Lehragaga-Jakhal ਰੋਡ 'ਤੇ ਤੇਜ਼ ਰਫ਼ਤਾਰ ਟਿੱਪਰ ਨੇ ਹੈਂਡੀਕੈਪਟ ਵਿਅਕਤੀ ਨੂੰ ਕੁਚਲਿਆ ,ਮੌਕੇ 'ਤੇ ਹੋਈ ਮੌਤ
Lehragaga-Jakhal Road Accident : ਲਹਿਰਾਗਾਗਾ -ਜਾਖਲ ਰੋਡ 'ਤੇ ਅੱਜ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਇੱਕ ਹੈਂਡੀਕੈਪਡ ਵਿਅਕਤੀ ਨੂੰ ਟਿੱਪਰ ਨੇ ਕੁਚਲ ਦਿੱਤਾ ਹੈ। ਮੌਕੇ 'ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਪੋਸਟਮਾਰਟਮ ਲਈ ਮੂਨਕ ਹਸਪਤਾਲ ਵਿੱਚ ਭੇਜ ਦਿੱਤਾ।
ਜਾਣਕਾਰੀ ਅਨੁਸਾਰ ਹੈਂਡੀਕੈਪਟ ਵਿਅਕਤੀ ਪਿੰਡ ਕੋਟੜਾ ਦਾ ਰਹਿਣ ਵਾਲਾ ਸੀ। ਜਦੋਂ ਉਹ ਕੋਟੜੇ ਤੋਂ ਲਹਿਰਾ ਵੱਲ ਆਉਣ ਲੱਗਿਆ ਤਾਂ ਇੱਕ ਤੇਜ਼ ਰਫਤਾਰ ਟਿੱਪਰ ਨੇ ਉਸ ਨੂੰ ਕੁਚਲ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਮੌਕੇ 'ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਬਲਵਿੰਦਰ ਸਿੰਘ ਕੋਟੜਾ ਦਾ ਜੋ ਕਿ ਕੋਟੜਾ ਤੋਂ ਲਹਿਰਾ ਵੱਲ ਜਾ ਰਿਹਾ ਸੀ ਇੱਕ ਤੇਜ਼ ਰਫਤਾਰ ਟਿੱਪਰ ਨੇ ਉਸ ਨੂੰ ਟੱਕਰ ਮਾਰੀ ਤੇ ਮੌਕੇ 'ਤੇ ਟਿੱਪਰ ਵਾਲਾ ਭੱਜ ਗਿਆ। ਪਰਿਵਾਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
- PTC NEWS