Sunanda sharma Video : ਪਿੰਕੀ ਧਾਲੀਵਾਲ ਨਾਲ ਵਿਵਾਦ ਤੋਂ ਬਾਅਦ ਪਹਿਲੀ ਵਾਰ Live ਹੋਈ ਸੁਨੰਦਾ, ਪਾਈ ਭਾਵੁਕ ਪੋਸਟ
Sunanda Sharma Fruad Case : ਪੰਜਾਬੀ ਸੰਗੀਤ ਨਿਰਮਾਤਾ ਪੁਸ਼ਪਿੰਦਰ ਸਿੰਘ ਉਰਫ਼ ਪਿੰਕੀ ਧਾਲੀਵਾਲ ਨਾਲ ਵਿਵਾਦ ਤੋਂ ਬਾਅਦ ਪਹਿਲੀ ਵਾਰੀ ਪੰਜਾਬੀ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ ਨੇ ਆਪਣੀ ਲਾਈਵ ਪੋਸਟ ਸਾਂਝੀ ਕੀਤੀ ਹੈ। ਸੁਨੰਦਾ ਸ਼ਰਮਾ ਵੱਲੋਂ ਪਾਈ ਗਈ ਇਸ ਪੋਸਟ ਵਿੱਚ ਗਾਇਕਾ ਬਹੁਤ ਹੀ ਭਾਵੁਕ ਨਜ਼ਰ ਆ ਰਹੀ ਸੀ। ਗਾਇਕਾ ਨੇ ਇਸ ਵਿਵਾਦ ਦੌਰਾਨ ਉਸ ਦਾ ਸਾਥ ਦੇਣ ਵਾਲੇ ਹਰ ਇੱਕ ਦਾ ਧੰਨਵਾਦ ਕੀਤਾ ਹੈ।
ਸੁਨੰਦਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ Instagram 'ਤੇ ਲਾਈਵ ਹੋ ਕੇ ਸੀਐਮ ਮਾਨ ਤੇ ਉਨ੍ਹਾਂ ਦੀ ਧਰਮਪਤਨੀ, ਪੰਜਾਬ ਵੂਮੈਨ ਕਮਿਸ਼ਨ ਰਾਜ ਲਾਲੀ ਗਿੱਲ, ਪੰਜਾਬ ਪੁਲਿਸ ਸਮੇਤ ਪੂਰੀ ਪੰਜਾਬੀ ਇੰਡਸਟਰੀ ਦਾ ਵੀ ਧੰਨਵਾਦ ਕੀਤਾ।
ਉਸ ਨੇ ਅੱਗੇ ਕਿਹਾ, ''2 ਸਾਲਾਂ ਦੇ ਸੰਘਰਸ਼ ਤੋਂ ਬਾਅਦ ਹੁਣ ਮੈਨੂੰ ਸ਼ਾਂਤੀ ਮਿਲੀ ਹੈ ਤੇ ਮੈਂ ਹੁਣ ਇੱਕ ਖੁਦਮੁਖਤਿਆਰ ਕਲਾਕਾਰ ਹਾਂ। ਉਸ ਨੇ ਕਿਹਾ ਕਿ ਉਹ ਦੁਨੀਆ ਭਰ ਦੇ ਸਰੋਤਿਆਂ ਦਾ ਧੰਨਵਾਦ ਕਰਦੀ ਹੈ ਕਿ ਉਹ ਇਸ ਔਖੀ ਘੜੀ ਵਿੱਚ ਉਸ ਦੀ ਢਾਲ ਬਣੇ ਤੇ ਉਸ ਨਾਲ ਖੜੇ ਰਹੇ।''
ਉਸ ਨੇ ਕਿਹਾ ਕਿ ਮੇਰੀਆਂ ਸਾਰਿਆਂ ਲਈ ਦੁਆਵਾਂ ਹਨ ਅਤੇ ਜਿਵੇਂ ਮੈਂ ਗੀਤਾਂ ਰਾਹੀਂ ਫਿਲਮਾਂ, ਸ਼ਾਇਰੀ ਤੇ ਸ਼ੋਸ਼ਲ ਮੀਡੀਆ ਰਾਹੀ ਤੁਹਾਡਾ ਹੁਣ ਤੱਕ ਮਨੋਰੰਜਨ ਕੀਤਾ ਹੈ, ਇਹ ਅੱਗੇ ਵੀ ਜਾਰੀ ਰਹੇਗਾ। ਜਿਵੇਂ ਤੁਸੀ ਮੇਰਾ ਸਾਥ ਦਿੱਤਾ, ਇਸ ਤਰ੍ਹਾਂ ਹੀ ਅੱਗੇ ਵੀ ਜਾਰੀ ਰੱਖਿਓ। ਪ੍ਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ ਤੇ ਚੜ੍ਹਦੀ ਕਲਾ ਵਿੱਚ ਰੱਖੇ।
- PTC NEWS