Mon, Jul 20, 2026
Whatsapp

Travel Agent Fraud : ਸਮਾਣਾ 'ਚ ਟ੍ਰੈਵਲ ਏਜੰਟ ਸਰਪੰਚ ਦੇ ਹੱਥੇ ਚੜ੍ਹਿਆ ਨੌਜਵਾਨ, ਜੀਵਨਲੀਲ੍ਹਾ ਕੀਤੀ ਸਮਾਪਤ

Travel Agent Fraud : ਪੀੜਤ ਪਰਿਵਾਰ ਨੇ ਇਲਜ਼ਾਮ ਲਾਇਆ ਕਿ ਸਰਪੰਚ ਨੂੰ 10 ਲੱਖ ਰੁਪਏ ਇੱਕ ਵਾਰ ਦਿੱਤੇ ਅਤੇ ਇੱਕ ਲੱਖ ਰੁਪਏ ਫਿਰ ਦਿੱਤੇ। ਪਰ ਜਦੋਂ ਉਨ੍ਹਾਂ ਨੇ ਵੀਜ਼ਾ ਬਾਰੇ ਗੱਲ ਕੀਤੀ ਤਾਂ ਸਰਪੰਚ ਨੇ ਕਿਹਾ ਕਿ ਉਨ੍ਹਾਂ ਦਾ ਵੀਜ਼ਾ ਨਹੀਂ ਲੱਗਿਆ ਅਤੇ ਉਹ ਪੈਸੇ ਵਾਪਸ ਕਰ ਦੇਵੇਗਾ। ਲੇਕਿਨ ਪੈਸੇ ਨਹੀਂ ਮੋੜੇ।

Reported by:  PTC News Desk  Edited by:  KRISHAN KUMAR SHARMA -- July 19th 2026 03:03 PM -- Updated: July 19th 2026 05:27 PM
Travel Agent Fraud : ਸਮਾਣਾ 'ਚ ਟ੍ਰੈਵਲ ਏਜੰਟ ਸਰਪੰਚ ਦੇ ਹੱਥੇ ਚੜ੍ਹਿਆ ਨੌਜਵਾਨ, ਜੀਵਨਲੀਲ੍ਹਾ ਕੀਤੀ ਸਮਾਪਤ

Travel Agent Fraud : ਸਮਾਣਾ 'ਚ ਟ੍ਰੈਵਲ ਏਜੰਟ ਸਰਪੰਚ ਦੇ ਹੱਥੇ ਚੜ੍ਹਿਆ ਨੌਜਵਾਨ, ਜੀਵਨਲੀਲ੍ਹਾ ਕੀਤੀ ਸਮਾਪਤ

Travel Agent Fraud : ਸਮਾਣਾ ਦੇ ਗੁਰੂ ਨਾਨਕ ਨਗਰ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਜਖੇਪਲ ਦਾ ਰਹਿਣ ਵਾਲਾ ਜਗਦੀਸ਼ ਸਿੰਘ ਆਪਣੀ ਭੈਣ ਦੇ ਕੋਲ ਕੁਝ ਦਿਨ ਪਹਿਲਾਂ ਆਇਆ ਸੀ, ਲੇਕਿਨ ਬੀਤੀ ਰਾਤ ਜਗਦੀਸ ਸਿੰਘ ਨੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ। (Samana News)

ਦੋ ਭੈਣਾਂ ਦਾ ਇਕਲੌਤਾ ਭਰਾ ਸੀ ਜਗਦੀਸ਼


ਜਾਣਕਾਰੀ ਅਨੁਸਾਰ, ਜਗਦੀਸ਼ ਸਿੰਘ, ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੀ ਭੈਣ ਮਨਦੀਪ ਕੌਰ ਅਤੇ ਉਸਦੇ ਜੀਜਾ ਮਨਦੀਪ ਸਿੰਘ ਨੇ ਦੱਸਿਆ ਕਿ ਜਗਦੀਸ਼ ਸਿੰਘ ਨੂੰ ਹੀਰੋ ਕਲਾਂ ਪਿੰਡ ਦਾ ਮੌਜੂਦਾ ਸਰਪੰਚ ਹੈ, ਉਹ ਟਰੈਵਲ ਏਜੰਟ ਦਾ ਕੰਮ ਕਰਦਾ ਹੈ, ਉਸ ਨੇ ਮੇਰੇ ਭਰਾ ਨੂੰ 18 ਲੱਖ ਰੁਪਏ ਵਿੱਚ ਆਸਟ੍ਰੇਲੀਆ ਭੇਜਣ ਦੇ ਲਈ ਕਿਹਾ ਸੀ।

ਜਗਦੀਸ਼ ਨੇ ਆਸਟ੍ਰੇਲੀਆ ਭੇਜਣ ਲਈ ਦਿੱਤੇ ਸਨ 11 ਲੱਖ ਰੁਪਏ

ਪੀੜਤ ਪਰਿਵਾਰ ਨੇ ਇਲਜ਼ਾਮ ਲਾਇਆ ਕਿ ਸਰਪੰਚ ਨੂੰ 10 ਲੱਖ ਰੁਪਏ ਇੱਕ ਵਾਰ ਦਿੱਤੇ ਅਤੇ ਇੱਕ ਲੱਖ ਰੁਪਏ ਫਿਰ ਦਿੱਤੇ। ਪਰ ਜਦੋਂ ਉਨ੍ਹਾਂ ਨੇ ਵੀਜ਼ਾ ਬਾਰੇ ਗੱਲ ਕੀਤੀ ਤਾਂ ਸਰਪੰਚ ਨੇ ਕਿਹਾ ਕਿ ਉਨ੍ਹਾਂ ਦਾ ਵੀਜ਼ਾ ਨਹੀਂ ਲੱਗਿਆ ਅਤੇ ਉਹ ਪੈਸੇ ਵਾਪਸ ਕਰ ਦੇਵੇਗਾ। ਲੇਕਿਨ ਪੈਸੇ ਨਹੀਂ ਮੋੜੇ।

[ਖੁਦਕੁਸ਼ੀ ਇੱਕ ਗੰਭੀਰ ਮਾਨਸਿਕ ਅਤੇ ਸਮਾਜਿਕ ਸਮੱਸਿਆ ਹੈ। ਜੇਕਰ ਤੁਸੀਂ ਤਣਾਅ ਜਾਂ ਮਾਨਸਿਕ ਭਾਵਨਾਤਮਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੇ "ਜੀਵਨ ਆਸਥਾ" ਹੈਲਪਲਾਈਨ ਨੰਬਰ 1800-233-3330 'ਤੇ ਕਾਲ ਕਰਕੇ ਮਦਦ ਮੰਗ ਸਕਦੇ ਹੋ। ਨਾਲ ਹੀ ਤੁਸੀਂ ਮਦਦ ਲਈ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਜਰੂਰ ਕਰੋ।]

ਪੈਸੇ ਨਾ ਮੋੜੇ ਜਾਣ ਕਾਰਨ ਪ੍ਰੇਸ਼ਾਨ ਸੀ ਜਗਦੀਸ਼

ਮ੍ਰਿਤਕ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਤੋਂ ਕਰਜ਼ ਲੈ ਕੇ 11 ਲੱਖ ਰੁਪਏ ਦਿੱਤੇ ਸੀ, ਪਰ ਸਰਪੰਚ ਨੇ ਜਗਦੀਸ਼ ਨੂੰ ਆਸਟ੍ਰੇਲੀਆ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ, ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨ ਸੀ। ਉਪਰੰਤ ਕਿਸੇ ਹੋਰ ਏਜੰਟ ਰਾਹੀਂ ਸਾਈਪਰਸ ਲੈ ਗਿਆ, ਜਿਥੋਂ ਜਗਦੀਸ਼ ਨੂੰ ਅੱਠ ਜੁਲਾਈ 2026 ਨੂੰ ਡਿਪੋਰਟ ਕਰ ਦਿੱਤਾ ਗਿਆ। ਇਥੇ ਜਗਦੀਸ਼ ਆਪਣੀ ਭੈਣ ਕੋਲ ਸਮਾਣਾ ਆ ਗਿਆ, ਲੇਕਿਨ ਇਸ ਪੈਸੇ ਨੂੰ ਲੈ ਕੇ ਉਹ ਪਰੇਸ਼ਾਨ ਸੀ ਅਤੇ ਉਸਨੇ ਆਪਣੀ ਜੀਵਨਲੀਲ੍ਹਾ ਘਰ ਦੇ ਵਿੱਚ ਸਮਾਪਤ ਕਰ ਲਈ। ਪੀੜਤ ਪਰਿਵਾਰ ਨੇ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕੀਤੀ ਸੀ ਹੈ।

ਪੁਲਿਸ ਨੇ ਮ੍ਰਿਤਕ ਦੀ ਭੈਣ ਦੇ ਬਿਆਨਾਂ 'ਤੇ ਕੀਤੀ ਕਾਰਵਾਈ

ਉਧਰ, ਸਿਟੀ ਪੁਲਿਸ ਸਮਾਣਾ ਦੇ ਪੁਲਿਸ ਅਧਿਕਾਰੀ ਬਲਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਭੈਣ ਮਨਦੀਪ ਕੌਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਸਰਪੰਚ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕਦਮਾ ਦਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਾਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।

ਇਹ ਵੀ ਪੜ੍ਹੋ... ਕਿਸਾਨਾਂ ਵੱਲੋਂ ਦਿੱਲੀ 'ਚ ਮਹਾਂਰੈਲੀ ਦਾ ਐਲਾਨ, ਪੰਜਾਬ ਤੋਂ 20 ਤਰੀਕ ਨੂੰ ਸੈਂਕੜੇ ਬੱਸਾਂ ਹੋਣਗੀਆਂ ਰਵਾਨਾ, ਜਾਣੋ ਸ਼ਡਿਊਲ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK