Sat, Jul 27, 2024
Whatsapp

ਬੱਦੀ ’ਚ ਹੁਣ ਸੀਲਿੰਗ ਫੈਨ ਬਣਾਉਣ ਵਾਲੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ

Reported by:  PTC News Desk  Edited by:  Aarti -- March 26th 2024 08:43 PM
ਬੱਦੀ ’ਚ ਹੁਣ ਸੀਲਿੰਗ ਫੈਨ ਬਣਾਉਣ ਵਾਲੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ

ਬੱਦੀ ’ਚ ਹੁਣ ਸੀਲਿੰਗ ਫੈਨ ਬਣਾਉਣ ਵਾਲੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ

Baddi factory fire: ਬੱਦੀ ਦੇ ਕਾਠਾ ’ਚ ਸਥਿਤ ਸੀਲਿੰਗ ਫੈਨ ਬਣਾਉਣ ਵਾਲੀ ਫੈਕਟਰੀ ’ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਫੈਕਟਰੀ ਦੀ ਦੂਜੀ ਮੰਜਿਲ ਦੇ ਗੋਦਾਮ ’ਚ ਭਿਆਨਕ ਅੱਗ ਲੱਗ ਗਈ। ਫਿਲਹਾਲ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਸੀਲਿੰਗ ਫੈਨ ਬਣਾਉਣ ਵਾਲੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ

ਅੱਗ ਇੰਨ੍ਹੀ ਜਿਆਦਾ ਸੀ ਮਜ਼ਦੂਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਦਮਕਲ ਵਿਭਾਗ ਦੀ ਅੱਧਾ ਦਰਜਨ ਦੇ ਕਰੀਬ ਗੱਡੀਆਂ ਮੌਕੇ ’ਤੇ ਅੱਗ ਬੁਝਾਉਣ ’ਚ ਜੁੱਟ ਗਈਆਂ।


ਅੱਗ ਲੱਗਣ ਦਾ ਕਾਰਨ ਨਹੀਂ ਲੱਗ ਸਕਿਆ ਪਤਾ 

ਫਿਲਹਾਲ ਅੱਗ ਲੱਗਣ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ ਫੈਕਟਰੀ ਮਾਲਿਕ ਨੇ ਅੱਗ ਲੱਗਣ ਦੇ ਕਾਰਨ ਕਰਕੇ ਲੱਖਾਂ ਦਾ ਨੁਕਸਾਨ ਹੋਣ ਦਾ ਅਨੁਮਾਨ ਜਤਾਇਆ ਹੈ। 

ਪਰਫਿਉਮ ਬਣਾਉਣ ਵਾਲੀ ਫੈਕਟਰੀ ’ਚ ਲੱਗੀ ਸੀ ਅੱਗ

ਕਾਬਿਲੇਗੌਰ ਹੈ ਕਿ ਪਿਛਲੇ ਦਿਨਾਂ ਇੱਕ ਪਰਫਿਉਮ ਬਣਾਉਣ ਵਾਲੀ ਫੈਕਟਰੀ ’ਚ ਭਿਆਨਕ ਅੱਗ ਲੱਗ ਗਈ ਸੀ ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵੱਡਾ ਅਗਨੀਕਾਂਡ ਹੋਣ ਦੇ ਬਾਵਜੁਦ ਵੀ ਫੈਕਟਰੀ ਮਾਲਕ ਸਬਕ ਨਹੀਂ ਲੈ ਰਹੇ ਹਨ। ਦੂਜੇ ਪਾਸੇ ਸੂਬਾ ਸਰਕਾਰ ਦੇ ਕਾਰਵਾਈ ਦੇ ਨਿਰਦੇਸ਼ ਵੀ ਹਵਾ ਹੁੰਦੇ ਹੋਏ ਨਜ਼ਰ ਆ ਰਹੇ ਹਨ।  

ਇਹ ਵੀ ਪੜ੍ਹੋ: ਪੰਜਾਬ ਪੁਲਿਸ ਤੇ ਆਬਕਾਰੀ ਵਿਭਾਗ ਸਾਂਝੇ ਤੌਰ 'ਤੇ ਬੂਟਲੇਗਰਸ 'ਤੇ ਰੱਖੇਗਾ ਕੜੀ ਨਜ਼ਰ

-

Top News view more...

Latest News view more...

PTC NETWORK