Fri, Jun 13, 2025
Whatsapp

Farmer Protest Second Day: ਧਰਨੇ ’ਤੇ ਬੈਠੇ ਕਿਸਾਨਾਂ ਨੂੰ ਪੰਜਾਬ ਦੇ ਰਾਜਪਾਲ ਨੇ ਦਿੱਤਾ ਸਮਾਂ, ਭਲਕੇ ਹੋਵੇਗੀ ਮੀਟਿੰਗ

ਕਿਸਾਨ ਟਰੈਕਟਰ-ਟਰਾਲੀ ਸਮੇਤ ਮੁਹਾਲੀ ਦੇ ਏਅਰਪੋਰਟ ਰੋਡ 'ਤੇ ਆ ਗਏ ਹਨ ਅਤੇ ਕੱਲ੍ਹ ਤੋਂ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪੰਚਕੂਲਾ ਦੇ ਸੈਕਟਰ-5 ਸਥਿਤ ਮੈਦਾਨ 'ਚ ਕਿਸਾਨ ਧਰਨੇ 'ਤੇ ਬੈਠੇ ਹਨ।

Reported by:  PTC News Desk  Edited by:  Aarti -- November 27th 2023 09:03 AM -- Updated: November 27th 2023 03:22 PM
Farmer Protest Second Day: ਧਰਨੇ ’ਤੇ ਬੈਠੇ ਕਿਸਾਨਾਂ ਨੂੰ ਪੰਜਾਬ ਦੇ ਰਾਜਪਾਲ ਨੇ ਦਿੱਤਾ ਸਮਾਂ, ਭਲਕੇ ਹੋਵੇਗੀ ਮੀਟਿੰਗ

Farmer Protest Second Day: ਧਰਨੇ ’ਤੇ ਬੈਠੇ ਕਿਸਾਨਾਂ ਨੂੰ ਪੰਜਾਬ ਦੇ ਰਾਜਪਾਲ ਨੇ ਦਿੱਤਾ ਸਮਾਂ, ਭਲਕੇ ਹੋਵੇਗੀ ਮੀਟਿੰਗ

Farmer Protest Second Day: ਕਿਸਾਨਾਂ ਨੇ ਪੰਚਕੂਲਾ ਅਤੇ ਮੁਹਾਲੀ ਵਿੱਚ 3 ਦਿਨਾਂ ਤੋਂ ਡੇਰੇ ਲਾਏ ਹੋਏ ਹਨ। ਦੱਸ ਦਈਏ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਭਲਕੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਵੇਗੀ। ਕਿਸਾਨਾਂ ਨੂੰ ਰਾਜਪਾਲ ਦੇ ਨਾਲ ਮੀਟਿੰਗ ਦੇ ਲਈ ਭਲਕੇ 11 ਵਜੇ ਦਾ ਸਮਾਂ ਮਿਲਿਆ ਹੈ। ਧਰਨੇ ਵਾਲੀ ਥਾਂ ਤੋਂ 32 ਮੈਂਬਰੀ ਰਵਾਨਾ ਹੋਵੇਗੀ। ਹਾਲਾਂਕਿ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਦਾ ਅਜੇ ਵੀ ਸਸਪੈਂਸ ਹੈ। 

ਕਿਸਾਨ ਟਰੈਕਟਰ-ਟਰਾਲੀ ਸਮੇਤ ਮੁਹਾਲੀ ਦੇ ਏਅਰਪੋਰਟ ਰੋਡ 'ਤੇ ਆ ਗਏ ਹਨ ਅਤੇ ਕੱਲ੍ਹ ਤੋਂ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪੰਚਕੂਲਾ ਦੇ ਸੈਕਟਰ-5 ਸਥਿਤ ਮੈਦਾਨ 'ਚ ਕਿਸਾਨ ਧਰਨੇ 'ਤੇ ਬੈਠੇ ਹਨ।


ਕਿਸਾਨਾਂ ਦੇ ਧਰਨੇ ਨੂੰ ਦੇਖਦਿਆਂ ਚੰਡੀਗੜ੍ਹ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਪੁਲਿਸ ਨੇ ਤਿੰਨ ਲੇਅਰਾਂ ਵਿੱਚ ਸੁਰੱਖਿਆ ਪ੍ਰਬੰਧ ਕੀਤੇ ਹਨ। ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਪਹਿਲੀ ਪਰਤ ਵਿੱਚ ਹਨ। ਦਿੱਲੀ ਤੋਂ ਰੈਪਿਡ ਐਕਸ਼ਨ ਫੋਰਸ ਦੂਜੀ ਪਰਤ ਵਿਚ ਤਾਇਨਾਤ ਹੈ। ਉਨ੍ਹਾਂ ਦੇ ਨਾਲ ਬੁਲੇਟ ਪਰੂਫ ਵਾਹਨ ਜਿਵੇਂ ਵਜਰਾ ਵਾਹਨ ਅਤੇ ਵਾਟਰ ਕੈਨਨ ਤਾਇਨਾਤ ਕੀਤੇ ਗਏ ਹਨ। ਬੀਐਸਐਫ ਨੂੰ ਤੀਜੀ ਪਰਤ ਵਿੱਚ ਤਾਇਨਾਤ ਕੀਤਾ ਗਿਆ ਹੈ। ਬੀਐਸਐਫ ਆਪਣੇ ਹਥਿਆਰਾਂ ਨਾਲ ਤਾਇਨਾਤ ਹੈ। ਕਿਸਾਨਾਂ ਨੂੰ ਇੱਥੋਂ ਅੱਗੇ ਨਹੀਂ ਵਧਣ ਦਿੱਤਾ ਜਾਵੇਗਾ।

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 26 ਤੋਂ 28 ਨਵੰਬਰ ਦੇਸ਼ ਭਰ ਵਿੱਚ ਦਿਨੇ ਰਾਤ ਚੱਲਣ ਵਾਲੇ ਕਿਸਾਨ ਮੋਰਚੇ ਦੀਆਂ ਮੰਗਾਂ 

  1. ਸਾਰੀਆਂ ਫਸਲਾਂ ਉੱਪਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਸੀ2 50% ਵਾਲੇ ਫਾਰਮੂਲੇ ਨਾਲ ਲਾਭਕਾਰੀ ਐਮ ਐੱਸ ਪੀ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ। ਇਸ ਬਾਰੇ ਸਰਕਾਰ ਦੁਆਰਾ ਗਠਿਤ ਕਮੇਟੀ ਅਤੇ ਉਸਦਾ ਐਲਾਨਿਆ ਏਜੰਡਾ ਕਿਸਾਨਾਂ ਦੁਆਰਾ ਰੱਖੀਆਂ ਗਈਆਂ ਮੰਗਾਂ ਤੋਂ ਉਲਟ ਹੈ। ਇਸ ਕਮੇਟੀ ਨੂੰ ਭੰਗ ਕਰਦੇ ਹੋਏ ਸਾਰੀਆਂ ਫਸਲਾਂ ਦੀ ਵਿਕਰੀ ਲਾਭਕਾਰੀ ਐੱਮ ਐੱਸ ਪੀ 'ਤੇ ਕਰਨ ਦੀ ਗਰੰਟੀ ਵਾਸਤੇ ਸਹੀ ਕਮੇਟੀ ਗਠਿਤ ਕੀਤੀ ਜਾਵੇ। 
  2. ਲਗਾਤਾਰ ਵਧ ਰਹੇ ਖੇਤੀ ਲਾਗਤ ਖਰਚੇ ਅਤੇ ਫ਼ਸਲਾਂ ਦੇ ਲਾਭਕਾਰੀ ਮੁੱਲ ਨਾ ਮਿਲਣ ਕਾਰਨ ਭਾਰੀ ਕਰਜ਼-ਜਾਲ਼ ਵਿੱਚ ਫਸੇ 80% ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਕੀਤੇ ਜਾ ਰਹੇ ਹਨ। ਇਸ ਕਰਜ਼-ਜਾਲ਼ ਵਿੱਚੋਂ ਕੱਢਣ ਲਈ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਹਰ ਕਿਸਮ ਦੇ ਕਰਜ਼ੇ ਖ਼ਤਮ ਕੀਤੇ ਜਾਣ। 
  3. ਕਿਸਾਨ ਅੰਦੋਲਨ ਦੌਰਾਨ ਕਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਜਿਹੜੇ ਪੁਲਿਸ ਕੇਸ ਕਿਸਾਨਾਂ ਸਿਰ ਮੜ੍ਹੇ ਗਏ ਹਨ ਉਹ ਤੁਰੰਤ ਵਾਪਸ ਲਏ ਜਾਣ। 
  4. ਲੋਕ ਵਿਰੋਧੀ ਬਿਜਲੀ ਬਿੱਲ 2022 ਵਾਪਸ ਲਿਆ ਜਾਵੇ ਅਤੇ ਸਮਾਰਟ ਮੀਟਰਾਂ ਵਰਗੀਆਂ ਧਾਰਾਵਾਂ ਟੁਕੜਿਆਂ ਵਿੱਚ ਲਾਗੂ ਕਰਨ ਦਾ ਲੋਕ ਵਿਰੋਧੀ ਅਮਲ ਬੰਦ ਕੀਤਾ ਜਾਵੇ। 
  5. ਕਿਸਾਨਾਂ ਦੇ ਵੱਸੋਂ ਬਾਹਰੇ ਕਾਰਨਾਂ ਨਾਲ ਹੋਣ ਵਾਲੇ ਫਸਲੀ ਨੁਕਸਾਨਾਂ ਦੀ ਪੂਰੀ ਭਰਪਾਈ ਲਈ "ਲਾਜ਼ਮੀ ਫ਼ਸਲ ਬੀਮਾ ਸਕੀਮ" ਲਾਗੂ ਕੀਤੀ ਜਾਵੇ,ਜਿਸ ਉੱਤੇ ਹੋਣ ਵਾਲੇ ਸਾਰੇ ਖਰਚੇ ਸਰਕਾਰ ਵੱਲੋਂ ਕੀਤੇ ਜਾਣ। 
  6. 60 ਸਾਲ ਤੋਂ ਉੱਪਰ ਉਮਰ ਦੇ ਸਾਰੇ ਕਿਸਾਨਾਂ (ਸਮੇਤ ਔਰਤਾਂ) ਲਈ 10000 ਰੁਪਏ ਪ੍ਰਤੀ ਮਹੀਨਾ ਕਿਸਾਨ ਪੈਨਸ਼ਨ ਦੀ ਵਿਵਸਥਾ ਕੀਤੀ ਜਾਵੇ। 
  7. ੳ) ਯੂ ਪੀ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੋਨੀਆ ਕਸਬੇ ਵਿੱਚ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਦੇ ਕਤਲਾਂ ਦੀ ਸਾਜ਼ਸ਼ ਦੇ ਕੇਸ ਵਿੱਚ ਨਾਮਜ਼ਦ ਦੋਸ਼ੀ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਕੇਂਦਰੀ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਕੇ ਜੇਲ੍ਹ ਭੇਜਿਆ ਜਾਵੇ। ਉਸਦੇ ਗੁੰਡਾ ਪੁੱਤਰ ਅਸ਼ੀਸ਼ ਮਿਸ਼ਰਾ ਸਮੇਤ ਇਸ ਕਤਲਕਾਂਡ ਦੇ ਸਾਰੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। 
  8.  ਅ) ਲਖੀਮਪੁਰ ਖੀਰੀ ਕਤਲਕਾਂਡ ਵਿਚ ਨਜ਼ਰਬੰਦ ਕੀਤੇ ਗਏ ਨਿਰਦੋਸ਼ ਕਿਸਾਨਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਅਤੇ ਉਨ੍ਹਾਂ ਸਿਰ ਮੜ੍ਹੇ ਕੇਸ ਰੱਦ ਕੀਤੇ ਜਾਣ। ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ 1-1 ਸਰਕਾਰੀ  ਨੌਕਰੀ ਤੁਰੰਤ ਦਿੱਤੀ ਜਾਵੇ 
  9. ਨਿਊਜਕਲਿੱਕ ਦੇ ਸੰਚਾਲਕਾਂ ਵਿਰੁੱਧ ਦਰਜ ਝੂਠੀ ਐਫ਼. ਆਈ. ਆਰ. ਰੱਦ ਕੀਤੀ ਜਾਵੇ। ਅਤੇ ਇਸ ਵਿੱਚ ਹੱਕੀ ਦਿੱਲੀ ਕਿਸਾਨ ਘੋਲ਼ ਉੱਤੇ ਵਿਦੇਸ਼ੀ ਫੰਡਿੰਗ ਦਾ ਦੋਸ਼ ਲਗਾ ਕੇ ਦੇਸ਼ ਵਿਰੋਧੀ ਗਰਦਾਨਣ ਦੇ ਬੱਜਰ ਗੁਨਾਹ ਲਈ ਮਾਫ਼ੀ ਮੰਗੀ ਸੀ।

ਇਹ ਵੀ ਪੜ੍ਹੋ: PM Modi Security Breach Update: PM ਦੀ ਸੁਰੱਖਿਆ ਚ ਕੁਤਾਹੀ ਮਾਮਲੇ ਚ Action, SP ਤੋਂ ਇਲਾਵਾ 6 ਹੋਰ ਪੁਲਿਸ ਵਾਲੇ ਕੀਤੇ ਸਸਪੈਂਡ

- PTC NEWS

Top News view more...

Latest News view more...

PTC NETWORK