Shimla kidnapped Student : ਬੋਰਡਿੰਗ ਸਕੂਲ ਦੇ ਲਾਪਤਾ ਤਿੰਨੋਂ ਵਿਦਿਆਰਥੀ ਬਰਾਮਦ; ਪੁਲਿਸ ਗ੍ਰਿਫਤ ’ਚ ਮੁਲਜ਼ਮ, ਜਾਣੋ ਕੀ ਸੀ ਅਗਵਾਕਾਰ ਦੀ ਮੰਸ਼ਾ
Shimla kidnapped Student Rescued : ਸ਼ਿਮਲਾ ਦੇ ਇੱਕ ਬੋਰਡਿੰਗ ਸਕੂਲ ਤੋਂ ਲਾਪਤਾ ਹੋਏ ਵਿਦਿਆਰਥੀਆਂ ਨੂੰ ਲੱਭ ਲਿਆ ਗਿਆ ਹੈ। ਪੁਲਿਸ ਨੇ ਉਨ੍ਹਾਂ ਨੂੰ ਸ਼ਿਮਲਾ ਤੋਂ 58 ਕਿਲੋਮੀਟਰ ਦੂਰ ਕੋਟਖਾਈ ਖੇਤਰ ਦੇ ਚੈਥਲਾ ਪਿੰਡ ਤੋਂ ਬਰਾਮਦ ਕੀਤਾ। ਬੱਚਿਆਂ ਨੂੰ 45 ਸਾਲਾ ਸੁਮਿਤ ਸੂਦ ਨੇ ਅਗਵਾ ਕੀਤਾ ਸੀ, ਜਿਸਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਸੁਮਿਤ ਸੂਦ ਵੱਲੋਂ ਫਿਰੌਤੀ ਹਾਸਿਲ ਕਰਨ ਦੇ ਲਈ ਇਹ ਕਿਡਨੈਪਿੰਗ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਸੁਮਿਤ ਸੂਦ ਸ਼ੇਅਰ ਮਾਰਕਿਟ ’ਚ ਪੈਸਾ ਹਾਰ ਗਿਆਸੀ
ਦੱਸ ਦਈਏ ਕਿ ਅਗਵਾਕਾਰ ਸੁਮਿਤ ਨੇ ਬੱਚਿਆਂ ਦੇ ਮਾਪਿਆਂ ਨੂੰ ਧਮਕੀ ਭਰੇ ਫੋਨ ਕੀਤੇ ਸਨ ਅਤੇ ਬੱਚਿਆਂ ਨੂੰ ਛੱਡਣ ਦੇ ਬਦਲੇ ਉਨ੍ਹਾਂ ਤੋਂ ਫਿਰੌਤੀ ਦੀ ਮੰਗ ਕੀਤੀ ਸੀ। ਲਾਪਤਾ ਹੋਏ ਬੱਚਿਆਂ ਵਿੱਚੋਂ ਇੱਕ ਪੰਜਾਬ ਦੇ ਮੁਹਾਲੀ ਵਿੱਚ ਰਹਿਣ ਵਾਲੇ ਇੱਕ ਸਿਆਸਤਦਾਨ ਦਾ ਪੁੱਤਰ ਹੈ। ਦੂਜਾ ਵਿਦਿਆਰਥੀ ਕਰਨਾਲ, ਹਰਿਆਣਾ ਦੇ ਇੱਕ ਆਜ਼ਾਦ ਕੌਂਸਲਰ ਦਾ ਭਤੀਜਾ ਹੈ। ਤੀਜਾ ਵਿਦਿਆਰਥੀ ਕੁੱਲੂ, ਹਿਮਾਚਲ ਦਾ ਰਹਿਣ ਵਾਲਾ ਹੈ।

ਤਿੰਨੋਂ ਵਿਦਿਆਰਥੀ ਸ਼ਿਮਲਾ ਦੇ ਇੱਕ ਬੋਰਡਿੰਗ ਸਕੂਲ ਵਿੱਚ ਛੇਵੀਂ ਜਮਾਤ ਵਿੱਚ ਪੜ੍ਹਦੇ ਹਨ। ਉਹ ਸ਼ਨੀਵਾਰ ਦੁਪਹਿਰ ਨੂੰ ਸਕੂਲੋਂ ਚਲੇ ਗਏ ਸਨ। ਪਰ ਸ਼ਾਮ ਤੱਕ ਵਾਪਸ ਨਹੀਂ ਆਏ। ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਉਨ੍ਹਾਂ ਦਾ ਪਤਾ ਲਗਾਉਣ ਲਈ 150 ਪੁਲਿਸ ਕਰਮਚਾਰੀ, ਡਰੋਨ ਅਤੇ ਸਾਈਬਰ ਟੀਮਾਂ ਤਾਇਨਾਤ ਕੀਤੀਆਂ।
ਤਿੰਨੋਂ ਕੋਟਖਾਈ ਵਿੱਚ ਇੱਕ ਇਮਾਰਤ ਦੀ ਚੌਥੀ ਮੰਜ਼ਿਲ 'ਤੇ ਇੱਕ ਕਮਰੇ ਵਿੱਚ ਬੰਦ ਪਾਏ ਗਏ। ਕਮਰੇ ਵਿੱਚੋਂ ਮਾਸਕ, ਰੱਸੀਆਂ ਅਤੇ ਤੇਜ਼ਧਾਰ ਹਥਿਆਰ ਵੀ ਮਿਲੇ ਹਨ। ਅਗਵਾਕਾਰ ਨੇ ਇੱਕ ਅੰਤਰਰਾਸ਼ਟਰੀ ਨੰਬਰ ਤੋਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਧਮਕੀ ਭਰੀਆਂ ਕਾਲਾਂ ਕੀਤੀਆਂ ਸਨ। ਸ਼ਿਮਲਾ ਦੇ ਡਿਪਟੀ ਕਮਿਸ਼ਨਰ ਅਨੁਪਮ ਕਸ਼ਯਪ ਨੇ ਕਿਹਾ ਕਿ ਸਕੂਲ ਦੀਆਂ ਗਤੀਵਿਧੀਆਂ ਦੀ ਵੀ ਸਮੀਖਿਆ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Electricity workers On Strike : ਪੰਜਾਬ ’ਚ ਵੱਧ ਸਕਦੀ ਹੈ ਬਿਜਲੀ ਦੀ ਦਿੱਕਤ ! ਹੜਤਾਲ ’ਤੇ ਗਏ ਬਿਜਲੀ ਮੁਲਾਜ਼ਮ
- PTC NEWS