Sangrur News : ਮਿੱਡ ਡੇ ਮੀਲ 'ਚ ਬੱਚਿਆਂ ਨੂੰ ਮਿਲਣ ਵਾਲਾ ਹਫਤਾਵਾਰੀ ਮੌਸਮੀ ਫਲ ਹੜੱਪਣ ਦੇ ਸਕੂਲ ਮੁਖੀ 'ਤੇ ਲੱਗੇ ਇਲਜ਼ਾਮ
Sangrur News : ਵਿਧਾਨ ਸਭਾ ਹਲਕਾ ਲਹਿਰਾ ਦੇ ਪਿੰਡ ਲਹਿਲ ਕਲਾਂ ਦੇ ਪ੍ਰਾਇਮਰੀ ਸਕੂਲ ਦੀ ਇੰਚਾਰਜ ਤੇ ਪਿੰਡ ਦੀ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ, ਬੱਚਿਆਂ ਦੇ ਮਾਪਿਆਂ ਤੇ ਪਿੰਡ ਵਾਸੀਆਂ ਨੇ ਇਲਜ਼ਾਮ ਲਾਉਂਦਿਆਂ ਮਤਾ ਪਾ ਕੇ ਸਕੂਲ ਮੁਖੀ ਦੀ ਬਦਲੀ ਕਰਨ ਤੇ ਜਾਂਚ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸਕੂਲ ਮੁਖੀ ਤੇ ਇਲਜਾਮ ਲਾਏ ਗਏ ਕਿ ਉਸ ਵੱਲੋਂ ਮਿੱਡ ਡੇ ਮੀਲ 'ਚ ਬੱਚਿਆਂ ਨੂੰ ਹਫਤੇ 'ਚ ਇੱਕ ਵਾਰ ਤੇ ਮਹੀਨੇ 'ਚ ਚਾਰ ਵਾਰ ਮਿਲਣ ਵਾਲਾ ਮੌਸਮੀ ਫਲ ਸਾਲ 'ਚ ਸਿਰਫ 2-3 ਵਾਰ ਹੀ ਦਿੱਤਾ ਗਿਆ ਹੈ।
ਉਨਾਂ ਕਿਹਾ ਕਿ ਸਕੂਲ ਮੁਖੀ ਨੇ ਜਿੱਥੇ ਮਿੱਡ ਡੇ ਮੀਲ 'ਚ ਘਪਲਾ ਕੀਤਾ ਹੈ ,ਉਥੇ ਹੀ ਜ਼ਿਲ੍ਹਾ ਪੱਧਰੀ ਖੇਡਾਂ ਲਈ ਸਿਲੈਕਟ ਹੋਏ ਸਕੂਲ ਦੇ 4 ਬੱਚਿਆਂ ਨੂੰ ਖੇਡਾਂ 'ਚ ਭਾਗ ਲੈਣ ਲਈ ਨਾ ਲਿਜਾ ਕੇ ਵੱਡਾ ਨੁਕਸਾਨ ਕੀਤਾ ਹੈ, ਇਹ ਬੱਚੇ ਸਟੇਟ ਪੱਧਰ, ਨੈਸ਼ਨਲ ਪੱਧਰ ਤੱਕ ਪਹੁੰਚਣ ਵਾਲੇ ਸੀ। ਨਾਲ ਹੀ ਉਨਾਂ ਉਕਤ ਮਾਮਲੇ ਨੂੰ ਲੈ ਕੇ ਸਕੂਲ ਮੁਖੀ ਨਾਲ ਸਕੂਲ 'ਚ ਗੱਲ ਕਰਨ ਪਹੁੰਚੇ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਬੁਰਾ ਭਲਾ ਬੋਲਣ ਤੇ ਧਮਕੀਆਂ ਦੇਣ ਦੇ ਇਲਜ਼ਾਮ ਵੀ ਲਾਏ। ਉਨਾਂ ਮੰਗ ਕੀਤੀ ਕਿ ਸਕੂਲ ਮੁਖੀ ਦੀ ਬਦਲੀ ਕੀਤੀ ਜਾਵੇ ਤੇ ਉਕਤ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰਕੇ ਸਖਤ ਕਾਰਵਾਈ ਕੀਤੀ ਜਾਵੇ !
ਬਲਾਕ ਸਿੱਖਿਆ ਅਫਸਰ ਨੇ ਕਿਹਾ ਕਿ ਉਨਾਂ ਕੋਲ ਦੋ ਦਿਨ ਪਹਿਲਾਂ ਹੀ ਉਕਤ ਮਾਮਲੇ ਸਬੰਧੀ ਸ਼ਿਕਾਇਤ ਪਹੁੰਚੀ ਹੈ ਜਿਸ ਦੀ ਕਿ ਜਾਂਚ ਕੀਤੀ ਜਾ ਰਹੀ ਹੈ , ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
- PTC NEWS