Sukhbir Singh Badal ਨੇ AAP ਸਰਕਾਰ ਵੱਲੋਂ ਹਿੰਦ ਸਮਾਚਾਰ ਗਰੁੱਪ 'ਤੇ ਕੀਤੀ ਛਾਪੇਮਾਰੀ ਨੂੰ ਲੈ ਕੇ ਕੀਤੀ ਨਿੰਦਾ
Shiromani Akali Dal : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ AAP ਸਰਕਾਰ ਵੱਲੋਂ ਹਿੰਦ ਸਮਾਚਾਰ ਗਰੁੱਪ 'ਤੇ ਕੀਤੀ ਛਾਪੇਮਾਰੀ ਨੂੰ ਲੈ ਕੇ ਕੜੇ ਸ਼ਬਦਾਂ 'ਚ ਨਿੰਦਾ ਕੀਤੀ ਹੈ। ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਲਿਖਿਆ , ਸ਼੍ਰੋਮਣੀ ਅਕਾਲੀ ਦਲ ਆਗੂਆਂ ਅਤੇ ਵਰਕਰਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ CM ਭਗਵੰਤ ਮਾਨ ਅਤੇ AAP ਸਰਕਾਰ ਨੇ ਹੁਣ ਪ੍ਰੈਸ ਦੀ ਆਜ਼ਾਦੀ 'ਤੇ ਬੇਸ਼ਰਮੀ ਨਾਲ ਹਮਲਾ ਕੀਤਾ ਹੈ। ਜਲੰਧਰ ਦੇ ਹਿੰਦ ਸਮਾਚਾਰ ਗਰੁੱਪ 'ਤੇ ਛਾਪੇ ਮਾਰੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਿੰਦ ਸਮਾਚਾਰ ਗਰੁੱਪ ਇਹ ਇੱਕ ਅਜਿਹਾ ਮੀਡਿਆ ਹਾਊਸ ਹੈ ,ਜਿਸ ਦਾ ਲਚਕੀਲੇਪਣ, ਕਦਰਾਂ-ਕੀਮਤਾਂ ਅਤੇ ਨੈਤਿਕਤਾ ਦੇ ਮਾਣਮੱਤੇ ਇਤਿਹਾਸ ਰਿਹਾ ਹੈ। ਭਗਵੰਤ ਮਾਨ ਬਿਲਕੁਲ ਉਹੀ ਕਰ ਰਹੇ ਹਨ ,ਜੋ ਇੰਦਰਾ ਗਾਂਧੀ ਨੇ ਐਮਰਜੈਂਸੀ ਦੌਰਾਨ ਕੀਤਾ ਸੀ ਪਰ ਉਹ ਭੁੱਲ ਰਹੇ ਹਨ ਕਿ ਉਹ ਵੀ ਹਿੰਦ ਸਮਾਚਾਰ ਪੰਜਾਬ ਕੇਸਰੀ ਗਰੁੱਪ ਅਤੇ ਚੋਪੜਾ ਪਰਿਵਾਰ ਦੀ ਹਿੰਮਤ ਨਹੀਂ ਤੋੜ ਸਕੀ ਸੀ।
ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਹਿੰਦ ਸਮਾਚਾਰ ਗਰੁੱਪ 'ਤੇ ਇਨ੍ਹਾਂ ਹਮਲਿਆਂ ਦੀ ਬਿਨ੍ਹਾਂ ਕਿਸੇ ਸ਼ੱਕ ਦੇ ਅਤੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਅਤੇ ਭਗਵੰਤ ਮਾਨ ਨੂੰ ਚੇਤਾਵਨੀ ਦਿੰਦਾ ਹਾਂ ਕਿ ਇਹ ਲਾਪਰਵਾਹੀ ਵਾਲਾ ਰਸਤਾ ਉਲਟਾ ਪਵੇਗਾ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਵਾਂਗ ਪ੍ਰੈਸ ਦੀ ਆਜ਼ਾਦੀ ਲਈ ਦ੍ਰਿੜਤਾ ਨਾਲ ਖੜ੍ਹਾ ਹੈ - ਕਿਉਂਕਿ ਇਹ ਲੋਕਤੰਤਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਥੰਮ੍ਹ ਹੈ।
When governments are rattled and the writing on the wall is clearly visible to them, the first institutions that come under attack are the free media and opposition parties that stand for the people.
After targeting @Akali_Dal_ leaders and workers, CM @BhagwantMann and the… pic.twitter.com/cFJwC2Hghj — Sukhbir Singh Badal (@officeofssbadal) January 15, 2026
- PTC NEWS