-
03:38 PM, Nov 14 2025
ਤਰਨ ਤਾਰਨ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ 12091 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ
ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੀ ਜ਼ਿਮਨੀ ਚੋਣ ਦੇ ਅੱਜ ਐਲਾਨੇ ਗਏ ਨਤੀਜੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ 12091 ਵੋਟਾਂ ਨਾਲ ਜੇਤੂ ਰਹੇ ਹਨ। ਉਨ੍ਹਾਂ ਨੂੰ ਕੁੱਲ 42649 ਵੋਟਾਂ ਪਈਆਂ ਹਨ। ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਰਿਟਰਨਿੰਗ ਅਫ਼ਸਰ ਗੁਰਮੀਤ ਸਿੰਘ ਵੱਲੋਂ ਵੋਟਾਂ ਦੀ ਗਿਣਤੀ ਤੋਂ ਬਾਅਦ ਜੇਤੂ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਜਿੱਤ ਦਾ ਸਰਟੀਫਿਕੇਟ ਦਿੱਤਾ ਗਿਆ। ਵੋਟਾਂ ਦੀ ਗਿਣਤੀ ਜਨਰਲ ਅਬਜ਼ਰਵਰ ਸ੍ਰੀਮਤੀ ਪੁਸ਼ਪਾ ਸਤਿਆਨੀ, ਆਈ.ਏ.ਐੱਸ. ਅਤੇ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ, ਤਰਨ ਤਾਰਨ, ਸ੍ਰੀ ਰਾਹੁਲ, ਆਈ.ਏ.ਐੱਸ. ਦੀ ਹਾਜ਼ਰੀ ਵਿੱਚ ਮੁਕੰਮਲ ਹੋਈ।
-
02:47 PM, Nov 14 2025
ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜੇ ’ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਤਰਨ ਤਾਰਨ ਸਾਹਿਬ ਦੇ ਸਮੂਹ ਸੂਝਵਾਨ ਤੇ ਦਲੇਰ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਹਾਂ ਕਿ ਉਹਨਾਂ ਨੇ ਬੇਮਿਸਾਲ ਜੁਰਅਤ ਨਾਲ ਅੰਨ੍ਹੀ ਸਰਕਾਰੀ ਤਾਨਾਸ਼ਾਹੀ ਅਤੇ ਪੰਜਾਬ ਪੁਲਿਸ ਦੀ ਬੁਰਛਾਗਰਦੀ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਉਹਨਾਂ ਵੱਲੋਂ ਧੱਕੇਸ਼ਾਹੀ, ਹਿੰਸਾ ਅਤੇ ਪੈਸੇ ਦੇ ਲਾਲਚ ਦਾ ਮੂੰਹ ਤੋੜਵਾਂ ਜਵਾਬ ਦਿੱਤਾ।
ਖ਼ਾਲਸਾ ਪੰਥ ਤੇ ਪੰਜਾਬ ਤਰਨ ਤਾਰਨ ਸਾਹਿਬ ਦੇ ਵੋਟਰਾਂ ਦਾ ਹਮੇਸ਼ਾਂ ਰਿਣੀ ਰਹੇਗਾ ਕਿ ਉਹਨਾਂ ਨੇ ਬੇਮਿਸਾਲ ਰਿਵਾਇਤੀ ਦ੍ਰਿੜਤਾ ਤੇ ਦਲੇਰੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਜੀ ਰੰਧਾਵਾ ਨੂੰ ਡਟ ਕੇ ਵੋਟਾਂ ਪਾਈਆਂ।
ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਜੁਝਾਰੂ ਵਰਕਰ ਸਾਹਿਬਾਨ ਤੇ ਲੀਡਰ ਸਾਹਿਬਾਨ ਦਾ ਵੀ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਰਕਾਰੀ ਅਫ਼ਸਰਸ਼ਾਹੀ ਤੇ ਪੰਜਾਬ ਪੁਲਿਸ ਦੀ ਤਾਕਤ ਦੇ ਅੰਨ੍ਹੇ ਦੁਰਉਪਯੋਗ ਵਿਰੁੱਧ ਡਟ ਕੇ ਖਲੋ ਕੇ ਪਾਰਟੀ, ਪੰਥ ਅਤੇ ਪੰਜਾਬ ਦੇ ਉਮੀਦਵਾਰ ਦੀ ਸਫਲਤਾ ਲਈ ਨਿਡਰ ਹੋ ਕੇ ਤੇ ਪੂਰੀ ਲਗਨ ਨਾਲ ਦਿਨ ਰਾਤ ਮਿਹਨਤ ਕੀਤੀ ।
ਤਰਨ ਤਾਰਨ ਸਾਹਿਬ ਦੇ ਬਹਾਦਰ ਵੋਟਰਾਂ ਦੇ ਪਿਆਰ ਸਦਕਾ ਇਹ ਚੋਣ ਨਤੀਜਾ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਬੇਮਿਸਾਲ ਨੈਤਿਕ ਫ਼ਤਿਹ ਹੋ ਨਿੱਬੜਿਆ ਹੈ।
-
02:46 PM, Nov 14 2025
ਤਰਨਤਾਰਨ ਦੇ ਨਤੀਜੇ ’ਚ ਸਿਆਸੀ ਧਿਰਾਂ ਲਈ ਸਵਾਲ
- ਸ਼੍ਰੋਮਣੀ ਅਕਾਲੀ ਦਲ ਦਾ ਪ੍ਰਦਰਸ਼ਨ 2027 ’ਚ ਵਾਪਸੀ ਲਈ ਕਰੇਗਾ ਰਾਹ ਪੱਧਰਾ
- ਪੰਥਕ ਸੀਟ ’ਤੇ ਸ਼ਾਨਦਾਰ ਪ੍ਰਦਰਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪੰਥ ਦੀ ਇਕਲੌਤੀ ਨੁਮਾਇੰਦਾ ਜਤੇਬੰਦੀ ਦੇ ਦਰਜੇ ’ਤੇ ਮੁੜ ਲਾਈ ਮੁਹਰ
- ਵਿਰੋਧੀ ਧਿਰ ਕਾਂਗਰਸ ਲਈ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਣ ਦੇ ਕੀ ਮਾਇਨੇ ?
- ਮਨਦੀਪ ਸਿੰਘ ਦੇ ਬਿਆਨ ਨੇ ਸਾਫ਼ ਕੀਤਾ ਕਿ ਬਾਗੀਆਂ ਦਾ ਮਕਸਦ ਸਿਰਫ ਅਕਾਲੀ ਦਲ ਨੂੰ ਹਰਾਉਣਾ ਸੀ
- ਬਾਹਰੀ ਉਮੀਦਵਾਰ ਸਹਾਰੇ ਸਿਰਫ 12,091 ਵੋਟਾਂ ਨਾਲ ਜਿੱਤ, AAP ਸਰਕਾਰ ਲਈ ਚਿੰਤਾ
- ਧੱਕੇਸ਼ਾਹੀ ਦੇ ਇਲਜ਼ਾਮਾਂ ’ਤੇ EC ਦੀ ਮੁਹਰ ਦੇ ਬਾਵਜੂਦ ਜਿੱਤ ਦਾ ਘੱਟ ਮਾਰਜਿਨ ਸਰਕਾਰ ਦੇ ਕੰਮ ’ਤੇ ਜਨਤਾ ਦਾ ਫ਼ਤਵਾ
- ਸੂਬੇ ’ਚ ਇੱਕਲੇ ਚੋਣ ਲੜਨ ਦਾ ਦਾਅਵਾ ਕਰਨ ਵਾਲੀ ਭਾਜਪਾ ਦਾ ਪੰਜਾਬ ’ਚ ਸਿਆਸੀ ਭਵਿੱਖ ਕੀ ?
-
02:35 PM, Nov 14 2025
16ਵੇਂ ਰਾਊਂਡ ਮਗਰੋਂ ਆਮ ਆਦਮੀ ਪਾਰਟੀ ਦੀ ਹੋਈ ਜਿੱਤ
- ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ- 42649
- ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ -30558
- ਆਜਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ- 19620
- ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ - 15078
- ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ- 6239
-
02:05 PM, Nov 14 2025
ਤਰਨਤਾਰਨ ਜ਼ਿਮਨੀ ਚੋਣ ਨਤੀਜੇ
- ਫਸਵੇਂ ਮੁਕਾਬਲੇ ’ਚ AAP ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਹਾਸਿਲ ਕੀਤੀ ਜਿੱਤ
- ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੇ ਦਿੱਤੀ ਕਰੜੀ ਟੱਕਰ
- ਕਾਂਗਰਸ ਤੇ ਭਾਜਪਾ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ
-
01:55 PM, Nov 14 2025
12091 ਵੋਟਾਂ ਦੇ ਫਰਕ ਨਾਲ ਜੇਤੂ ਕਰਾਰ ਦਿੱਤੇ ਗਏ ਹਰਮੀਤ ਸਿੰਘ ਸੰਧੂ
-
01:13 PM, Nov 14 2025
ਤਰਨਤਾਰਨ ਜ਼ਿਮਨੀ ਚੋਣ 'ਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਸਲ 'ਚ ਕਿਸ ਨੇ ਹਰਾਇਆ ?
- ਜੇ ਮੈਂ ਵਿਚਾਲੇ ਨਾ ਆਉਂਦਾ (ਚੋਣ ਨਾ ਲੜਦਾ) ਅਕਾਲੀ ਦਲ ਬਿਨਾਂ ਸ਼ੱਕ ਚੋਣ ਜਿੱਤਿਆ ਪਿਆ ਸੀ
- ਇੱਕ ਨਿੱਜੀ ਚੈਨਲ 'ਚ ਇੰਟਰਵਿਊ 'ਤੇ ਬੋਲੇ ਆਜ਼ਾਦ ਉਮੀਦਵਾਰ ਮਨਦੀਪ ਸਿੰਘ
- ''ਸਭ ਨੂੰ ਪਤਾ ਹੈ, ਮੈਂ ਲੁਕਾ ਕੇ ਕਿਉਂ ਰੱਖਾਂ, ਅਕਾਲੀ ਦਲ ਦੀ ਜਿੱਤ ਦੇ ਚਾਂਸ ਯਕੀਨੀ ਹੀ ਸੀ''
-
01:05 PM, Nov 14 2025
15ਵੇਂ ਰਾਊਂਡ ’ਚ ਵੀ ਆਮ ਆਦਮੀ ਪਾਰਟੀ ਦੀ ਲੀਡ ਬਰਕਰਾਰ
- ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ- 40169
- ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ -28852
- ਆਜਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ- 18315
- ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ - 14010
- ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ- 5762
-
12:47 PM, Nov 14 2025
14ਵੇਂ ਰਾਊਂਡ ’ਚ ਵੀ ਆਮ ਆਦਮੀ ਪਾਰਟੀ ਦੀ ਲੀਡ ਬਰਕਰਾਰ
- ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ- 37582
- ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ -26465
- ਆਜਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ- 17052
- ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ - 12809
- ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ- 5316
-
12:41 PM, Nov 14 2025
13ਵੇਂ ਰਾਊਂਡ ’ਚ ਵੀ ਆਮ ਆਦਮੀ ਪਾਰਟੀ ਦੀ ਲੀਡ ਬਰਕਰਾਰ
- ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ- 35476
- ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ -23882
- ਆਜਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ- 15819
- ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ - 11946
- ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ- 4918
-
12:27 PM, Nov 14 2025
ਆਮ ਆਦਮੀ ਪਾਰਟੀ ਦੇ ਵਰਕਰ ਜਿੱਤ ਦੀ ਖ਼ੁਸ਼ੀ ਵਿੱਚ ਭੰਗੜੇ ਪਾਉਂਦੇ ਹੋਏ
-
12:21 PM, Nov 14 2025
12ਵੇਂ ਰਾਊਂਡ ’ਚ ਵੀ ਆਮ ਆਦਮੀ ਪਾਰਟੀ ਦੀ ਲੀਡ ਬਰਕਰਾਰ
- ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ- 32520
- ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ -22284
- ਆਜਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ- 14432
- ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ - 11294
- ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ- 4653
-
12:06 PM, Nov 14 2025
11ਵੇਂ ਰਾਊਂਡ ’ਚ ਵੀ ਆਮ ਆਦਮੀ ਪਾਰਟੀ ਦੀ ਲੀਡ ਬਰਕਰਾਰ
- ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ- 29965
- ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ -20823
- ਆਜਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ- 13142
- ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ - 10475
- ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ- 4216
-
12:01 PM, Nov 14 2025
ਤਰਨਤਾਰਨ ਜ਼ਿਮਨੀ ਚੋਣ ਜਿੱਤਣ ਦੇ ਕਰੀਬ ਆਮ ਆਦਮੀ ਪਾਰਟੀ
- ਚੰਡੀਗੜ੍ਹ ਆਮ ਆਦਮੀ ਪਾਰਟੀ ਦਫਤਰ ’ਚ ਜਸ਼ਨ ਦੀ ਤਿਆਰੀ
- ਆਮ ਆਦਮੀ ਪਾਰਟੀ ਦਫਤਰ ਪਹੁੰਚਣਾ ਸ਼ੁਰੂ ਹੋਏ ਕੈਬਨਿਟ ਮੰਤਰੀ
-
11:34 AM, Nov 14 2025
ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜੇ
- 16 ’ਚੋ 10 ਰਾਊਂਡ ਦੀ ਗਿਣਤੀ ਮੁਕੰਮਲ
- ਆਮ ਆਦਮੀ ਪਾਰਟੀ 10ਵੇਂ ਰਾਊਂਡ ’ਚ ਵੀ ਅੱਗੇ
-
11:27 AM, Nov 14 2025
10ਵੇਂ ਰਾਊਂਡ ’ਚ ਵੀ ਆਮ ਆਦਮੀ ਪਾਰਟੀ ਦੀ ਲੀਡ ਬਰਕਰਾਰ
- ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ- 26892
- ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ -19598
- ਆਜਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ- 11793
- ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ - 10139
- ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ- 3659
-
11:12 AM, Nov 14 2025
9ਵੇਂ ਰਾਊਂਡ ’ਚ ਵੀ ਆਮ ਆਦਮੀ ਪਾਰਟੀ ਦੀ ਲੀਡ ਬਰਕਰਾਰ
- ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ- 23773
- ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ -18263
- ਆਜਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ- 10416
- ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ - 9470
- ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ- 3009
-
10:55 AM, Nov 14 2025
8ਵੇਂ ਰਾਊਂਡ ’ਚ ਵੀ ਆਮ ਆਦਮੀ ਪਾਰਟੀ ਅੱਗੇ
- ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ- 20454
- ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ -16786
- ਆਜਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ- 9162
- ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ - 8760
- ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ- 2302
-
10:48 AM, Nov 14 2025
ਜਾਣੋ ਹੁਣ ਤੱਕ ਦੇ ਰੁਝਾਨ ਕੀ ਕਹਿੰਦੇ ਹਨ
- 7ਵੇਂ ਗੇੜ ਵਿੱਚ, 'ਆਪ' ਦੀ ਲੀਡ 1836 ਹੋ ਗਈ।
- 6ਵੇਂ ਗੇੜ ਵਿੱਚ, 'ਆਪ' ਦੀ ਲੀਡ 892 ਹੋ ਗਈ।
- 5ਵੇਂ ਗੇੜ ਵਿੱਚ, 'ਆਪ' ਦੀ ਲੀਡ 187 ਹੋ ਗਈ।
- ਚੌਥੇ ਗੇੜ ਵਿੱਚ, 'ਆਪ' ਦੇ ਹਰਮੀਤ ਸਿੰਘ ਸੰਧੂ ਨੂੰ 179 ਵੋਟਾਂ ਦੀ ਲੀਡ ਮਿਲੀ।
- ਤੀਜੇ ਗੇੜ ਵਿੱਚ, ਸੁਖਵਿੰਦਰ ਦੀ ਲੀਡ ਘੱਟ ਗਈ। ਲੀਡ 374 ਹੋ ਗਈ।
- ਦੂਜੇ ਗੇੜ ਵਿੱਚ, 'ਅਕਾਲੀ ਦਿਲ' ਦੇ ਸੁਖਵਿੰਦਰ ਦੀ ਲੀਡ 1480 ਹੋ ਗਈ।
- ਪਹਿਲੇ ਗੇੜ ਵਿੱਚ, 'ਅਕਾਲੀ ਦਿਲ' ਦੇ ਸੁਖਵਿੰਦਰ ਅੱਗੇ ਸਨ। 'ਆਪ' ਦੂਜੇ ਸਥਾਨ 'ਤੇ ਹੈ।
-
10:41 AM, Nov 14 2025
7ਵੇਂ ਰਾਊਂਡ ’ਚ ਵੀ ਆਮ ਆਦਮੀ ਪਾਰਟੀ ਅੱਗੇ
- ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ- 17357
- ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ -15521
- ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ - 8181
- ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ- 1974
- ਆਜਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ- 7667
-
10:23 AM, Nov 14 2025
ਛੇਵੇਂ ਰਾਊਂਡ ’ਚ ਵੀ ਆਮ ਆਦਮੀ ਪਾਰਟੀ ਨੇ ਬਣਾਈ ਲੀਡ
- ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ- 14586
- ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ -13694
- ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ - 7260
- ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ- 1620
- ਆਜਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ- 5994
-
10:15 AM, Nov 14 2025
ਪੰਜਵੇ ਰਾਊਂਡ ਤੋਂ ਬਾਅਦ AAP ਨਿਕਲੀ ਅੱਗੇ
- 187 ਵੋਟਾਂ ਦੇ ਫਰਕ ਨਾਲ AAP ਦੇ ਹਰਮੀਤ ਸਿੰਘ ਸੰਧੂ ਹੋਏ ਅੱਗੇ
- ਦੂਜੇ ਨੰਬਰ ’ਤੇ SAD ਸੁਖਵਿੰਦਰ ਕੌਰ ਰੰਧਾਵਾ
- ਤੀਜੇ ’ਤੇ ਕਾਂਗਰਸ ਉਮੀਦਵਾਰ ਕਰਨਬੀਰ ਸਿੰਘ
-
10:05 AM, Nov 14 2025
ਪੰਜਵੇਂ ਰਾਊਂਡ ’ਚ ਆਮ ਆਦਮੀ ਪਾਰਟੀ ਨੇ ਬਣਾਈ ਲੀਡ
- ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ -11540
- ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ- 11727
- ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ - 6329
- ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ- 1197
- ਆਜਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ- 4744
-
09:53 AM, Nov 14 2025
ਚੌਥੇ ਰਾਊਂਡ ’ਚ ਆਮ ਆਦਮੀ ਪਾਰਟੀ ਕੁਝ ਵੋਟਾਂ ਦੇ ਫਰਕ ਨਾਲ ਹੋਈ ਅੱਗੇ
- ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ -9373
- ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ- 9552
- ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ - 5267
- ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ- 955
- ਆਜਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ- 3726
-
09:51 AM, Nov 14 2025
ਤਰਨਤਾਰਨ ਜ਼ਿਮਨੀ ਚੋਣ ਨਤੀਜੇ
- ਚੌਥੇ ਰਾਊਂਡ ’ਚ ਆਮ ਆਦਮੀ ਪਾਰਟੀ ਉਮੀਦਵਾਰ ਹੋਏ ਅੱਗੇ
- 179 ਦੇ ਵੋਟਾਂ ਦੇ ਫਰਕ ਨਾਲ AAP ਦੇ ਹਰਮੀਤ ਸਿੰਘ ਸੰਧੂ ਅੱਗੇ
-
09:45 AM, Nov 14 2025
ਤੀਜ਼ੇ ਰਾਊਂਡ ’ਚ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡ ਬਰਕਰਾਰ
- ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ -7348
- ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ- 6974
- ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ - 4090
- ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ- 693
-
09:43 AM, Nov 14 2025
ਤਰਨਤਾਰਨ ਜ਼ਿਮਨੀ ਚੋਣ ਨਤੀਜੇ
- ਤੀਜ਼ੇ ਰਾਊਂਡ ’ਚ ਵੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਅੱਗੇ
- 16 ਰਾਊਂਡ ’ਚ ਕੀਤੀ ਜਾਵੇਗੀ ਗਿਣਤੀ
-
09:22 AM, Nov 14 2025
ਦੂਜੇ ਰਾਊਂਡ ’ਚ ਅਕਾਲੀ ਦਲ ਦੀ ਲੀਡ ਬਰਕਰਾਰ
ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ -5843
ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ- 4363
ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ - 2955
ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ- 435
-
09:17 AM, Nov 14 2025
ਤਰਨਤਾਰਨ ਜ਼ਿਮਨੀ ਚੋਣ ਦਾ ਦੂਜਾ ਰੁਝਾਨ ਆਇਆ ਸਾਹਮਣੇ
- ਸ਼ੁਰੂਆਤੀ ਰੁਝਾਨਾਂ ’ਚ ਸ਼੍ਰੋਮਣੀ ਅਕਾਲੀ ਦਲ ਅੱਗੇ
- 1480 ਵੋਟਾਂ ਨਾਲ ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਅੱਗੇ
-
09:16 AM, Nov 14 2025
ਸੁਰੱਖਿਆ ਦੇ ਪੁਖਤਾ ਪ੍ਰਬੰਧ
ਡਿਪਟੀ ਕਮਿਸ਼ਨਰ ਰਾਹੁਲ ਨੇ ਕਿਹਾ ਕਿ 222 ਬੂਥਾਂ 'ਤੇ 60.95% ਪੋਲਿੰਗ ਹੋਈ ਅਤੇ ਅੱਜ, 14 ਕਾਊਂਟਰਾਂ 'ਤੇ 16 ਦੌਰ ਦੀ ਗਿਣਤੀ ਹੋਵੇਗੀ। ਇਸ ਤੋਂ ਇਲਾਵਾ, ਸਾਨੂੰ ETPBMS ਸੇਵਾ ਵੋਟਰਾਂ ਤੋਂ ਡਾਕ ਬੈਲਟ ਅਤੇ ਵਿਸ਼ੇਸ਼ ਤੌਰ 'ਤੇ ਯੋਗ ਵੋਟਰਾਂ ਦੇ 250 ਤੋਂ ਵੱਧ ਬੈਲਟ ਪ੍ਰਾਪਤ ਹੋਏ ਹਨ... ਆਖਰੀ ਨਤੀਜੇ ਦਾ ਸੰਗ੍ਰਹਿ ਦੁਪਹਿਰ 2.30 ਵਜੇ ਤੱਕ ਹੋ ਸਕਦਾ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਗਿਣਤੀ ਕੇਂਦਰਾਂ 'ਤੇ 3-ਪੱਧਰੀ ਸੁਰੱਖਿਆ ਹੈ, ਜਿਸ ਵਿੱਚ BSF ਅਤੇ ਪੰਜਾਬ ਪੁਲਿਸ ਸ਼ਾਮਲ ਹੈ।
-
09:07 AM, Nov 14 2025
ਤਰਨਤਾਰਨ ਜ਼ਿਮਨੀ ਚੋਣ ਦਾ ਪਹਿਲਾ ਰੁਝਾਨ ਆਇਆ ਸਾਹਮਣੇ
-
08:58 AM, Nov 14 2025
ਤਰਨਤਾਰਨ ਜ਼ਿਮਨੀ ਚੋਣ ਦਾ ਪਹਿਲਾ ਰੁਝਾਨ ਆਇਆ ਸਾਹਮਣੇ
- ਸ਼ੁਰੂਆਤੀ ਰੁਝਾਨਾਂ ’ਚ ਸ਼੍ਰੋਮਣੀ ਅਕਾਲੀ ਦਲ ਅੱਗੇ
- 625 ਵੋਟਾਂ ਨਾਲ ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਅੱਗੇ
-
08:40 AM, Nov 14 2025
ਤਰਨਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਪਹਿਲਾ ਅਪਡੇਟ
- ਬੈਲਟਾਂ ਪੇਪਰਾਂ ਦੀ ਗਿਣਤੀ ਖ਼ਤਮ, EVM ਦੀ ਕਾਊਂਟਿੰਗ ਸ਼ੁਰੂ
- PTC ਨਿਊਜ਼ ’ਤੇ ਦੇਖੋ ਸਭ ਤੋਂ ਤੇਜ਼ ਤੇ ਸਟੀਕ ਨਤੀਜੇ
-
08:37 AM, Nov 14 2025
Tarntaran bye election result: ਕੀ ਵੱਡਾ ਉਲਟਫੇਰ ਹੋਵੇਗਾ, ਸਥਿਤੀ ਕੁਝ ਦੇਰ ‘ਚ ਹੋਵੇਗੀ ਸਾਫ਼ !
-
08:31 AM, Nov 14 2025
ਕੁਝ ਦੇਰ ’ਚ ਸਾਹਮਣੇ ਆਵੇਗਾ ਪਹਿਲਾ ਰੁਝਾਨ
-
08:30 AM, Nov 14 2025
ਤਰਨਤਾਰਨ ਜ਼ਿਮਨੀ ਚੋਣ ਦਾ ਨਤੀਜਾ ਅੱਜ
- ਵੋਟਾਂ ਦੀ ਗਿਣਤੀ ਹੋਈ ਸ਼ੁਰੂ
- 16 ਰਾਊਂਡ ’ਚ ਕੀਤੀ ਜਾਵੇਗੀ ਵੋਟਾਂ ਦੀ ਗਿਣਤੀ
- ਕੁਝ ਦੇਰ ’ਚ ਸਾਹਮਣੇ ਆਵੇਗਾ ਪਹਿਲਾ ਰੁਝਾਨ
Tarn Taran Bypoll Results 2025 Live Updates : ਵਿਧਾਨ ਸਭਾ ਹਲਕਾ 021-ਤਰਨਤਾਰਨ ਦੀ 11 ਨਵੰਬਰ ਨੂੰ ਹੋਈ ਜ਼ਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ। ਦੱਸ ਦਈਏ ਕਿ ਸਵੇਰੇ 8:00 ਵਜੇ ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ, ਪਿੱਦੀ, ਤਰਨ ਤਾਰਨ ਵਿਖੇ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ।
ਬੀਤੇ ਦਿਨ ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਰਿਟਰਨਿੰਗ ਅਫ਼ਸਰ ਗੁਰਮੀਤ ਸਿੰਘ ਨੇ ਦੱਸਿਆ ਸੀ ਕਿ ਜ਼ਿਮਨੀ ਚੋਣ ਦੌਰਾਨ ਕੁੱਲ 15 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਦਕਿ ਈ.ਵੀ.ਐੱਮ ਵਿੱਚ 16 ਨੰਬਰ ਉੱਪਰ ਨੋਟਾ (ਨਨ ਆਫ਼ ਅਬੱਵ) ਐਡ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ ਦੋ ਹਾਲ ਬਣਾਏ ਗਏ ਹਨ ਜਿਨ੍ਹਾਂ ਵਿੱਚ ਇੱਕ ਹਾਲ ਵਿੱਚ ਈ.ਵੀ.ਐੱਮ. ਦੀਆਂ ਵੋਟਾਂ ਦੀ ਗਿਣਤੀ ਹੋਵੇਗੀ।
ਉਨ੍ਹਾਂ ਦੱਸਿਆ ਕਿ ਈ.ਵੀ.ਐੱਮ. ਦੀਆਂ ਵੋਟਾਂ ਦੀ ਗਿਣਤੀ ਲਈ 14 ਕਾਉਂਟਰ ਲਗਾਏ ਗਏ ਹਨ ਜਦਕਿ ਦੂਸਰੇ ਹਾਲ ਵਿੱਚ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਹੋਵੇਗੀ ਅਤੇ ਉਸ ਵਿੱਚ 7 ਗਿਣਤੀ ਟੇਬਲ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਹਰ ਟੇਬਲ ਉੱਪਰ ਗਿਣਤੀ ਕਰਨ ਵਾਲੇ 3 ਕਰਮਚਾਰੀਆਂ ਦਾ ਸਟਾਫ਼ ਬੈਠੇਗਾ ਜਿਸ ਵਿੱਚ ਇੱਕ ਮਾਈਕਰੋ ਅਬਜ਼ਰਵਰ, ਇੱਕ ਕਾਊਂਟਿੰਗ ਸੁਪਰਵਾਈਜਰ ਅਤੇ ਇੱਕ ਕਾਊਂਟਿੰਗ ਐਸਸਿਟੈਂਟ ਸ਼ਾਮਿਲ ਹੋਵੇਗਾ।
ਉਨ੍ਹਾਂ ਦੱਸਿਆ ਕਿ ਗਿਣਤੀ ਦੌਰਾਨ ਉਮੀਦਵਾਰਾਂ ਦੇ ਕਾਊਂਟਿੰਗ ਏਜੰਟ ਵੀ ਨਾਲ ਮੌਜੂਦ ਹੋਣਗੇ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਸਵੇਰੇ 8:00 ਵਜੇ ਸ਼ੁਰੂ ਹੋਵੇਗੀ ਅਤੇ ਗਿਣਤੀ ਦੇ ਕੁੱਲ 16 ਰਾਊਂਡ ਹੋਣਗੇ।
ਰਿਟਰਨਿੰਗ ਅਫ਼ਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਗਿਣਤੀ ਕੇਂਦਰ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਕਾਊਂਟਿੰਗ ਸਟਾਫ਼ ਨੂੰ ਵੀ ਸਿਖਲਾਈ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਊਂਟਿੰਗ ਸੈਂਟਰ ਦੇ ਅੰਦਰ ਤੇ ਬਾਹਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਗਿਣਤੀ ਦੀ ਸਾਰੀ ਪ੍ਰੀਕ੍ਰਿਆ ਅਬਜ਼ਰਵਰ ਸਾਹਿਬਾਨ ਦੀ ਹਾਜ਼ਰੀ ਵਿੱਚ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਮੁਕੰਮਲ ਕੀਤੀ ਜਾਵੇਗੀ।
ਤਰਨਤਾਰਨ ਸੀਟ 'ਤੇ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ, ਭਾਰਤੀ ਜਨਤਾ ਪਾਰਟੀ ਦੇ ਹਰਜੀਤ ਸਿੰਘ ਸੰਧੂ, ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਅਤੇ ਕਾਂਗਰਸ ਦੇ ਕਰਨਬੀਰ ਸਿੰਘ ਵਿਚਕਾਰ ਹੈ। ਇਸ ਤੋਂ ਇਲਾਵਾ, ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਵੀ ਵੱਡਾ ਉਲਟਫੇਰ ਕਰ ਸਕਦੇ ਹਨ। ਤਰਨਤਾਰਨ ਸੀਟ 'ਤੇ ਪੰਥਕ ਵੋਟ ਵੀ ਮਹੱਤਵਪੂਰਨ ਭੂਮਿਕਾ ਨਿਭਾਏਗੀ। ਦੱਸ ਦਈਏ ਕਿ ਤਰਨਤਾਰਨ ਵਿਧਾਨ ਸਭਾ ਸੀਟ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ।
ਇਹ ਵੀ ਪੜ੍ਹੋ : ਪੰਜਾਬ ’ਚ ਪੰਚਾਂ-ਸਰਪੰਚਾਂ ਨੂੰ ਲੈ ਕੇ ਮਾਨ ਸਰਕਾਰ ਦਾ ਨਵਾਂ ਫਰਮਾਨ; ਵਿਦੇਸ਼ ਜਾਣ ਲਈ ਹੁਣ ਲੈਣੀ ਪਵੇਗੀ ਇਜ਼ਾਜਤ
- PTC NEWS