Patra News : ਪ੍ਰਵਾਸੀ ਮਜ਼ਦੂਰ ਪਰਿਵਾਰ ਦੀਆਂ 3 ਸਕੀਆਂ ਭੈਣਾਂ ਦੀ ਕਰੰਟ ਲੱਗਣ ਨਾਲ ਮੌਤ
Patra News : ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਵਿੱਚ ਬੁੱਧਵਾਰ ਦੁਪਹਿਰ ਸਮੇਂ ਬਿਜਲੀ ਦਾ ਕਰੰਟ ਲੱਗਣ ਕਾਰਨ ਪ੍ਰਵਾਸੀ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਤਿੰਨ ਮਾਸੂਮ ਬੱਚੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕ ਲੜਕੀਆਂ ਦੀ ਪਛਣ ਨਗਮਾ ਖਾਤਿਮ (7) ਰੁਕਸਾਰ ਖਾਤਿਮ (5) ਅਤੇ ਖੁਸ਼ੀ ਖਾਤਿਮ ( 3) ਪੁੱਤਰੀਆਂ ਮੁਹੰਮਦ ਫਾਰੂਕਦੀਨ ਪੁੱਤਰ ਮੁਹੰਮਦ ਸਲੀਮ ਵਾਸੀ ਪਿੰਡ ਲੱਖਰਾ ਬਸਤੀ ਜ਼ਿਲ੍ਹਾ ਰਈਆ (ਬਿਹਾਰ) ਵਜੋਂ ਹੋਈ ਹੈ।
ਬਿਹਾਰ ਤੋਂ ਪਾਤੜਾਂ ਵਿਖੇ ਕੰਮ ਕਰਨ ਆਏ ਪ੍ਰਵਾਸੀ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਤਿੰਨੋਂ ਲੜਕੀਆਂ ਸਕੀਆਂ ਭੈਣਾਂ ਸਨ ,ਜੋ ਹਾਦਸੇ ਸਮੇਂ ਘਰ ਵਿੱਚ ਇਕੱਲੀਆਂ ਸਨ। ਮ੍ਰਿਤਕ ਬੱਚੀਆਂ ਦੇ ਮਾਂ ਬਾਪ ਦਿਹਾੜੀ ਮਜ਼ਦੂਰੀ ਲਈ ਘਰ ਤੋਂ ਬਾਹਰ ਗਏ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਅਨਾਜ ਮੰਡੀ ਪਾਤੜਾਂ ਵਿੱਚ ਉਨ੍ਹਾਂ ਦਾ ਇੱਕ ਪਲਾਟ ਸੀ ,ਜਿੱਥੇ ਇਹ ਬੱਚੇ ਖੇਡ ਰਹੇ ਸਨ। ਬਿਜਲੀ ਦੀ ਤਾਰ ਢਿੱਲੀ ਹੋਣ ਕਾਰਨ ਹਾਦਸਾ ਵਾਪਰਿਆ ਹੈ। ਇਸ ਕਾਰਨ ਸ਼ਾਰਟ ਸਰਕਟ ਹੋਇਆ ਅਤੇ ਬੱਚੇ ਇਸ ਦੀ ਲਪੇਟ ਵਿਚ ਆ ਗਏ। ਪੁਲਿਸ ਪੂਰੀ ਘਟਨਾ ਦੀ ਜਾਂਚ ਕਰ ਰਹੀ ਹੈ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਘਰ ਵਿੱਚ ਲਗਾਇਆ ਬਿਜਲੀ ਦਾ ਪੱਖਾ ਲੋਹੇ ਦੇ ਮੰਜੇ ਦੇ ਬਹੁਤ ਨੇੜੇ ਸੀ। ਜਿਸ ਉੱਤੇ ਤਿੰਨੋਂ ਬੱਚੀਆਂ ਸੁੱਤੀਆਂ ਹੋਈਆਂ ਸਨ। ਅਚਾਨਕ ਪੱਖੇ ਦੀ ਤਾਰ ਦੀ ਲੋਹੇ ਦੇ ਮੰਜੇ ਦੇ ਇੱਕ ਹਿੱਸੇ ਨੂੰ ਛੂਹ ਗਈ, ਜਿਸ ਕਾਰਨ ਲੋਹੇ ਦੇ ਮੰਜੇ ਵਿੱਚ ਕਰੰਟ ਆ ਗਿਆ। ਕਰੰਟ ਲੱਗਣ ਦੀ ਇਸ ਘਟਨਾ ਨਾਲ ਮੰਜੇ ਉੱਤੇ ਸੁੱਤੀਆਂ ਪਈਆਂ ਤਿੰਨੋਂ ਸਕੀਆਂ ਭੈਣਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਹੈ।
- PTC NEWS