਪਣੀ ਕਾਰ ’ਚ ਜਗਰਾਓਂ 'ਚੋਂ ਗੁਜਰ ਰਹੇ ਸਨ। ਇਸੇ ਦੌਰਾਨ ਜਗਰਾਓਂ ਸਿਟੀ ਥਾਣਾ ਦੇ ਖੇਤਰ ’ਚ ਪਿੱਛੋਂ ਕਾਰ ’ਚ ਆਏ ਕੁਝ ਨੌਜਵਾਨਾਂ ਵੱਲੋਂ ਉਨ੍ਹਾਂ ਦੀ ਕਾਰ ਰੋਕਣ ਦੀ ਗੱਲ ਸਾਹਮਣੇ ਆਈ ਹੈ।

ਕਾਰ ਨੂੰ ਮੋਗਾ ਵੱਲ ਲੈ ਕੇ ਗਏ ਅਤੇ ਫਿਰ ਕੁੱਟਮਾਰ ਕਰਕੇ 2 ਲੱਖ ਟਰਾਂਸਫਰ ਕਰਵਾਏ

ਦੱਸਿਆ ਜਾ ਰਿਹਾ ਹੈ ਕਿ ਕਾਰ ਰੋਕਣ ਤੋਂ ਬਾਅਦ ਨੌਜਵਾਨਾਂ ਡਾ. ਸੁਰਜੀਤ ਸਿੰਘ ਨੂੰ ਮੋਗਾ ਸਾਈਡ ਲੈ ਗਏ ਨਾਲ, ਜਿੱਥੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। ਜਿੱਥੇ ਹਮਲਾਵਰਾਂ ਵੱਲੋਂ ਜੀ ਐਮ ਵੇਰਕਾ ਡਾ. ਸੁਰਜੀਤ ਸਿੰਘ ਦੇ ਫੋਨ ਰਾਹੀਂ 2 ਲੱਖ ਦੇ ਕਰੀਬ ਪੈਸੇ ਕਿਸੇ ਹੋਰ ਖਾਤੇ ਵਿੱਚ ਟਰਾਂਸਫਰ ਕਰਵੇ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ, ਜਿਸ ਤੋਂ ਬਾਅਦ ਜੀ ਐਮ ਵੇਰਕਾ ਵੱਲੋਂ ਬੀਤੀ ਬੁੱਧਵਾਰ ਇਸ ਘਟਨਾ ਸੰਬੰਧੀ ਜਗਰਾਓਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਉਪਰੰਤ ਪੁਲਿਸ ਚੌਂਕੀ ਇੰਚਾਰਜ ਆਤਮਾ ਸਿੰਘ ਵੱਲੋਂ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ। 

ਇਹ ਵੀ ਪੜ੍ਹੋ... ਪੰਜਾਬ ਸਰਕਾਰ ਵੱਲੋਂ ਫੰਡ ਜੁਟਾਉਣ ਲਈ ਨਵੇਂ 'ਸਰਕਾਰੀ ਸਕਿਓਰਿਟੀਜ਼' ਨਿਯਮਾਂ ਦਾ ਐਲਾਨ, RBI ਕਰੇਗਾ ਨਿਲਾਮੀ!

ਵਾਰਦਾਤ ਤੋਂ ਬਾਅਦ ਜ਼ਖ਼ਮੀ ਡਾ. ਸੁਰਜੀਤ ਸਿੰਘ ਭਾਦੌਰ ਨੂੰ ਇਲਾਜ ਲਈ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

'ਜੇ ਮੁੱਖ ਮੰਤਰੀ ਨੇ ਸੁਰੱਖਿਆ ਲਈ ਹੈ ਤਾਂ ਜੀਐਮ ਵਰਗੇ ਅਧਿਕਾਰੀਆਂ ਨੂੰ ਕਿਉਂ ਨਹੀਂ ਦਿੱਤੀ ਜਾਂਦੀ'

ਉਧਰ, ਹਮਲੇ ਤੋਂ ਬਾਅਦ ਜੀ.ਐਮ. ਡਾ. ਭਦੌੜ ਦੀ ਪਤਨੀ ਗੁਰਮੀਤ ਕੌਰ ਨੇ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਨੂੰ ਪੁੱਛਿਆ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਕਿੱਥੇ ਹੈ? ਜੇਕਰ ਉਨ੍ਹਾਂ ਨੂੰ ਖੁਦ ਸੁਰੱਖਿਆ ਮਿਲੀ ਹੋਈ ਹੈ ਤਾਂ ਜੀ.ਐਮ. ਵਰਗੇ ਅਧਿਕਾਰੀਆਂ ਨੂੰ ਕਿਓਂ ਨਹੀਂ ਹੈ, ਜਿਨ੍ਹਾਂ ਨੂੰ ਸ਼ਰੇਆਮ ਬੰਦੀ ਬਣਾ ਕੇ ਲੁੱਟ-ਖੋਹ ਕੀਤੀ ਗਈ ਹੈ।‌ ਉਨ੍ਹਾਂ ਨੇ ਡਾ. ਭਦੌੜ ਦੀ ਸਿਹਤ ਬਾਰੇ ਦੱਸਿਆ ਕਿ ਉਹ ਦਿਆਨੰਦ ਹਸਪਤਾਲ ਵਿਚ ਦਾਖਲ ਹਨ ਅਤੇ ਉਨ੍ਹਾਂ ਦੇ ਵੱਡੇ ਫੈਕਚਰ ਹਨ, ਲੱਤ ਵਿਚ ਰਾਡ ਪਈ ਹੈ।

ਪੁਲਿਸ ਦਾ ਕੀ ਹੈ ਕਹਿਣਾ ?

ਘਟਨਾ ਸੰਬੰਧੀ ਜਦੋਂ ਥਾਣਾ ਸਿਟੀ ਇੰਚਾਰਜ਼ ਇੰਸਪੈਕਟਰ ਪਰਮਿੰਦਰ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਘਟਨਾ ਮੰਗਲਵਾਰ ਸ਼ਾਮ ਦੀ ਹੈ। ਫਿਲਹਾਲ, ਹੁਣ ਪੁਲਿਸ ਜਾਂਚ ਤੋਂ ਬਾਅਦ ਹੀ ਸਾਫ਼ ਹੋਵੇਗਾ ਕਿ ਆਖ਼ਿਰ ਜਗਰਾਓਂ ’ਚ ਵਾਪਰੀ ਇਸ ਕਥਿਤ ਲੁੱਟ ਦੀ ਪੂਰੀ ਕਹਾਣੀ ਕੀ ਹੈ ਅਤੇ ਹਮਲਾਵਰ ਕੌਣ ਸਨ ?

ਇਹ ਵੀ ਪੜ੍ਹੋ...Private School-Van Closed : ਪੰਜਾਬ 'ਚ ਅੱਜ ਪ੍ਰਾਈਵੇਟ ਸਕੂਲ ਬੱਸਾਂ ਤੇ ਵੈਨਾਂ ਦਾ ਬੰਦ, ਅਪ੍ਰੇਟਰਾਂ ਵੱਲੋਂ ਬਠਿੰਡਾ 'ਚ ਕੀਤੀ ਜਾਵੇਗੀ 'ਮਹਾਂਪੰਚਾਇਤ'

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK