Tue, Dec 23, 2025
Whatsapp

Sangrur News : ਭਿਆਨਕ ਹਾਦਸੇ 'ਚ ਦੋ ਦੋਸਤਾਂ ਦੀ ਮੌਤ, ਇੱਕ ਨੌਜਵਾਨ ਪਟਿਆਲਾ ਹਸਪਤਾਲ ਰੈਫ਼ਰ

2 Youth Died in Car Accident in Sangrur : ਸੰਗਰੂਰ ਦੇ ਵਿੱਚ ਬੀਤੀ ਰਾਤ ਸੰਗਰੂਰ ਦੇ ਨਾਨਕਿਆਂ ਦਾ ਚੌਂਕ ਦੇ ਵਿੱਚ ਉੱਪਰ ਵੱਡਾ ਭਿਆਨਕ ਸੜਕ ਹਾਦਸਾ ਹੋਇਆ ਹੈ ਜਿਸ ਦੇ ਵਿੱਚ ਦੋ ਪੁਰਾਣੇ ਦੋਸਤ ਆਪਣੇ ਜਾਨ ਗਵਾ ਬੈਠੇ ਅਤੇ ਤੀਸਰਾ ਗੰਭੀਰ ਜਖਮੀ ਹੋ ਗਿਆ।

Reported by:  PTC News Desk  Edited by:  KRISHAN KUMAR SHARMA -- October 28th 2024 02:08 PM -- Updated: October 28th 2024 02:15 PM
Sangrur News : ਭਿਆਨਕ ਹਾਦਸੇ 'ਚ ਦੋ ਦੋਸਤਾਂ ਦੀ ਮੌਤ, ਇੱਕ ਨੌਜਵਾਨ ਪਟਿਆਲਾ ਹਸਪਤਾਲ ਰੈਫ਼ਰ

Sangrur News : ਭਿਆਨਕ ਹਾਦਸੇ 'ਚ ਦੋ ਦੋਸਤਾਂ ਦੀ ਮੌਤ, ਇੱਕ ਨੌਜਵਾਨ ਪਟਿਆਲਾ ਹਸਪਤਾਲ ਰੈਫ਼ਰ

Sangrur Accident : ਸੰਗਰੂਰ ਦੇ ਵਿੱਚ ਬੀਤੀ ਰਾਤ ਸੰਗਰੂਰ ਦੇ ਨਾਨਕਿਆਂ ਦਾ ਚੌਂਕ ਦੇ ਵਿੱਚ ਉੱਪਰ ਵੱਡਾ ਭਿਆਨਕ ਸੜਕ ਹਾਦਸਾ ਹੋਇਆ ਹੈ ਜਿਸ ਦੇ ਵਿੱਚ ਦੋ ਪੁਰਾਣੇ ਦੋਸਤ ਆਪਣੇ ਜਾਨ ਗਵਾ ਬੈਠੇ ਅਤੇ ਤੀਸਰਾ ਗੰਭੀਰ ਜਖਮੀ ਹੋ ਗਿਆ।

ਜਾਣਕਾਰੀ ਅਨੁਸਾਰ ਸੰਗਰੂਰ ਦੀ ਕਿਲਾ ਮਾਰਕੀਟ ਤੋਂ ਲਭਦੀਪ ਨਾਮ ਦਾ ਨੌਜਵਾਨ ਆਪਣੇ ਦੋ ਦੋਸਤਾਂ ਦੇ ਨਾਲ ਰਾਤ ਨੂੰ ਤਕਰੀਬਨ 1 ਵਜੇ ਆਪਣੀ ਦੁਕਾਨ ਬੰਦ ਕਰਕੇ ਆਪਣੇ ਪਿੰਡ ਵੱਲ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਰਸਤੇ ਵਿੱਚ ਅਵਾਰਾ ਪਸ਼ੂ ਆ ਗਿਆ। ਨਤੀਜੇ ਵੱਜੋਂ ਸੰਤੁਲਨ ਵਿਗੜਨ ਕਾਰਨ ਗੱਡੀ ਨਾਨਕਿਆਂ ਵਾਲੇ ਚੌਂਕ ਵਿੱਚ ਜਾ ਵੱਜੀ। ਹਾਦਸੇ ਵਿੱਚ ਗੱਡੀ ਚਲਾ ਰਹੇ ਜਸਕਰਨ ਸਿੰਘ ਵਾਸੀ ਬਰਨਾਲਾ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਲਵਪ੍ਰੀਤ ਸਿੰਘ ਹਸਪਤਾਲ ਜਾ ਕੇ ਦਮ ਤੋੜਿਆ ਗਿਆ। ਤੀਜੇ ਨੌਜਵਾਨ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ।


ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਵਾਸੀ ਸੰਗਰੂਰ ਵਿਆਹਿਆ ਹੋਇਆ ਸੀ ਅਤੇ ਇੱਕ 7 ਸਾਲਾ ਧੀ ਦਾ ਪਿਤਾ ਸੀ। ਸੰਗਰੂਰ ਸਿਟੀ ਦੇ ਥਾਣਾ ਮੁਖੀ ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਉੱਪਰ 174 ਦੀ ਕਾਰਵਾਈ ਕਰ ਦਿੱਤੀ ਗਈ ਹੈ। ਮ੍ਰਿਤਕਾਂ ਦਾ ਪੋਸਟਮਾਰਟਮ ਹੋ ਰਿਹਾ ਹੈ ਅਤੇ ਪੂਰੇ ਮਾਮਲੇ ਦੇ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।

- PTC NEWS

Top News view more...

Latest News view more...

PTC NETWORK
PTC NETWORK