Mon, Dec 8, 2025
Whatsapp

Sangrur News : ਮਿੱਡ ਡੇ ਮੀਲ ’ਚ ਮਿਲਣ‌ ਵਾਲਾ ਹਫਤਾਵਾਰੀ ਮੌਸਮੀ ਫਲ ਹੜੱਪਣ ਦੇ ਸਕੂਲ ਮੁਖੀ ’ਤੇ ਲੱਗੇ ਇਲਜ਼ਾਮ

ਸਕੂਲ ਮੁਖੀ ਤੇ ਇਲਜਾਮ ਲਾਏ ਗਏ ਕਿ ਉਸ ਵੱਲੋਂ ਮਿੱਡ ਡੇ ਮੀਲ ’ਚ ਬੱਚਿਆਂ ਨੂੰ ਹਫਤੇ ’ਚ ਇੱਕ ਵਾਰ ਤੇ ਮਹੀਨੇ ’ਚ ਚਾਰ ਵਾਰ ਮਿਲਣ ਵਾਲਾ ਮੌਸਮੀ ਫਲ ਸਾਲ ’ਚ ਸਿਰਫ 2-3 ਵਾਰ ਹੀ ਦਿੱਤਾ ਗਿਆ ਹੈ, ਉਨ੍ਹਾਂ ਕਿਹਾ ਕਿ ਸਕੂਲ ਮੁਖੀ ਨੇ ਜਿੱਥੇ ਮਿੱਡ ਡੇ ਮੀਲ ’ਚ ਘਪਲਾ ਕੀਤਾ ਹੈ।

Reported by:  PTC News Desk  Edited by:  Aarti -- December 03rd 2025 08:48 AM
Sangrur News : ਮਿੱਡ ਡੇ ਮੀਲ ’ਚ ਮਿਲਣ‌ ਵਾਲਾ ਹਫਤਾਵਾਰੀ ਮੌਸਮੀ ਫਲ ਹੜੱਪਣ ਦੇ ਸਕੂਲ ਮੁਖੀ ’ਤੇ ਲੱਗੇ ਇਲਜ਼ਾਮ

Sangrur News : ਮਿੱਡ ਡੇ ਮੀਲ ’ਚ ਮਿਲਣ‌ ਵਾਲਾ ਹਫਤਾਵਾਰੀ ਮੌਸਮੀ ਫਲ ਹੜੱਪਣ ਦੇ ਸਕੂਲ ਮੁਖੀ ’ਤੇ ਲੱਗੇ ਇਲਜ਼ਾਮ

Sangrur News :  ਵਿਧਾਨ ਸਭਾ ਹਲਕਾ ਲਹਿਰਾ ਦੇ ਪਿੰਡ ਲਹਿਲ ਕਲਾਂ ਦੇ ਪ੍ਰਾਇਮਰੀ ਸਕੂਲ ਦੀ ਇੰਚਾਰਜ ਤੇ ਪਿੰਡ ਦੀ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ, ਬੱਚਿਆਂ ਦੇ ਮਾਪਿਆਂ ਤੇ ਪਿੰਡ ਵਾਸੀਆਂ ਨੇ ਇਲਜ਼ਾਮ ਲਾਉਂਦਿਆਂ ਮਤਾ ਪਾ ਕੇ ਸਕੂਲ ਮੁਖੀ ਦੀ ਬਦਲੀ ਕਰਨ ਤੇ ਜਾਂਚ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। 

ਸਕੂਲ ਮੁਖੀ ਤੇ ਇਲਜਾਮ ਲਾਏ ਗਏ ਕਿ ਉਸ ਵੱਲੋਂ ਮਿੱਡ ਡੇ ਮੀਲ ’ਚ ਬੱਚਿਆਂ ਨੂੰ ਹਫਤੇ ’ਚ ਇੱਕ ਵਾਰ ਤੇ ਮਹੀਨੇ ’ਚ ਚਾਰ ਵਾਰ ਮਿਲਣ ਵਾਲਾ ਮੌਸਮੀ ਫਲ ਸਾਲ ’ਚ ਸਿਰਫ 2-3 ਵਾਰ ਹੀ ਦਿੱਤਾ ਗਿਆ ਹੈ, ਉਨ੍ਹਾਂ ਕਿਹਾ ਕਿ ਸਕੂਲ ਮੁਖੀ ਨੇ ਜਿੱਥੇ ਮਿੱਡ ਡੇ ਮੀਲ ’ਚ ਘਪਲਾ ਕੀਤਾ ਹੈ।

ਉੱਥੇ ਹੀ ਜ਼ਿਲ੍ਹਾ ਪੱਧਰੀ ਖੇਡਾਂ ਲਈ ਸਿਲੈਕਟ ਹੋਏ ਸਕੂਲ ਦੇ 4 ਬੱਚਿਆਂ ਨੂੰ ਖੇਡਾਂ ’ਚ ਭਾਗ ਲੈਣ ਲਈ ਨਾ ਲਿਜਾ ਕੇ ਵੱਡਾ ਨੁਕਸਾਨ ਕੀਤਾ ਹੈ, ਇਹ ਬੱਚੇ ਸਟੇਟ ਪੱਧਰ, ਨੈਸ਼ਨਲ ਪੱਧਰ ਤੱਕ ਪਹੁੰਚਣ ਵਾਲੇ ਸੀ , 

ਨਾਲ ਹੀ ਉਨ੍ਹਾਂ ਉਕਤ ਮਾਮਲੇ ਨੂੰ ਲੈ ਕੇ ਸਕੂਲ ਮੁਖੀ ਨਾਲ ਸਕੂਲ ’ਚ ਗੱਲ ਕਰਨ ਪਹੁੰਚੇ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਤੇ ਪਿੰਡ ਦੇ ਮੋਹਤਬਰ‌ ਵਿਅਕਤੀਆਂ ਨੂੰ ਬੁਰਾ ਭਲਾ ਬੋਲਣ ਅਤੇ ਧਮਕੀਆਂ ਦੇਣ ਦੇ ਇਲਜ਼ਾਮ ਵੀ ਲਾਏ। ਉਨ੍ਹਾਂ ਨੇ ਮੰਗ ਕੀਤੀ ਕਿ ਸਕੂਲ ਮੁਖੀ ਦੀ ਬਦਲੀ ਕੀਤੀ ਜਾਵੇ ਅਤੇ ਉਕਤ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰਕੇ ਸਖਤ ਕਾਰਵਾਈ ਕੀਤੀ ਜਾਵੇ! 

ਬਲਾਕ ਸਿੱਖਿਆ ਅਫਸਰ ਨੇ ਕਿਹਾ ਕਿ ਉਨ੍ਹਾਂ ਕੋਲ ਦੋ ਦਿਨ ਪਹਿਲਾਂ ਹੀ ਉਕਤ ਮਾਮਲੇ ਸਬੰਧੀ ਸ਼ਿਕਾਇਤ ਪਹੁੰਚੀ ਹੈ ਜਿਸ ਦੀ ਕਿ ਜਾਂਚ ਕੀਤੀ ਜਾ ਰਹੀ ਹੈ , ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। 

- PTC NEWS

Top News view more...

Latest News view more...

PTC NETWORK
PTC NETWORK