Tue, Mar 17, 2026
Whatsapp

Faridkot News : ਦਿਨ ਚੜ੍ਹਦੇ ਹੀ ਇੱਕ ਮਹਿਲਾ ਤੋਂ ਤਿੰਨ ਮੋਟਰਸਾਇਕਲ ਸਵਾਰ ਨੌਜਵਾਨਾਂ ਨੇ ਖੋਹੇ ਸੋਨੇ ਦੇ ਕੰਗਣ

Faridkot News : ਇਨੀ ਦਿਨੀ ਫਰੀਦਕੋਟ ਦੇ ਵਿੱਚ ਲਗਾਤਾਰ ਲੁੱਟ ਖੋਹ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਬੀਤੇ ਦਿਨੀ ਫਰੀਦਕੋਟ 'ਚ ਇੱਕ ਦੁਕਾਨ ਦੇ ਉੱਪਰ ਸ਼ਟਰ ਤੋੜ ਕੇ ਚੋਰੀ ਕੀਤੀ ਗਈ ਸੀ। ਅੱਜ ਉਸ ਤੋਂ ਬਾਅਦ ਅੱਜ ਦਿਨ ਚੜਦੇ ਹੀ ਇੱਕ ਮਹਿਲਾ ਤੋਂ ਤਿੰਨ ਮੋਟਰਸਾਇਕਲ ਸਵਾਰਾਂ ਵੱਲੋਂ ਸੋਨੇ ਦੇ ਕੰਗਣ ਖੋਹੇ ਗਏ ਹਨ। ਇਹ ਸਾਰੀ ਘਟਨਾ CCTV ਕੈਮਰੇ ਵਿੱਚ ਕੈਦ ਹੋ ਗਈ

Reported by:  PTC News Desk  Edited by:  Shanker Badra -- November 20th 2025 01:30 PM
Faridkot News : ਦਿਨ ਚੜ੍ਹਦੇ ਹੀ ਇੱਕ ਮਹਿਲਾ ਤੋਂ ਤਿੰਨ ਮੋਟਰਸਾਇਕਲ ਸਵਾਰ ਨੌਜਵਾਨਾਂ ਨੇ ਖੋਹੇ ਸੋਨੇ ਦੇ ਕੰਗਣ

Faridkot News : ਦਿਨ ਚੜ੍ਹਦੇ ਹੀ ਇੱਕ ਮਹਿਲਾ ਤੋਂ ਤਿੰਨ ਮੋਟਰਸਾਇਕਲ ਸਵਾਰ ਨੌਜਵਾਨਾਂ ਨੇ ਖੋਹੇ ਸੋਨੇ ਦੇ ਕੰਗਣ

Faridkot News : ਇਨੀ ਦਿਨੀ ਫਰੀਦਕੋਟ ਦੇ ਵਿੱਚ ਲਗਾਤਾਰ ਲੁੱਟ ਖੋਹ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਬੀਤੇ ਦਿਨੀ ਫਰੀਦਕੋਟ 'ਚ ਇੱਕ ਦੁਕਾਨ ਦੇ ਉੱਪਰ ਸ਼ਟਰ ਤੋੜ ਕੇ ਚੋਰੀ ਕੀਤੀ ਗਈ ਸੀ। ਅੱਜ ਉਸ ਤੋਂ ਬਾਅਦ ਅੱਜ ਦਿਨ ਚੜਦੇ ਹੀ ਇੱਕ ਮਹਿਲਾ ਤੋਂ ਤਿੰਨ ਮੋਟਰਸਾਇਕਲ ਸਵਾਰਾਂ ਵੱਲੋਂ ਸੋਨੇ ਦੇ ਕੰਗਣ ਖੋਹੇ ਗਏ ਹਨ। ਇਹ ਸਾਰੀ ਘਟਨਾ CCTV ਕੈਮਰੇ ਵਿੱਚ ਕੈਦ ਹੋ ਗਈ। 

ਫਰੀਦਕੋਟ ਦੇ ਸ਼੍ਰੀ ਬਾਲਾ ਜੀ ਕਲੋਨੀ ਦੀ ਮਹਿਲਾ ਜਦੋਂ ਅੱਜ ਮੱਸਿਆ ਵਾਲੇ ਦਿਨ ਪਿੱਪਲ ਦੇ ਉਪਰ ਪਾਣੀ ਪਾਉਣ ਜਾ ਰਹੀ ਸੀ ਤਾਂ ਰਸਤੇ ਵਿੱਚ ਖੜੇ ਤਿੰਨ ਨੌਜਵਾਨਾਂ ਵੱਲੋਂ ਉਸਨੂੰ ਗੱਲਬਾਤ ਲਾਇਆ ਗਿਆ ਅਤੇ ਉਸ ਤੋਂ ਬਾਅਦ ਉਸਦੇ ਪਾਏ ਹੋਏ ਸੋਨੇ ਦੇ ਕੜੇ ਅਤੇ ਇੱਕ ਛਾਪ ਨੂੰ ਖੋਹ ਕੇ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਉਹਨਾਂ ਵੱਲੋਂ ਫਰੀਦਕੋਟ ਪੁਲਿਸ ਨੂੰ ਇਤਲਾਹ ਕੀਤੀ ਗਈ ਹੈ। ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 


ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਮਹਿਲਾਂ ਨੇ ਦੱਸਿਆ ਕਿ ਜਦੋਂ ਸਵੇਰੇ ਮਹਿਲਾ ਜਾ ਰਹੀ ਸੀ ਤਾਂ ਰਸਤੇ ਵਿੱਚ ਤਿੰਨ ਨੌਜਵਾਨਾਂ ਵੱਲੋਂ ਗੱਲਾਂ 'ਚ ਲਾ ਕੇ ਉਸ ਦੇ ਸੋਨੇ ਦੇ ਕੰਗਣ ਅਤੇ ਇੱਕ ਛਾਪ ਖੋਹ ਕੇ ਫ਼ਰਾਰ ਹੋ ਗਏ ਹਨ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸਵੇਰੇ ਇਹ ਘਟਨਾ ਸਾਹਮਣੇ ਆਈ ਹੈ ਅਤੇ ਹੁਣ ਉਹ ਪੁਲਿਸ ਤੋਂ ਮੰਗ ਕਰਦੇ ਕਿ ਪੁਲਿਸ ਜਲਦ ਕਰਵਾਈ ਕਰਕੇ ਉਹਨਾਂ ਲੋਕਾਂ ਨੂੰ ਫੜੇ ਕਿਉਂਕਿ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋਇਆ। 

ਇਸ ਵਿੱਚ ਗੱਲਬਾਤ ਕਰਦਿਆਂ ਸਿਟੀ ਵਨ ਦੇ ਐਸਐਚਓ ਰਾਜਵੰਤ ਸਿੰਘ ਨੇ ਦੱਸਿਆ ਕਿ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ। ਉਸ ਤੋਂ ਬਾਅਦ ਉਹਨਾਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਅਤੇ ਜਲਦ ਹੀ ਤਿੰਨਾਂ ਨੂੰ ਫੜ ਲਿਆ ਜਾਵੇਗਾ।  

- PTC NEWS

Top News view more...

Latest News view more...

PTC NETWORK
PTC NETWORK