Tue, Dec 23, 2025
Whatsapp

ਗੁਰਪਤਵੰਤ ਪੰਨੂ ਦੀ ਧਮਕੀ ਤੋਂ ਬਾਅਦ ਦੁਰਗਿਆਣਾ ਮੰਦਿਰ 'ਚ ਵਧਾਈ ਗਈ ਸੁਰੱਖਿਆ

Reported by:  PTC News Desk  Edited by:  Jasmeet Singh -- January 24th 2024 05:32 PM
ਗੁਰਪਤਵੰਤ ਪੰਨੂ ਦੀ ਧਮਕੀ ਤੋਂ ਬਾਅਦ ਦੁਰਗਿਆਣਾ ਮੰਦਿਰ 'ਚ ਵਧਾਈ ਗਈ ਸੁਰੱਖਿਆ

ਗੁਰਪਤਵੰਤ ਪੰਨੂ ਦੀ ਧਮਕੀ ਤੋਂ ਬਾਅਦ ਦੁਰਗਿਆਣਾ ਮੰਦਿਰ 'ਚ ਵਧਾਈ ਗਈ ਸੁਰੱਖਿਆ

ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ (Amritsar Police) ਦੇ ਏ.ਸੀ.ਪੀ. ਦੀ ਅਗਵਾਈ ਹੇਠ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ (Gurpreet Singh Bhullar) ਦੇ ਦਿਸ਼ਾ ਨਿਰਦੇਸ਼ਾ 'ਤੇ ਸ੍ਰੀ ਦੁਰਗਿਆਣਾ ਤੀਰਥ ਦੀ ਸੁਰਖਿਆ ਨੂੰ ਲੈ ਕੇ ਮੁਸਤੈਦੀ ਦਿਖਾਉਦਿਆਂ 40 ਦੇ ਕਰੀਬ ਜਵਾਨ ਤੈਨਾਤ ਕੀਤੇ ਗਏ ਹਨ।

ਇਹ ਵੀ ਪੜ੍ਹੋ: Air India: ਉਡਾਣ ਬੇਨਿਯਮੀਆਂ ਲਈ ਏਅਰ ਇੰਡੀਆ ਨੂੰ 1 ਕਰੋੜ ਤੋਂ ਵੱਧ ਦਾ ਜੁਰਮਾਨਾ


ਇਸ ਮੌਕੇ ਜਾਣਕਾਰੀ ਦਿੰਦਿਆ ਏ.ਸੀ.ਪੀ. ਸੈਂਟਰ ਸੁਰਿੰਦਰ ਸਿੰਘ ਨੇ ਦਸਿਆ ਕਿ ਅੰਮ੍ਰਿਤਸਰ ਦੇ ਚੱਪੇ-ਚੱਪੇ 'ਤੇ ਜਿਥੇ ਅੰਮ੍ਰਿਤਸਰ ਪੁਲਿਸ ਦੇ ਮੁਲਾਜਮ ਤੈਨਾਤ ਹਨ। ਉਥੇ ਹੀ ਦੁਰਗਿਆਣਾ ਤੀਰਥ ਦੀ ਸੁਰੱਖਿਆ ਪ੍ਰਬੰਧ ਉੱਚ ਅਧਿਕਾਰੀਆਂ ਦੇ ਨਿਰਦੇਸ਼ਾ 'ਤੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਕੋਈ ਸ਼ਰਾਰਤੀ ਅਨਸਰ ਕਿਸੇ ਤਰ੍ਹਾਂ ਦੀ ਅਣਸੁਖਾਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਧਾਰਮਿਕ ਸਥਾਨਾਂ ਉਪਰ ਪੁਲਿਸ ਮੁਲਜ਼ਮ ਤੈਨਾਤ ਰਹਿੰਦੇ ਹਨ ਪਰ ਅਜਿਹੇ ਸਪਾਟ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਹੁਣ ਸੁਰੱਖਿਆ ਪ੍ਰਬੰਧ ਪੁਖਤਾ ਕੀਤੇ ਜਾਣ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ।

ਇਹ ਵੀ ਪੜ੍ਹੋ: CM ਮਾਨ ਤੇ ਪੁਲਿਸ ਦੀ ਘਿਨੌਣੀ ਕਾਰਵਾਈ ਨੂੰ ਹਰ ਪੱਧਰ ’ਤੇ ਕਰਾਂਗੇ ਜਨਤਕ- ਐਡਵੋਕੇਟ ਧਾਮੀ

ਪਨੂੰ ਵੱਲੋਂ ਮਿਲੀ ਧਮਕੀ ਮਗਰੋਂ ਹਰਕਤ 'ਚ ਆਈ ਪੁਲਿਸ 

ਪੰਜਾਬ ਦੇ ਅੰਮ੍ਰਿਤਸਰ 'ਚ ਵੱਖਵਾਦੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਖਿਲਾਫ ਐਫ.ਆਈ.ਆਰ. ਵੀ ਦਰਜ ਕੀਤੀ ਗਈ ਹੈ। ਪੰਨੂ ਨੇ ਕੱਲ੍ਹ ਇੱਕ ਕਥਿਤ ਵੀਡੀਓ ਜਾਰੀ ਕਰ ਕੇ ਉਸ ਵਿੱਚ ਦੁਰਗਿਆਣਾ ਮੰਦਿਰ ਦੇ ਦਰਵਾਜ਼ੇ ਬੰਦ ਕਰ ਕੇ ਅਕਾਲ ਤਖ਼ਤ ਸਾਹਿਬ ਨੂੰ ਚਾਬੀਆਂ ਸੌਂਪਣ ਲਈ ਕਿਹਾ ਹੈ। 

ਇਹ ਵੀ ਪੜ੍ਹੋ: ਕੈਬਿਨਟ ਮੀਟਿੰਗ ਤੋਂ ਬਾਅਦ CM ਮਾਨ ਦਾ ਐਲਾਨ, ਕੱਟੇ ਗਏ 10,77,000 ਰਾਸ਼ਨ ਕਾਰਡ ਹੋਣਗੇ ਬਹਾਲ

ਪੰਨੂ ਨੇ ਕਥਿਤ ਵੀਡੀਓ 'ਚ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ ਹੈ। ਜਿਸ ਮਗਰੋਂ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਥਾਣਾ ਡੀ-ਡਿਵੀਜ਼ਨ ਵਿੱਚ ਪਨੂੰ ਖ਼ਿਲਾਫ਼ ਐਫ.ਆਈ.ਆਰ ਦਰਜ ਕੀਤੀ ਗਈ ਹੈ। ਕਥਿਤ ਵੀਡੀਓ 'ਚ ਪੰਨੂ ਨੇ ਸਪੱਸ਼ਟ ਤੌਰ 'ਤੇ ਦੁਰਗਿਆਣਾ ਮੰਦਿਰ ਕਮੇਟੀ ਨੂੰ ਮੰਦਿਰ ਦੇ ਦਰਵਾਜ਼ੇ ਬੰਦ ਕਰਨ ਅਤੇ ਇਸ ਦੀਆਂ ਚਾਬੀਆਂ ਸ੍ਰੀ ਹਰਿਮੰਦਰ ਸਾਹਿਬ ਨੂੰ ਸੌਂਪਣ ਦੀ ਧਮਕੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਅੱਤਵਾਦੀ ਐਲਾਨਿਆ ਗੁਰਪਤਵੰਤ ਸਿੰਘ ਪੰਨੂ ਆਏ ਦਿਨ ਕੁਝ ਨਾ ਕੁਝ ਮੁੱਦਾ ਚੁੱਕ ਕੇ ਧਮਕੀਆਂ ਦਿੰਦਾ ਰਹਿੰਦਾ ਹੈ।

ਇਹ ਵੀ ਪੜ੍ਹੋ: ਗਲੀ ਵਿੱਚ ਨਵਜੰਮੇ ਬੱਚੇ ਦਾ ਸਿਰ ਮੂੰਹ ਵਿੱਚ ਫੜ੍ਹ ਘੁੰਮ ਰਿਹਾ ਸੀ ਕੁੱਤਾ, ਦੂਰ ਪਿਆ ਮਿਲਿਆ ਧੜ

-

Top News view more...

Latest News view more...

PTC NETWORK
PTC NETWORK