Sun, Dec 7, 2025
Whatsapp

Sri Guru Tegh Bahadur ji : ਗੁ: ਮਟਨ ਸਹਿਬ ਤੋਂ ਰਵਾਨਾ ਨਗਰ ਕੀਰਤਨ ਡੇਰਾ ਬਾਬਾ ਬਲਵੰਤ ਸਿੰਘ ਪੁੱਜਣ ਉਪਰੰਤ ਅਗਲੇ ਪੜਾਅ ਲਈ ਰਵਾਨਾ

SGPC : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਦੀ ਰਹਿਨੁਮਾਈ ਹੇਠ ਅਰਦਾਸ ਉਪਰੰਤ ਨਗਰ ਕੀਰਤਨ ਆਨੰਦਪੁਰ ਸਾਹਿਬ ਲਈ ਅਗਲੇ ਪੜਾਅ ਲਈ ਰਵਾਨਾ ਹੋਇਆ।

Reported by:  PTC News Desk  Edited by:  KRISHAN KUMAR SHARMA -- November 18th 2025 11:42 AM -- Updated: November 18th 2025 11:49 AM
Sri Guru Tegh Bahadur ji : ਗੁ: ਮਟਨ ਸਹਿਬ ਤੋਂ ਰਵਾਨਾ ਨਗਰ ਕੀਰਤਨ ਡੇਰਾ ਬਾਬਾ ਬਲਵੰਤ ਸਿੰਘ ਪੁੱਜਣ ਉਪਰੰਤ ਅਗਲੇ ਪੜਾਅ ਲਈ ਰਵਾਨਾ

Sri Guru Tegh Bahadur ji : ਗੁ: ਮਟਨ ਸਹਿਬ ਤੋਂ ਰਵਾਨਾ ਨਗਰ ਕੀਰਤਨ ਡੇਰਾ ਬਾਬਾ ਬਲਵੰਤ ਸਿੰਘ ਪੁੱਜਣ ਉਪਰੰਤ ਅਗਲੇ ਪੜਾਅ ਲਈ ਰਵਾਨਾ

Sri Guru Tegh Bahadur ji 350th Shaheedi Nagar Kirtan : ਜੰਮੂ ਕਸ਼ਮੀਰ ਦੇ ਮਟਨ ਤੋਂ ਰਵਾਨਾ ਹੋਏ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸਮਾਗਮ ਨੂੰ ਸਮਰਪਿਤ ਜੰਮੂ ਕਸ਼ਮੀਰ ਦੇ ਮਟਨ ਤੋਂ ਸਰਬੱਤ ਦੇ ਭਲੇ ਦੀ ਕਾਮਨਾ ਕਰਦਿਆਂ ਰਵਾਨਾ ਹੋਇਆ ਨਗਰ ਕੀਰਤਨ ਅੱਜ ਦੂਸਰੇ ਪੜਾਅ ਡੇਰਾ ਬਾਬਾ ਬਲਵੰਤ ਸਿੰਘ ਪੁੱਜਣ ਉਪਰੰਤ ਅੰਮ੍ਰਿਤ ਵੇਲੇ ਅਗਲੇ ਪੜਾ ਲਈ ਰਵਾਨਾ ਹੋ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਦੀ ਰਹਿਨੁਮਾਈ ਹੇਠ ਅਰਦਾਸ ਉਪਰੰਤ ਨਗਰ ਕੀਰਤਨ ਆਨੰਦਪੁਰ ਸਾਹਿਬ ਲਈ ਅਗਲੇ ਪੜਾਅ ਲਈ ਰਵਾਨਾ ਹੋਇਆ।

ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਨੇ ਇਸ 350 ਸਾਲਾ ਸ਼ਹੀਦੀ ਸਮਾਗਮ ਨਗਰ ਕੀਰਤਨ ਨੂੰ ਬਹੁਤ ਇਤਿਹਾਸਿਕ ਨਗਰ ਕੀਰਤਨ ਦੱਸਿਆ ਇਸ ਨਗਰ ਕੀਰਤਨ ਵਿੱਚ ਸਾਨੂੰ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ। ਜਿੱਥੇ ਪੂਰੇ ਭਾਰਤ ਵਿੱਚ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਕੀਰਤਨ ਦਰਬਾਰ ਅਤੇ ਹੋਰ ਸਮਾਗਮ ਉਲੀਕੇ ਜਾ ਰਹੇ ਹਨ। ਉਹ ਇੱਕ ਬਹੁਤ ਹੀ ਸਲਾਗਾ ਯੋਗ ਸੇਵਾ ਦਾ ਕਾਰਜ ਹੈ। ਸਿੱਖ ਕੌਮ ਦੇ ਸ਼ਹੀਦੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।


ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਤੱਪ ਸਥਾਨ ਬਾਬਾ ਬਲਵੰਤ ਸਿੰਘ ਜੀ ਹੋਰਾਂ ਨੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਿਰ ਪਾਓ ਦੇਖ ਕੇ ਸਨਮਾਨਿਤ ਕੀਤਾ।

ਇਸ ਮੌਕੇ ਉਹਨਾਂ ਕਿਹਾ ਕਿ ਇਸ ਸ਼ਹੀਦੀ ਸਮਾਗਮ ਨੂੰ ਸਾਨੂੰ ਸਾਰਿਆਂ ਨੂੰ ਵੱਧ ਚੜ ਕੇ ਨਗਰ ਕੀਰਤਨ ਤੇ ਹੋਰਨਾ ਸਮਾਗਮਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਅਤੇ ਜੋ ਸ਼੍ਰੋਮਣੀ ਕਮੇਟੀ ਵੱਲੋਂ ਪ੍ਰੋਗਰਾਮ ਉਲੀਕੇ ਗਏ ਹਨ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਵੱਧ ਚੜ ਕੇ ਸੇਵਾ ਦਾ ਯੋਗਦਾਨ ਪਾਉਣ ਲਈ ਅੱਗੇ ਆਉਣ।

- PTC NEWS

Top News view more...

Latest News view more...

PTC NETWORK
PTC NETWORK