Tue, Sep 10, 2024
Whatsapp

ਪੰਜਾਬ 'ਚ ਵਿਕ ਰਿਹਾ ਦੁੱਧ ਤੇ ਘਿਓ ਸ਼ੁੱਧ ਨਹੀਂ, ਸਰਕਾਰ ਦੀ ਜਾਂਚ 'ਚ ਹੋਇਆ ਖੁਲਾਸਾ

Punjab News: ਪੰਜਾਬ 'ਚ ਦੁਕਾਨਾਂ 'ਤੇ ਖੁੱਲ੍ਹੇਆਮ ਵਿਕ ਰਿਹਾ ਦੇਸੀ ਘਿਓ ਸ਼ੁੱਧ ਨਹੀਂ ਹੈ। ਦੁੱਧ ਦਾ ਵੀ ਇਹੀ ਹਾਲ ਹੈ। ਅਜਿਹੇ ਵਿੱਚ ਥੋੜਾ ਸਾਵਧਾਨ ਰਹਿਣ ਦੀ ਲੋੜ ਹੈ।

Reported by:  PTC News Desk  Edited by:  Amritpal Singh -- August 21st 2024 12:38 PM
ਪੰਜਾਬ 'ਚ ਵਿਕ ਰਿਹਾ ਦੁੱਧ ਤੇ ਘਿਓ ਸ਼ੁੱਧ ਨਹੀਂ, ਸਰਕਾਰ ਦੀ ਜਾਂਚ 'ਚ ਹੋਇਆ ਖੁਲਾਸਾ

ਪੰਜਾਬ 'ਚ ਵਿਕ ਰਿਹਾ ਦੁੱਧ ਤੇ ਘਿਓ ਸ਼ੁੱਧ ਨਹੀਂ, ਸਰਕਾਰ ਦੀ ਜਾਂਚ 'ਚ ਹੋਇਆ ਖੁਲਾਸਾ

Punjab News: ਪੰਜਾਬ 'ਚ ਦੁਕਾਨਾਂ 'ਤੇ ਖੁੱਲ੍ਹੇਆਮ ਵਿਕ ਰਿਹਾ ਦੇਸੀ ਘਿਓ ਸ਼ੁੱਧ ਨਹੀਂ ਹੈ। ਦੁੱਧ ਦਾ ਵੀ ਇਹੀ ਹਾਲ ਹੈ। ਅਜਿਹੇ ਵਿੱਚ ਥੋੜਾ ਸਾਵਧਾਨ ਰਹਿਣ ਦੀ ਲੋੜ ਹੈ। ਪੰਜਾਬ ਸਰਕਾਰ ਵੱਲੋਂ ਲਏ ਗਏ ਦੁੱਧ ਦੇ ਸੈਂਪਲਾਂ ਤੋਂ ਇਹ ਖੁਲਾਸਾ ਹੋਇਆ ਹੈ। ਜਾਂਚ 'ਚ 2023-24 'ਚ ਦੇਸੀ ਘਿਓ ਦੇ 21 ਫੀਸਦੀ ਅਤੇ ਦੁੱਧ ਦੇ 13.6 ਫੀਸਦੀ ਸੈਂਪਲ ਮਾਪਦੰਡਾਂ 'ਤੇ ਪੂਰੇ ਨਹੀਂ ਉਤਰੇ।

ਦੁੱਧ ਦੇ 929 ਸੈਂਪਲਾਂ ਵਿੱਚ ਮਿਲਾਵਟ ਪਾਈ ਗਈ


ਪੰਜਾਬ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਅਨੁਸਾਰ ਸਾਲ 2023 ਅਤੇ 24 ਵਿੱਚ ਦੁੱਧ ਦੇ 646 ਸੈਂਪਲ ਲਏ ਗਏ ਸਨ। ਇਨ੍ਹਾਂ ਵਿੱਚੋਂ 88 ਮਾਪਦੰਡਾਂ 'ਤੇ ਖਰੇ ਨਹੀਂ ਉਤਰੇ। ਖੋਏ ਦੇ 26 ਫੀਸਦੀ ਨਮੂਨੇ ਫੇਲ੍ਹ ਹੋਏ ਹਨ। ਪਿਛਲੇ ਤਿੰਨ ਸਾਲਾਂ ਵਿੱਚ ਦੁੱਧ ਦੇ 20988 ਸੈਂਪਲ ਲਏ ਗਏ ਹਨ। ਇਨ੍ਹਾਂ ਵਿੱਚੋਂ 3712 ਸੈਂਪਲ ਗਲਤ ਪਾਏ ਗਏ। ਸਾਲ 2023-24 ਵਿੱਚ ਕੁੱਲ 6041 ਦੁੱਧ ਦੇ ਨਮੂਨੇ ਲਏ ਗਏ ਸਨ। ਇਸ ਵਿੱਚ 929 ਨਮੂਨੇ ਫੇਲ੍ਹ ਹੋਏ।

ਪੂਜਾ ਲਈ ਵਰਤਿਆ ਜਾਣ ਵਾਲਾ ਘਿਓ ਵੀ ਸ਼ੁੱਧ ਨਹੀਂ ਹੁੰਦਾ

ਸਾਲ 2023-24 ਵਿੱਚ ਪੰਜਾਬ ਸਰਕਾਰ ਨੇ 1577 ਸਿਵਲ ਕੇਸ ਦਾਇਰ ਕੀਤੇ ਸਨ। ਇਨ੍ਹਾਂ ਵਿੱਚੋਂ 76 ਕੇਸਾਂ ਵਿੱਚ ਅਪਰਾਧਿਕ ਕਾਰਵਾਈ ਕੀਤੀ ਗਈ ਹੈ। ਪਿਛਲੇ ਤਿੰਨ ਸਾਲਾਂ ਵਿੱਚ 194 ਫੇਲ ਸੈਂਪਲਾਂ ਦੇ ਮਾਲਕਾਂ ਖ਼ਿਲਾਫ਼ ਅਪਰਾਧਿਕ ਕਾਰਵਾਈ ਕੀਤੀ ਗਈ ਹੈ। ਫੇਲ ਹੋਏ ਕੁਝ ਨਮੂਨਿਆਂ ਵਿੱਚ ਪਾਣੀ ਦੀ ਮਿਲਾਵਟ ਪਾਈ ਗਈ। ਜਾਂ ਮਿਲਕ ਪਾਊਡਰ ਜਾਂ ਯੂਰੀਆ ਆਦਿ ਦੀ ਮਿਲਾਵਟ ਪਾਈ ਗਈ ਹੈ। ਸੂਤਰਾਂ ਅਨੁਸਾਰ ਪੂਜਾ ਲਈ ਵਰਤੇ ਜਾਣ ਵਾਲੇ ਘਿਓ ਵਿੱਚ ਰਿਫਾਇੰਡ ਅਤੇ ਹੋਰ ਸਮੱਗਰੀ ਪਾਈ ਗਈ ਹੈ, ਇਨ੍ਹਾਂ ਵਿੱਚ ਦਸ ਫੀਸਦੀ ਘਿਓ ਪਾਇਆ ਗਿਆ ਹੈ।

- PTC NEWS

Top News view more...

Latest News view more...

PTC NETWORK