Sat, Mar 28, 2026
Whatsapp

Moga : ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਸੀਨੀਅਰ ਆਗੂ ਅਰਸ਼ ਉਮਰੀਆਣਾ ਨੇ ਛੱਡੀ ਪਾਰਟੀ, ਜਾਣੋ ਕੀ ਬਣਿਆ ਕਾਰਨ ?

AAP Youth Punjab : ਸੀਨੀਅਰ ਆਗੂ ਅਰਸ਼ ਉਮਰੀਆਣਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਸਮੇਤ ਯੂਥ ਵਿੰਗ ਦੇ ਵਾਈਸ ਪ੍ਰੈਜੀਡੈਂਟ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਯੂਥ ਆਗੂ ਨੇ ਪਾਰਟੀ ਛੱਡਣ ਪਿੱਛੇ ਪਾਰਟੀ ਨੀਤੀਆਂ ਤੇ ਵਰਕਰਾਂ ਦੀ ਸੁਣਵਾਈ ਨਾ ਹੋਣ ਦਾ ਕਾਰਨ ਦੱਸਿਆ ਹੈ।

Reported by:  PTC News Desk  Edited by:  KRISHAN KUMAR SHARMA -- March 28th 2026 04:45 PM -- Updated: March 28th 2026 04:56 PM
Moga : ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਸੀਨੀਅਰ ਆਗੂ ਅਰਸ਼ ਉਮਰੀਆਣਾ ਨੇ ਛੱਡੀ ਪਾਰਟੀ, ਜਾਣੋ ਕੀ ਬਣਿਆ ਕਾਰਨ ?

Moga : ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਸੀਨੀਅਰ ਆਗੂ ਅਰਸ਼ ਉਮਰੀਆਣਾ ਨੇ ਛੱਡੀ ਪਾਰਟੀ, ਜਾਣੋ ਕੀ ਬਣਿਆ ਕਾਰਨ ?

Moga : ਆਮ ਆਦਮੀ ਪਾਰਟੀ (AAP Punjab) ਦੇ ਅਹੁਦੇਦਾਰਾਂ ਵੱਲੋਂ ਅਸਤੀਫਾ ਦੇਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਅੱਜ ਸੀਨੀਅਰ ਆਗੂ ਅਰਸ਼ ਉਮਰੀਆਣਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਸਮੇਤ ਯੂਥ ਵਿੰਗ ਦੇ ਵਾਈਸ ਪ੍ਰੈਜੀਡੈਂਟ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਯੂਥ ਆਗੂ ਨੇ ਪਾਰਟੀ ਛੱਡਣ ਪਿੱਛੇ ਪਾਰਟੀ ਨੀਤੀਆਂ ਤੇ ਵਰਕਰਾਂ ਦੀ ਸੁਣਵਾਈ ਨਾ ਹੋਣ ਦਾ ਕਾਰਨ ਦੱਸਿਆ ਹੈ।

ਵਰਕਰ ਨਿਰਾਸ਼, 2027 'ਚ ਸਾਰੇ ਭੱਜਣਗੇ : ਯੂਥ ਆਗੂ


ਅਰਸ਼ ਉਮਰੀਆਣਾ ਨੇ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਬਾਰੇ ਦੱਸਿਆ ਕਿ ਉਨ੍ਹਾਂ ਸਮੇਤ ਜਿਨ੍ਹਾਂ ਨੇ ਵੀ ਆਮ ਆਦਮੀ ਪਾਰਟੀ ਲਈ ਦਿਲੋਂ ਕੰਮ ਕੀਤਾ ਹੈ, ਜਦੋਂ 2027 ਦਾ ਸਮਾਂ ਆਵੇਗਾ ਤਾਂ ਸਾਰੇ ਹੀ ਇਸ ਪਾਰਟੀ ਨੂੰ ਛੱਡ ਕੇ ਭੱਜਣਗੇ।

'ਸੀਐਮ ਭਗਵੰਤ ਮਾਨ 'ਤੇ ਆਪਣੇ ਫੈਸਲਿਆਂ 'ਤੇ ਥੋੜ੍ਹੀ ਦੇਰ ਬਾਅਦ ਹੀ ਯੂ-ਟਰਨ ਮਾਰ ਜਾਂਦੇ ਹਨ'

ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਕਿਹਾ ਕਿ ਪੰਜਾਬ ਲਈ ਜੋ ਵੀ ਫੈਸਲਾ ਕਰਦੇ ਹਨ, ਤਾਂ ਥੋੜੀ ਦੇਰ ਬਾਅਦ ਹੀ ਯੂ-ਟਰਨ ਮਾਰ ਜਾਂਦੇ ਹਨ, ਜਿਸ ਕਾਰਨ ਅੱਜ ਹਰ ਪਾਰਟੀ ਵਰਕਰ ਨਿਰਾਸ਼ਾ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਚਾਰ ਸਾਲਾਂ ਵਿੱਚ ਹੋਮਿਓਪੈਥੀ ਵਾਲਾ ਕੰਮ ਕੀਤਾ ਹੈ ਨਾ ਸਰਕਾਰ ਬਣੀ ਦਾ ਪਤਾ ਲੱਗਦਾ ਹੈ ਅਤੇ ਨਾ ਹੀ ਕੋਈ ਕੰਮ ਹੁੰਦਾ ਹੈ। ਆਪ 'ਚ ਵਿਰੋਧੀ ਪਾਰਟੀਆਂ 'ਚੋਂ ਲਿਆ ਕੇ ਉਚ ਅਹੁਦਿਆਂ 'ਤੇ ਆਗੂ ਬਿਠਾ ਦਿੱਤੇ ਹਨ, ਪਰ ਆਪਣੇ ਵਰਕਰਾਂ ਦੀ ਥੋੜ੍ਹੀ ਜਿੰਨੀ ਵੀ ਕਦਰ ਨਹੀਂ ਕੀਤੀ।

ਯੂਥ ਆਗੂ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਜ਼ਿਲ੍ਹੇ ਵਿੱਚ ਕੋਈ ਵੱਡਾ ਪ੍ਰੋਜੈਕਟ ਤਾਂ ਨਹੀਂ ਆਇਆ ਪਰ ਹੋਰਨਾਂ ਪਾਰਟੀਆਂ ਵੱਲੋਂ ਕੀਤੇ ਕੰਮਾਂ 'ਤੇ ਉੱਚੀ ਨਾਲ ਰੰਗ ਫੇਰ ਕੇ ਨਾ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ।

ਮੁੱਖ ਮੰਤਰੀ ਨੂੰ ਕਾਰਗੁਜ਼ਾਰੀ ਵਿਚੋਂ ਦਿੱਤੇ 0 ਨੰਬਰ

ਜਦੋਂ ਅਰਸ਼ ਉਮਰੀਆਣਾ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਕਾਰਜਗੁਜਾਰੀ 'ਤੇ ਪੁੱਛੇ ਸਵਾਲ 'ਤੇ ਅਰਸ਼ ਉਮਰੀਆਣਾ ਨੇ ਕਿਹਾ ਮੈਂ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਾਰਜ ਗੁਜਾਰੀ ਦੇ ਨੰਬਰ ਦੇਣੇ ਹੋਣ ਤਾਂ 100 ਵਿੱਚੋਂ ਕੋਈ ਮਾਈਨਸ ਜੀਰੋ ਹੀ ਬਣਦੇ ਹਨ। ਇਹਨਾਂ ਨੇ ਪੰਜਾਬ ਦੇ ਭਲੇ ਲਈ ਕੁਝ ਨਹੀਂ ਕੀਤਾ, ਬਲਕਿ ਪੰਜਾਬ ਨੂੰ ਕਰਜ਼ ਦੇ ਥੱਲੇ ਦੱਬ ਦਿੱਤਾ।

- PTC NEWS

Top News view more...

Latest News view more...

PTC NETWORK
PTC NETWORK