ਗ਼ਦਰ 2 ਦੇ ਟ੍ਰੇਲਰ ਲਾਂਚ ਤੇ 'ਗ਼ਦਰ' ਬਾਰੇ ਸੋਚ ਸੰਨੀ ਦਿਓਲ ਹੋਏ ਭਾਵੁਕ
Gadar 2: ਸੰਨੀ ਦਿਓਲ ਦੀ ਫਿਲਮ 'ਗ਼ਦਰ-2' ਨੂੰ ਲੈ ਕੇ ਕਾਫੀ ਚਰਚਾ ਹੈ। ਸਾਲ 200 'ਚ ਰਿਲੀਜ਼ ਹੋਈ ਫਿਲਮ 'ਗ਼ਦਰ' ਨੇ ਦਰਸ਼ਕਾਂ ਦਾ ਦਿਲ ਜਿੱਤਣ 'ਚ ਕੋਈ ਕਸਰ ਨਹੀਂ ਛੱਡੀ। ਹੁਣ 22 ਸਾਲਾਂ ਬਾਅਦ 'ਸਕੀਨਾ' ਅਤੇ 'ਤਾਰਾ ਸਿੰਘ' ਨੂੰ ਇਕ ਵਾਰ ਫਿਰ ਇਕੱਠੇ ਦੇਖ ਕੇ ਪ੍ਰਸ਼ੰਸਕ ਕਾਫੀ ਭਾਵੁਕ ਹੋ ਗਏ ਹਨ।'ਗ਼ਦਰ 2' ਦਾ ਟ੍ਰੇਲਰ ਬੀਤੀ ਸ਼ਾਮ ਮੁੰਬਈ 'ਚ ਰਿਲੀਜ਼ ਕੀਤਾ ਗਿਆ, ਜਿੱਥੇ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਤੋਂ ਇਲਾਵਾ ਫਿਲਮ ਦੀ ਪੂਰੀ ਸਟਾਰਕਾਸਟ ਮੌਜੂਦ ਸੀ। ਸਮਾਗਮ ਦੀ ਸ਼ੁਰੂਆਤ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੇ ਭੰਗੜੇ ਦੇ ਪ੍ਰਦਰਸ਼ਨ ਨਾਲ ਹੋਈ, ਪਰ 'ਗ਼ਦਰ 2' ਦੇ ਅਦਾਕਾਰ ਸਟੇਜ 'ਤੇ ਪਹੁੰਚਦੇ ਹੀ ਹੰਝੂਆਂ ਨੂੰ ਰੋਕ ਨਹੀਂ ਸਕੇ।
ਗ਼ਦਰ 2 ਦੇ ਟ੍ਰੇਲਰ ਲਾਂਚ 'ਤੇ ਸੰਨੀ ਦਿਓਲ ਰੋ ਪਏ :
ਗ਼ਦਰ 2 ਨਾ ਸਿਰਫ ਲੋਕਾਂ ਦੇ ਦਿਲਾਂ ਦੇ ਕਰੀਬ ਹੈ ਬਲਕਿ ਸੰਨੀ ਦਿਓਲ ਦੇ ਦਿਲ ਦੇ ਵੀ ਬਹੁਤ ਕਰੀਬ ਹੈ। ਅਜਿਹੇ 'ਚ 22 ਸਾਲ ਬਾਅਦ ਪਰਦੇ 'ਤੇ ਵਾਪਸੀ ਅਤੇ ਦਰਸ਼ਕਾਂ ਦਾ ਇੰਨਾ ਪਿਆਰ ਮਿਲਣ ਨੇ ਸੰਨੀ ਦਿਓਲ ਨੂੰ ਭਾਵੁਕ ਕਰ ਦਿੱਤਾ। ਜਿਵੇਂ ਹੀ ਸੰਨੀ ਦਿਓਲ ਨੇ ਸਟੇਜ 'ਤੇ ਬੋਲਣਾ ਸ਼ੁਰੂ ਕੀਤਾ, ਲੋਕਾਂ ਨੇ ਅਦਾਕਾਰ ਨੂੰ ਕਿਹਾ, "ਪਾਜੀ ਤੁਸੀ ਸਾਡੀ ਜਾਨ ਹੋ, ਹਿੰਦੁਸਤਾਨ ਕੀ ਸ਼ਾਨ...ਹਿੰਦੁਸਤਾਨ ਜ਼ਿੰਦਾਬਾਦ"।
ਤਾਰਾ ਸਿੰਘ ਅਤੇ ਸਕੀਨਾ ਦੀ ਜੋੜੀ ਨੂੰ ਮਿਲਿਆ ਕਾਫ਼ੀ ਪਿਆਰ:
ਪ੍ਰਸ਼ੰਸਕਾਂ ਦਾ ਇਹ ਪਿਆਰ ਦੇਖ ਕੇ ਸੰਨੀ ਦਿਓਲ ਆਪਣੇ ਹੰਝੂ ਰੋਕ ਨਹੀਂ ਸਕੇ ਅਤੇ ਸਭ ਦੇ ਸਾਹਮਣੇ ਰੋ ਪਏ। ਉਸ ਨੂੰ ਰੋਂਦੇ ਦੇਖ ਕੇ ਉਸ ਦੀ ਆਨਸਕ੍ਰੀਨ ਪਤਨੀ ਸਕੀਨਾ ਉਰਫ ਅਮੀਸ਼ਾ ਪਟੇਲ ਨੇ ਅਦਾਕਾਰ ਦੇ ਹੰਝੂ ਪੂੰਝੇ ਅਤੇ ਫਿਰ ਉਸ ਨੂੰ ਜੱਫੀ ਪਾ ਲਈ। ਇਸ ਵਾਇਰਲ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਤਾਰਾ ਸਿੰਘ ਅਤੇ ਸਕੀਨਾ ਦੀ ਜੋੜੀ 'ਤੇ ਕਾਫੀ ਪਿਆਰ ਦੀ ਵਰਖਾ ਕਰ ਰਹੇ ਹਨ।
ਸੋਸ਼ਲ ਮੀਡੀਆ 'ਤੇ ਵੀ ਸੰਨੀ ਦਿਓਲ ਦੇ ਪ੍ਰਸ਼ੰਸਕ ਭਾਵੁਕ ਹੋ ਗਏ :
ਇਸ ਵਾਇਰਲ ਵੀਡੀਓ ਨੂੰ ਦੇਖਣ ਤੋਂ ਬਾਅਦ ਸੰਨੀ ਦਿਓਲ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਕਾਫੀ ਭਾਵੁਕ ਹੋ ਗਏ। ਇੱਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ, "ਬਹੁਤ ਪਿਆਰੀ, ਤਾਰਾ-ਸਕੀਨਾ ਜੋੜੀ ਬਹੁਤ ਪਿਆਰੀ ਹੈ। ਸੰਨੀ ਦਿਓਲ ਹਮੇਸ਼ਾ ਦੀ ਤਰ੍ਹਾਂ ਆਪਣਾ ਸਭ ਤੋਂ ਵਧੀਆ ਅਤੇ ਅਮੀਸ਼ਾ ਪਟੇਲ ਇਸ ਪਹਿਰਾਵੇ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਹੈ। ਅਸੀਂ 'ਗ਼ਦਰ 2' ਨੂੰ ਦੇਖਣ ਦਾ ਇੰਤਜ਼ਾਰ ਨਹੀਂ ਕਰ ਸਕਦੇ"।
-ਸਚਿਨ ਜਿੰਦਲ ਦੇ ਸਹਿਯੋਗ ਨਾਲ
ਇਹ ਵੀ ਪੜ੍ਹੋ: ਸੋਨੂੰ ਸੂਦ ਵੱਲ੍ਹੋਂ ਇੱਕ ਹੋਰ ਅਹਿਮ ਕਦਮ, ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਹੈਲਪਲਾਈਨ ਕੀਤੀ ਸ਼ੁਰੂ
- PTC NEWS