Mon, Jul 22, 2024
Whatsapp

Hathras Accident Update: STF ਨੇ ਹਾਥਰਸ ਹਾਦਸੇ ਦੇ ਮੁੱਖ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

ਹਾਥਰਸ ਹਾਦਸੇ ਦੇ ਮੁੱਖ ਮੁਲਜ਼ਮ ਦੇਵ ਪ੍ਰਕਾਸ਼ ਮਧੂਕਰ ਨੂੰ ਯੂਪੀ ਐਸਟੀਐਫ ਨੇ ਸ਼ੁੱਕਰਵਾਰ ਦੇਰ ਰਾਤ ਦਿੱਲੀ ਦੇ ਨਜਫਗੜ੍ਹ ਦੇ ਇੱਕ ਹਸਪਤਾਲ ਤੋਂ ਗ੍ਰਿਫ਼ਤਾਰ ਕੀਤਾ। ਮਧੂਕਰ 'ਤੇ ਇੱਕ ਲੱਖ ਰੁਪਏ ਦਾ ਇਨਾਮ ਸੀ।

Reported by:  PTC News Desk  Edited by:  Dhalwinder Sandhu -- July 06th 2024 08:35 AM
Hathras Accident Update: STF ਨੇ ਹਾਥਰਸ ਹਾਦਸੇ ਦੇ ਮੁੱਖ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

Hathras Accident Update: STF ਨੇ ਹਾਥਰਸ ਹਾਦਸੇ ਦੇ ਮੁੱਖ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

Hathras Stampede Update : ਹਾਥਰਸ ਹਾਦਸੇ ਦੇ ਮੁੱਖ ਮੁਲਜ਼ਮ ਦੇਵ ਪ੍ਰਕਾਸ਼ ਮਧੂਕਰ ਨੂੰ ਯੂਪੀ ਐਸਟੀਐਫ ਨੇ ਸ਼ੁੱਕਰਵਾਰ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ। ਮਧੂਕਰ 'ਤੇ ਇੱਕ ਲੱਖ ਰੁਪਏ ਦਾ ਇਨਾਮ ਸੀ। ਹਾਦਸੇ ਦੇ ਬਾਅਦ ਤੋਂ ਮਧੁਕਰ ਫਰਾਰ ਸੀ। ਯੂਪੀ ਐਸਟੀਐਫ ਦੀ ਟੀਮ ਦਿੱਲੀ ਦੇ ਨਜਫਗੜ੍ਹ ਦੇ ਇੱਕ ਹਸਪਤਾਲ ਵਿੱਚ ਪਹੁੰਚੀ ਸੀ। ਦੇਵ ਪ੍ਰਕਾਸ਼ ਮਧੁਕਰ ਨੂੰ ਹਸਪਤਾਲ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਬਾਬਾ ਸੂਰਜਪਾਲ ਦੇ ਵਕੀਲ ਹੋਣ ਦਾ ਦਾਅਵਾ ਕਰਨ ਵਾਲੇ ਸੀਨੀਅਰ ਵਕੀਲ ਏਪੀ ਸਿੰਘ ਨੇ ਦਾਅਵਾ ਕੀਤਾ ਕਿ ਮਧੂਕਰ ਨੇ ਐਸਟੀਐਫ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਇਸ ਹਾਦਸੇ 'ਚ 121 ਲੋਕਾਂ ਦੀ ਮੌਤ ਹੋ ਗਈ ਸੀ।

ਸੀਨੀਅਰ ਵਕੀਲ ਏਪੀ ਸਿੰਘ ਨੇ ਕਿਹਾ ਕਿ ਮਧੂਕਰ ਬੀਮਾਰ ਸੀ, ਇਸ ਲਈ ਉਨ੍ਹਾਂ ਦਾ ਵਕੀਲ ਲਗਾਤਾਰ ਪੁਲਿਸ ਦੇ ਸੰਪਰਕ ਵਿੱਚ ਸੀ। ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਅਜਿਹੀ ਕੋਈ ਸੂਚਨਾ ਨਹੀਂ ਮਿਲੀ ਹੈ।


ਹੁਣ ਤੱਕ 7 ਲੋਕ ਗ੍ਰਿਫਤਾਰ 

ਹਾਥਰਸ ਭਗਦੜ ਮਾਮਲੇ 'ਚ ਹੁਣ ਤੱਕ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਆਈਜੀ ਅਲੀਗੜ੍ਹ ਰੇਂਜ ਸ਼ਲਭ ਮਾਥੁਰ ਨੇ ਵੀਰਵਾਰ ਨੂੰ ਕਿਹਾ ਸੀ ਕਿ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਵਿੱਚ 4 ਪੁਰਸ਼ ਅਤੇ 2 ਔਰਤਾਂ ਸ਼ਾਮਲ ਹਨ। ਮਧੂਕਰ ਸਮੇਤ ਕੁੱਲ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਲੋਕ ਪ੍ਰਬੰਧਕੀ ਕਮੇਟੀ ਵਿੱਚ ਸਨ ਅਤੇ ਪੰਡਾਲ ਦਾ ਪ੍ਰਬੰਧ ਕਰਨ ਅਤੇ ਭੀੜ ਇਕੱਠੀ ਕਰਨ ਦਾ ਕੰਮ ਵੀ ਇਨ੍ਹਾਂ ਨੇ ਹੀ ਕੀਤਾ ਸੀ। ਕਿ ਵੇਦ ਪ੍ਰਕਾਸ਼ ਮਧੁਕਰ ਹਾਥਰਸ ਵਿੱਚ ਹੋ ਰਹੇ ਸਤਿਸੰਗ ਦਾ ਮੁੱਖ ਪ੍ਰਬੰਧਕ ਸੀ।

ਇਹ ਵੀ ਪੜ੍ਹੋ: Punjab Weather: 9 ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ, ਜਾਣੋ ਪੰਜਾਬ ’ਚ ਮਾਨਸੂਨ ਦੀ ਕੀ ਹੈ ਸਥਿਤੀ

- PTC NEWS

Top News view more...

Latest News view more...

PTC NETWORK