Sat, Dec 14, 2024
Whatsapp

Hoshiarpur News : ਪੁੱਤ ਨੇ ਮਾਂ ਦਾ ਕੀਤਾ ਕਤਲ, ਘਰੋਂ ਹੋਇਆ ਫਰਾਰ

ਹੁਸ਼ਿਆਰਪੁਰ ਦੇ ਮੁਹੱਲਾ ਦਸ਼ਮੇਸ਼ ਨਗਰ ਵਿੱਚ ਪੁੱਤ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਤੇ ਉਹ ਘਰੋਂ ਫਰਾਰ ਹੈ।

Reported by:  PTC News Desk  Edited by:  Dhalwinder Sandhu -- October 20th 2024 07:58 PM
Hoshiarpur News : ਪੁੱਤ ਨੇ ਮਾਂ ਦਾ ਕੀਤਾ ਕਤਲ, ਘਰੋਂ ਹੋਇਆ ਫਰਾਰ

Hoshiarpur News : ਪੁੱਤ ਨੇ ਮਾਂ ਦਾ ਕੀਤਾ ਕਤਲ, ਘਰੋਂ ਹੋਇਆ ਫਰਾਰ

Hoshiarpur News : ਕਲਯੁਗੀ ਦੁਨੀਆਂ ਵਿੱਚ ਰਿਸ਼ਤੇ ਨੂੰ ਤਾਰ ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪੁੱਤਰ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ। ਮਾਮਲਾ ਹੁਸ਼ਿਆਰਪੁਰ ਦੇ ਮੁਹੱਲਾ ਦਸ਼ਮੇਸ਼ ਨਗਰ ਗਲੀ ਨੰਬਰ 5 ਦਾ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਔਰਤ ਦੇ ਪਤੀ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਫੇਰੀ ਦਾ ਕੰਮ ਕਰਦਾ ਹੈ ਅਤੇ ਹਰ ਰੋਜ਼ ਤਰ੍ਹਾਂ ਅੱਜ ਵੀ ਉਹ ਸਵੇਰੇ ਫੇਰੀ ਲਾਉਣ ਲਈ ਗਿਆ ਸੀ, ਜਦੋਂ ਉਹ 3 ਵਜੇ ਦੇ ਕਰੀਬ ਆਪਣੇ ਘਰ ਪਹੁੰਚਿਆ ਤਾਂ ਘਰ ਨੂੰ ਤਾਲਾ ਲੱਗਾ ਹੋਇਆ ਸੀ। ਜਦੋਂ ਉਹ ਤਾਲਾ ਤੋੜਕੇ ਘਰ ਦੇ ਅੰਦਰ ਵੜਿਆ ਤਾਂ ਦੇਖਿਆ ਕਿ ਕਮਰੇ ਵਿੱਚ ਉਸਦੀ ਪਤਨੀ ਕੁੰਦਲਾ ਦੀ ਲਾਸ਼ ਪਈ ਸੀ, ਜੋ ਕਿ ਖੂਨ ਨਾਲ ਲਥਪਥ ਸੀ।


ਇਸ ਤੋਂ ਬਾਅਜ ਤੁਰੰਤ ਉਸਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਮੌਕੇ ਉੱਤੇ ਮਾਡਲ ਟਾਊਨ ਪੁਲਿਸ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਗੁਰਦੇਵ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਦਾ ਕਤਲ ਉਸਦੇ ਆਪਣੇ ਪੁੱਤਰ ਸੋਨੂੰ ਨੇ ਕੀਤਾ ਹੈ ਜੋ ਕਿ ਦਿਮਾਗੀ ਤੌਰ ਉੱਤੇ ਪਰੇਸ਼ਾਨ ਹੈ। ਫਿਲਹਾਲ ਸੋਨੂੰ ਘਰੋਂ ਫਰਾਰ ਹੈ, ਜਿਸ ਨੂੰ ਪੁਲਿਸ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : Panchayat Election 2024 : ਅਜਿਹਾ ਪਿੰਡ ਜਿੱਥੇ ਪੰਚ ਤੇ ਸਰਪੰਚ ਬਣੀਆਂ ਔਰਤਾਂ, ਆਜ਼ਾਦੀ ਤੋਂ ਬਾਅਦ ਪਿੰਡ ’ਚ ਪਹਿਲੀ ਵਾਰ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤੀ

- PTC NEWS

Top News view more...

Latest News view more...

PTC NETWORK