ਗਾਇਕੀ ਛੱਡ ਰਹੇ ਹਨ ਸ਼ੈਰੀ ਮਾਨ! ਗਾਇਕ ਦੀ ਪੋਸਟ ਵੇਖ ਪ੍ਰਸ਼ੰਸਕ ਹੋਏ ਹੈਰਾਨ...
Sharry Mann: ਸ਼ੈਰੀ ਮਾਨ ਆਪਣੇ ਬਿਆਨਾਂ ਦੇ ਕਾਰਨ ਹਮੇਸ਼ਾ ਹੀ ਚਰਚਾ ‘ਚ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ । ਇਸ ਪੋਸਟ ‘ਚ ਉਨ੍ਹਾਂ ਨੇ ਲਿਖਿਆ ਹੈ ਕਿ ‘ਤੁਸੀਂ ਸਭ ਨੇ ਮੈਨੂੰ ਬਹੁਤ ਸਪੋਟ ਕੀਤਾ ‘ਯਾਰ ਅਣਮੁੱਲੇ’ ਐਲਬਮ ਤੋਂ ਲੈ ਕੇ ਹੁਣ ਤੱਕ ਏਨਾਂ ਪਿਆਰ ਦੇਣ ਦੇ ਲਈ ਬਹੁਤ ਸ਼ੁਕਰੀਆ ਇਹ ਮੇਰੀ ਆਖਰੀ ਐਲਬਮ ਹੋਵੇਗੀ'।
ਦਰਅਸਲ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਸਟੋਰੀ ਪੋਸਟ ਕੀਤੀ ਸੀ, ਜਿਸ 'ਚ ਉਨ੍ਹਾਂ ਲਿਖਿਆ ਸੀ ਕਿ 'ਯਾਰ ਅਣਮੁੱਲੇ' ਐਲਬਮ ਨੂੰ ਹੁਣ ਤੱਕ ਪਿਆਰ ਦੇਣ ਲਈ ਸਾਰਿਆਂ ਦਾ ਧੰਨਵਾਦ। ਉਨ੍ਹਾਂ ਨੇ ਆਪਣੀ ਆਉਣ ਵਾਲੀ ਐਲਬਮ ਬਾਰੇ ਅੱਗੇ ਲਿਖਿਆ ਕਿ ਇਹ ਐਲਬਮ ਤੁਹਾਡੇ ਸਾਰਿਆਂ ਲਈ ਆਖਰੀ ਵਧੀਆ ਐਲਬਮ ਹੋਵੇਗੀ। ਉਨ੍ਹਾਂ ਅੱਗੇ ਲਿਖਿਆ ਕਿ ਅੱਜ ਤੱਕ ਜੋ ਵੀ ਉਨ੍ਹਾਂ ਨੂੰ ਮਿਲਿਆ ਹੈ, ਉਸ ਲਈ ਉਹ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦੀ ਹੈ। ਉਸਦੀ ਅਗਲੀ ਐਲਬਮ 15 ਤੋਂ 20 ਜੂਨ ਦੇ ਵਿਚਕਾਰ ਰਿਲੀਜ਼ ਹੋਵੇਗੀ। ਆਖਰ ਉਸ ਨੇ ਸੋਚਿਆ ਕਿ ਇਸ ਤੋਂ ਪਹਿਲਾਂ ਹਰ ਗੀਤ ਦੀ ਆਖਰੀ ਝਲਕ ਸਾਂਝੀ ਕਰਾਂਗੇ।
ਸ਼ੈਰੀ ਮਾਨ ਕਈ ਸਾਲਾਂ ਤੋਂ ਇੰਡਸਟਰੀ ‘ਚ ਹਨ ਸਰਗਰਮ
ਸ਼ੈਰੀ ਮਾਨ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗੀਤਕਾਰ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ਅਤੇ ਇਸ ਖੇਤਰ ‘ਚ ਵੀ ਕਾਮਯਾਬ ਰਹੇ । ਉਨ੍ਹਾਂ ਨੇ ਕਈ ਫ਼ਿਲਮਾ ‘ਚ ਅਦਾਕਾਰੀ ਵੀ ਕੀਤੀ ਹੈ ।
‘ਮੈਰਿਜ ਪੈਲੇਸ’ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ । ਇਸ ਤੋਂ ਇਲਾਵਾ ਹੋਰ ਕਈ ਫ਼ਿਲਮਾਂ ‘ਚ ਵੀ ਉਹ ਅਦਾਕਾਰੀ ਕਰ ਚੁੱਕੇ ਹਨ । ਸ਼ੈਰੀ ਮਾਨ ਉਦੋਂ ਵਿਵਾਦਾਂ ‘ਚ ਘਿਰ ਗਏ ਸਨ ਜਦੋਂ ਉਨ੍ਹਾਂ ਨੇ ਪਰਮੀਸ਼ ਵਰਮਾ ਦੇ ਵਿਆਹ ‘ਚ ਸ਼ਿਰਕਤ ਕੀਤੀ ਸੀ ।ਪਰ ਵਿਆਹ ‘ਚ ਸਿਕਓਰਿਟੀ ਵਾਲਿਆਂ ਨੇ ਮੋਬਾਈਲ ਨਾਲ ਲਿਜਾਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਜਿਸ ਤੋਂ ਬਾਅਦ ਗਇਕ ਨੇ ਪਰਮੀਸ਼ ਵਰਮਾ ਨੂੰ ਸੋਸ਼ਲ ਮੀਡੀਆ ‘ਤੇ ਗਾਲਾਂ ਕੱਢੀਆਂ ਸਨ ।
- PTC NEWS