Aligarh Saas Damad Love Story : ਨਾ ਬੱਚਿਆਂ ਦੀ ਸੁਣੀ ਅਤੇ ਨਾ ਹੀ ਰਿਸ਼ਤੇਦਾਰਾਂ ਦੀ ,ਆਖ਼ਿਰਕਾਰ ਰਾਹੁਲ ਨਾਲ ਚਲੀ ਗਈ ਸਪਨਾ; ਜਾਂਦੇ ਸਮੇਂ ਆਖੀ ਇਹ ਗੱਲ
Aligarh Saas Damad Love Story : ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਦੀ ਇੱਕ ਔਰਤ ਅਤੇ ਉਸਦੇ ਹੋਣ ਵਾਲੇ ਜਵਾਈ ਦੀ ਲਵ ਸਟੋਰੀ ਨੇ ਦੇਸ਼ ਭਰ ਵਿੱਚ ਸੁਰਖੀਆਂ ਬਟੋਰੀਆਂ ਹਨ। ਆਖਿਰਕਾਰ ਉਹੀ ਹੋਇਆ,ਜਿਸ ਦੇ ਸੰਕੇਤ ਸੀ। ਸਪਨਾ ਨਾਂਅ ਦੀ ਔਰਤ ਆਪਣੇ ਹੋਣ ਵਾਲੇ ਜਵਾਈ ਰਾਹੁਲ ਨਾਲ ਚਲੀ ਗਈ ਹੈ ਅਤੇ ਵਾਪਸ ਆਉਣ ਤੋਂ ਬਾਅਦ ਵੀ ਆਪਣੇ ਪਤੀ ਜਾਂ ਬੱਚਿਆਂ ਨਾਲ ਰਹਿਣ ਲਈ ਰਾਜ਼ੀ ਨਹੀਂ ਹੋਈ। ਪਰਿਵਾਰਕ ਸਲਾਹ ਕੇਂਦਰ ਵਿੱਚ ਹੋਈ ਕੌਂਸਲਿੰਗ ਤੋਂ ਬਾਅਦ ਉਹ ਰਾਹੁਲ ਨਾਲ ਜਾਣ ਦੀ ਜਿੰਦ 'ਤੇ ਅੜ ਗਈ।
ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਉਸਨੂੰ ਸ਼ੁੱਕਰਵਾਰ ਸ਼ਾਮ ਨੂੰ ਰਾਹੁਲ ਅਤੇ ਉਸਦੇ ਪਰਿਵਾਰ ਨਾਲ ਭੇਜ ਦਿੱਤਾ ਗਿਆ। ਜਾਂਦੇ ਸਮੇਂ ਉਸਨੇ ਕਿਹਾ ਕਿ ਹੁਣ ਅਸੀਂ ਦੋਵੇਂ ਇਕੱਠੇ ਰਹਾਂਗੇ। ਮਡਰਾਕ ਦੇ ਪਿੰਡ ਮਨੋਹਰਪੁਰ ਕਾਇਸਥ ਦਾ ਜਤਿੰਦਰ ਪਿੰਡ ਵਿੱਚ ਆਪਣੀ ਪਤਨੀ ਸਪਨਾ, ਬੇਟੀ ਅਤੇ ਪੁੱਤਰਾਂ ਨਾਲ ਰਹਿੰਦਾ ਸੀ।
6 ਅਪ੍ਰੈਲ ਨੂੰ ਘਰੋਂ ਨਿਕਲ ਗਏ ਸੀ ਸੱਸ ਅਤੇ ਹੋਣ ਵਾਲਾ ਜਵਾਈ
ਜਤਿੰਦਰ ਨੇ ਆਪਣੀ ਧੀ ਦਾ ਵਿਆਹ ਦਾਦੋਂ ਦੇ ਮਚਰਿਆ ਪਿੰਡ ਦੇ ਰਹਿਣ ਵਾਲੇ ਰਾਹੁਲ ਨਾਲ ਤੈਅ ਕਰ ਦਿੱਤਾ ਸੀ ਅਤੇ 16 ਅਪ੍ਰੈਲ ਨੂੰ ਬਰਾਤ ਆਉਣੀ ਸੀ। ਇਸ ਤੋਂ ਪਹਿਲਾਂ ਸਪਨਾ ਅਤੇ ਹੋਣ ਵਾਲੇ ਜਵਾਈ ਵਿਚਕਾਰ ਪ੍ਰੇਮ ਸਬੰਧ ਬਣ ਗਏ ਅਤੇ ਦੋਵੇਂ ਮੌਕਾ ਦੇਖ ਕੇ 6 ਅਪ੍ਰੈਲ ਨੂੰ ਘਰੋਂ ਚਲੇ ਗਏ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਸਪਨਾ ਘਰੋਂ ਗਹਿਣੇ ਅਤੇ ਪੈਸੇ ਚੋਰੀ ਕਰ ਕੇ ਲੈ ਗਈ ਹੈ।
ਅਸੀਂ ਕੋਈ ਰਿਸ਼ਤਾ ਨਹੀਂ ਰੱਖਾਂਗੇ- ਬੇਟੀ
ਧੀ ਨੇ ਕਿਹਾ ਕਿ ਉਸ ਲਈ ਮਾਂ ਮਰ ਚੁੱਕੀ ਹੈ। ਅਸੀਂ ਕੋਈ ਰਿਸ਼ਤਾ ਨਹੀਂ ਰੱਖਾਂਗੇ। ਬਸ ਸਾਡੇ ਪੈਸੇ ਅਤੇ ਗਹਿਣੇ ਵਾਪਸ ਕਰ ਦਿੱਤੇ ਜਾਣ। ਇੱਥੇ, ਇਸ ਮਾਮਲੇ ਵਿੱਚ ਇੱਕ ਗੁੰਮਸ਼ੁਦਗੀ ਰਿਪੋਰਟ ਵੀ ਦਰਜ ਕੀਤੀ ਗਈ ਸੀ। ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਸੀ ਅਤੇ ਇਸੇ ਦੌਰਾਨ ਦੋਵੇਂ ਬੁੱਧਵਾਰ ਨੂੰ ਦਾਦੋਂ ਪੁਲਿਸ ਸਟੇਸ਼ਨ ਪਹੁੰਚ ਗਏ। ਉਦੋਂ ਤੋਂ ਉਹ ਇਸ ਗੱਲ 'ਤੇ ਅੜੀ ਰਹੀ ਕਿ ਉਹ ਦੋਵੇਂ ਆਪਣੀ ਮਰਜ਼ੀ ਨਾਲ ਉੱਥੇ ਗਏ ਸਨ। ਦੋਵੇਂ ਜ਼ਿੰਦਗੀ ਭਰ ਇਕੱਠੇ ਰਹਿਣਗੇ। ਇਸ ਦੌਰਾਨ ਪੁੱਤਰ ਉਸਨੂੰ ਘਰ ਜਾਣ ਲਈ ਕਹਿੰਦੇ ਰਹੇ।
ਜੋੜੇ ਨੇ ਇੱਕ ਦੂਜੇ ਵਿਰੁੱਧ ਦਰਜ ਕਰਵਾਈ ਸੀ ਸ਼ਿਕਾਇਤ
ਵਾਪਸ ਆਉਣ ਤੋਂ ਬਾਅਦ ਪਤੀ ਨੇ ਔਰਤ ਵਿਰੁੱਧ ਗਹਿਣੇ ਅਤੇ ਨਕਦੀ ਲਿਜਾਣ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਦੋਂ ਕਿ ਔਰਤ ਨੇ ਆਪਣੇ ਪਤੀ ਵਿਰੁੱਧ ਉਸਨੂੰ ਤੰਗ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ। ਦੋਵਾਂ ਦੇ ਆਰੋਪਾਂ ਨੂੰ ਪਰਿਵਾਰਕ ਝਗੜਾ ਮੰਨਿਆ ਗਿਆ।ਇਸ ਆਧਾਰ 'ਤੇ ਦੋਵਾਂ ਨੂੰ ਕਾਉਂਸਲਿੰਗ ਲਈ ਪਰਿਵਾਰਕ ਸਲਾਹ ਕੇਂਦਰ ਲਿਆਂਦਾ ਗਿਆ। ਸ਼ੁੱਕਰਵਾਰ ਨੂੰ ਦਿਨ ਭਰ ਦੋਵਾਂ ਨੂੰ ਸਮਝਾਇਆ ਗਿਆ ਪਰ ਔਰਤ ਉਸੇ ਮੁੱਦੇ 'ਤੇ ਅੜੀ ਰਹੀ। ਉਹ ਆਪਣੇ ਪਤੀ ਨਾਲ ਜਾਣ ਲਈ ਤਿਆਰ ਨਹੀਂ ਸੀ। ਇਸ ਆਧਾਰ 'ਤੇ ਉਸਨੂੰ ਰਾਹੁਲ ਅਤੇ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ।
ਇਸ ਗੱਲਬਾਤ ਦੌਰਾਨ ਔਰਤ ਨੇ ਇੱਥੋਂ ਤੱਕ ਕਿਹਾ ਕਿ ਉਸਦੀ ਅਤੇ ਉਸਦੇ ਹੋਣ ਵਾਲੇ ਜਵਾਈ ਵਿਚਕਾਰ ਗੱਲਬਾਤ ਐਵੇਂ ਹੀ ਨਹੀਂ ਸ਼ੁਰੂ ਹੋਈ। ਉਸਦੀ ਬੇਟੀ ਨਾਲ ਜਵਾਈ ਨੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਸੀ ਪਰ ਬੇਟੀ ਨੇ ਜਵਾਈ ਨੂੰ ਪਾਗਲ ਕਰਾਰ ਦੇ ਦਿੱਤਾ। ਗੱਲ ਨਹੀਂ ਕਰਦੀ ਸੀ। ਉਸਨੇ ਰਿਸ਼ਤਾ ਬਣਾਈ ਰੱਖਣ ਲਈ ਆਪਣੇ ਜਵਾਈ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਫਿਰ ਦੋਵਾਂ 'ਚ ਕਦੋਂ ਨਜ਼ਦੀਕੀਆਂ ਹੋ ਗਈ ,ਪਤਾ ਹੀ ਨਹੀਂ ਲੱਗਾ ਪਰ ਰਾਹੁਲ ਨੇ ਉਸਨੂੰ ਸਹਾਰਾ ਦਿੱਤਾ। ਜਿੱਥੋਂ ਤੱਕ ਚੋਰੀ ਦਾ ਸਵਾਲ ਹੈ, ਦੋਸ਼ ਬੇਬੁਨਿਆਦ ਹਨ। ਉਹ ਆਪਣੇ ਨਾਲ ਕੋਈ ਪੈਸਾ ਜਾਂ ਗਹਿਣੇ ਨਹੀਂ ਲੈ ਕੇ ਗਈ।
- PTC NEWS