Sangrur News : ਘਰਾਂ 'ਚ ਬਰਸਾਤੀ ਪਾਣੀ ਵੜਨ ਕਰਕੇ ਪਿੰਡ ਹਰਿਆਊ ਦੇ ਲੋਕ ਹੋਏ ਬੇਘਰ ,ਸਕੂਲ 'ਚ ਰਹਿਣ ਲਈ ਮਜਬੂਰ
Sangrur News : ਘਰਾਂ 'ਚ ਬਰਸਾਤੀ ਪਾਣੀ ਵੜਨ ਕਰਕੇ ਜ਼ਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਦੇ ਨੇੜਲੇ ਪਿੰਡ ਹਰਿਆਊ ਦੇ ਲੋਕ ਬੇਘਰ ਹੋ ਗਏ ਹਨ। ਜਿਸ ਕਰਕੇ ਲੋਕ ਸਕੂਲ ਵਿੱਚ ਰਹਿਣ ਲਈ ਮਜਬੂਰ ਹਨ। ਬਰਸਾਤੀ ਪਾਣੀ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਮੈਡੀਕਲ ਸਹੂਲਤਾਂ ਦਿੱਤੀ ਗਈ। ਬਰਸਾਤੀ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾ ਲਈ ਜਾਗਰੂਕ ਕੀਤਾ ਗਿਆ।
ਇਸ ਲਈ ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਦੇ ਚਲਦਿਆਂ ਲਹਿਰਾ ਗਾਗਾ ਦੇ ਨੇੜਲੇ ਪਿੰਡ ਹਰਿਆਊ ਦੇ ਕਈ ਘਰਾਂ ਵਿੱਚ ਬਰਸਾਤੀ ਪਾਣੀ ਭਰ ਗਿਆ। ਵਾਪਸ ਹੋਏ ਪਰਿਵਾਰਾਂ ਨੂੰ ਸਰਕਾਰੀ ਸਕੂਲ ਵਿੱਚ ਰਹਿਣ ਬਸੇਰਾ ਬਣਾਇਆ ਗਿਆ। ਅੱਜ ਸਿਹਤ ਵਿਭਾਗ ਮੂਨਕ ਦੀ ਮੈਡੀਕਲ ਟੀਮ ਸਕੂਲ ਵਿਖੇ ਪਹੁੰਚੀ। ਸਿਹਤ ਵਿਭਾਗ ਵੱਲੋਂ ਕੈਂਪ ਲਗਾ ਕੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ।
ਇਸ ਮੁਹਿਮ ਵਿੱਚ ਮੈਡੀਕਲ ਟੀਮਾਂ ਨੇ ਘਰ- ਘਰ ਜਾ ਕੇ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ। ਇਸ ਦੌਰਾਨ ਜ਼ਰੂਰੀ ਦਵਾਈਆਂ ,ਓਆਰਐਸ ਦੇ ਪੈਕਟ ਅਤੇ ਹੋਰ ਸਿਹਤ ਸੰਭਾਲ ਨਾਲ ਸੰਬੰਧਿਤ ਸਮੱਗਰੀ ਮੁਫਤ ਵੰਡੀ। ਇਸੇ ਦੌਰਾਨ ਖਾਸ ਤੌਰ 'ਤੇ ਬੱਚੇ ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਦੀ ਸਿਹਤ ਦਾ ਖਿਆਲ ਰੱਖਣ ਲਈ ਜਾਗਰੂਕ ਕੀਤਾ ਗਿਆ।
ਮੈਡੀਕਲ ਅਧਿਕਾਰੀਆਂ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿਹਤ ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਬਰਸਾਤੀ ਪਾਣੀ ਤੋਂ ਪ੍ਰਭਾਵਿਤ ਲੋਕਾਂ ਨੂੰ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਡੇਂਗੂ ਮਲੇਰੀਆ ਹੈ ਜਾਂ ਟਾਈਫਾਇਡ ਅਤੇ ਚਮੜੀ ਰੋਗਾਂ ਤੋਂ ਬਚਾ ਲਈ ਸਾਵਧਾਨੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
- PTC NEWS