Fri, Mar 31, 2023
Whatsapp

ਸਕੇ ਭਰਾ ਤੇ ਚਾਚੇ-ਤਾਏ ਦੇ ਭਰਾਵਾਂ ਨੇ ਮਿਲ ਕੇ ਭੈਣ ਤੇ ਉਸ ਸਹੁਰੇ 'ਤੇ ਕੀਤਾ ਜਾਨਲੇਵਾ ਹਮਲਾ

Written by  Ravinder Singh -- January 28th 2023 03:34 PM
ਸਕੇ ਭਰਾ ਤੇ ਚਾਚੇ-ਤਾਏ ਦੇ ਭਰਾਵਾਂ ਨੇ ਮਿਲ ਕੇ ਭੈਣ ਤੇ ਉਸ ਸਹੁਰੇ 'ਤੇ ਕੀਤਾ ਜਾਨਲੇਵਾ ਹਮਲਾ

ਸਕੇ ਭਰਾ ਤੇ ਚਾਚੇ-ਤਾਏ ਦੇ ਭਰਾਵਾਂ ਨੇ ਮਿਲ ਕੇ ਭੈਣ ਤੇ ਉਸ ਸਹੁਰੇ 'ਤੇ ਕੀਤਾ ਜਾਨਲੇਵਾ ਹਮਲਾ

ਬਠਿੰਡਾ : ਬਠਿੰਡਾ ਜ਼ਿਲ੍ਹੇ ਦੇ ਪਿੰਡ ਤਿਉਣਾ ਪੁਜਾਰੀਆ ਵਿਚ ਇਕ ਲੜਕੀ ਵੱਲੋਂ ਪਿੰਡ ਦੇ ਨੌਜਵਾਨ ਨਾਲ ਵਿਆਹ ਕਰਵਾਉਣ ਦੇ 4 ਸਾਲ ਮਗਰੋਂ ਭਰਾ ਤੇ ਚਾਚੇ-ਤਾਏ ਦੇ ਪੁੱਤਰਾਂ ਨੇ ਫਾਇਰਿੰਗ ਕਰ ਦਿੱਤੀ। ਇਸ ਹਮਲੇ ਵਿਚ ਔਰਤ ਅਤੇ ਸਹੁਰਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਪਿੰਡ ਤਿਉਣਾ ਪੁਜਾਰੀਆਂ ਦੀ ਮਨਜੀਤ ਕੌਰ ਨੇ ਆਪਣੇ ਹੀ ਪਿੰਡ ਦੇ ਬਲਵੰਤ ਸਿੰਘ ਨਾਲ 4 ਸਾਲ ਪਹਿਲਾਂ ਵਿਆਹ ਕਰਵਾ ਲਿਆ।



ਦੋਵਾਂ ਦੇ ਘਰੇ ਇਕ ਲੜਕੀ ਵੀ ਪੈਦਾ ਹੋਈ। ਮਨਜੀਤ ਕੌਰ ਦੇ ਪਰਿਵਾਰਕ ਮੈਂਬਰ ਵਿਆਹ ਤੋਂ ਨਾਰਾਜ਼ ਸਨ। ਬੀਤੀ ਰਾਤ ਮਨਜੀਤ ਕੌਰ ਦੇ ਭਰਾ ਅਤੇ ਚਾਚੇ-ਤਾਏ ਦੇ ਪੁੱਤਰਾਂ ਤੇ ਹੋਰ ਲੋਕਾਂ ਨੇ ਮਨਜੀਤ ਕੌਰ ਦੇ ਸਹੁਰਾ ਪਰਿਵਾਰ ਦੇ ਘਰ ਵਿਚ ਦਾਖ਼ਲ ਹੋ ਕੇ ਮਨਜੀਤ ਕੌਰ ਅਤੇ ਉਸਦੇ ਸਹੁਰਾ ਧਨ ਸਿੰਘ ਉਤੇ ਗੋਲੀ ਚਲਾ ਕੇ ਜ਼ਖਮੀ ਕਰ ਦਿੱਤਾ।


ਜਿਨ੍ਹਾਂ ਨੂੰ ਇਲਾਜ ਲਈ ਬਠਿੰਡਾ ਦਾਖਲ ਕਰਵਾਇਆ ਗਿਆ। ਮਨਜੀਤ ਕੌਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਬਠਿੰਡਾ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਮੱਧ ਪ੍ਰਦੇਸ਼ 'ਚ ਵਾਪਰਿਆ ਵੱਡਾ ਹਾਦਸਾ, ਭਾਰਤੀ ਹਵਾਈ ਫੌਜ ਦੇ ਸੁਖੋਈ-30 ਤੇ ਮਿਰਾਜ਼-2000 ਕਰੈਸ਼

ਤਲਵੰਡੀ ਸਾਬੋ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਲਵੰਡੀ ਸਾਬੋ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਜਲਦੀ ਹੀ ਕਥਿਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

- PTC NEWS

adv-img

Top News view more...

Latest News view more...