Mon, Dec 8, 2025
Whatsapp

Nicholas Singh Arrested : ਟੋਰਾਂਟੋ ਪੁਲਿਸ ਵੱਲੋਂ ਅਤਿ-ਲੋੜੀਂਦਾ ਅਪਰਾਧੀ ਨਿਕੋਲਸ ਸਿੰਘ ਗ੍ਰਿਫ਼ਤਾਰ

Nicholas Singh Arresed in Canada : ਟੋਰਾਂਟੋ ਪੁਲਿਸ ਨੇ ਭਾਰਤੀ ਸਮੇਂ ਅਨੁਸਾਰ ਐਤਵਾਰ ਸਵੇਰੇ ਜਾਰੀ ਇਕ ਪ੍ਰੈੱਸ ਰਿਲੀਜ਼ ਵਿਚ ਇਹ ਦਾਅਵਾ ਕੀਤਾ ਹੈ। ਸਿੰਘ ਨੂੰ ਸ਼ੁੱਕਰਵਾਰ ਰਾਤੀਂ ਟੋਰਾਂਟੋ ਵਿੱਚ ਬਾਥਰਸਟ ਸਟਰੀਟ ਅਤੇ ਡੂਪੋਂਟ ਸਟਰੀਟ ਨੇੜਿਓਂ ਹਿਰਾਸਤ ਵਿੱਚ ਲਿਆ ਗਿਆ ਸੀ।

Reported by:  PTC News Desk  Edited by:  KRISHAN KUMAR SHARMA -- November 23rd 2025 09:21 PM
Nicholas Singh Arrested : ਟੋਰਾਂਟੋ ਪੁਲਿਸ ਵੱਲੋਂ ਅਤਿ-ਲੋੜੀਂਦਾ ਅਪਰਾਧੀ ਨਿਕੋਲਸ ਸਿੰਘ ਗ੍ਰਿਫ਼ਤਾਰ

Nicholas Singh Arrested : ਟੋਰਾਂਟੋ ਪੁਲਿਸ ਵੱਲੋਂ ਅਤਿ-ਲੋੜੀਂਦਾ ਅਪਰਾਧੀ ਨਿਕੋਲਸ ਸਿੰਘ ਗ੍ਰਿਫ਼ਤਾਰ

Nicholas Singh Arresed in Canada : ਟੋਰਾਂਟੋ ਪੁਲਿਸ ਨੇ ਕੈਨੇਡਾ ਦੇ 25 ਅਤਿ-ਲੋੜੀਂਦੇ (Most wanted) ਅਪਰਾਧੀਆਂ ਵਿਚੋਂ ਇਕ ਨਿਕੋਲਸ ਸਿੰਘ (24) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਟੋਰਾਂਟੋ ਪੁਲਿਸ ਨੇ ਭਾਰਤੀ ਸਮੇਂ ਅਨੁਸਾਰ ਐਤਵਾਰ ਸਵੇਰੇ ਜਾਰੀ ਇਕ ਪ੍ਰੈੱਸ ਰਿਲੀਜ਼ ਵਿਚ ਇਹ ਦਾਅਵਾ ਕੀਤਾ ਹੈ। ਸਿੰਘ ਨੂੰ ਸ਼ੁੱਕਰਵਾਰ ਰਾਤੀਂ ਟੋਰਾਂਟੋ ਵਿੱਚ ਬਾਥਰਸਟ ਸਟਰੀਟ ਅਤੇ ਡੂਪੋਂਟ ਸਟਰੀਟ ਨੇੜਿਓਂ ਹਿਰਾਸਤ ਵਿੱਚ ਲਿਆ ਗਿਆ ਸੀ।

ਪੁਲਿਸ ਨੂੰ ਗ੍ਰਿਫ਼ਤਾਰੀ ਦੌਰਾਨ ਹੈਂਡਗੰਨ ਹੋਈ ਬਰਾਮਦ


ਪੁਲਿਸ ਅਧਿਕਾਰੀਆਂ ਨੂੰ ਉਹ ਇੱਕ ਕਾਰ ਵਿਚ ਬੈਠਾ ਮਿਲਿਆ ਤੇ ਪੁਲੀਸ ਨੇ ਬਿਨਾਂ ਕਿਸੇ ਵਿਰੋਧ ਦੇ ਉਸ ਨੂੰ ਗ੍ਰਿਫਤਾਰ ਕਰ ਲਿਆ। ਤਲਾਸ਼ੀ ਦੌਰਾਨ ਪੁਲਿਸ ਨੇ ਉਸ ਕੋਲੋਂ ਇੱਕ ਭਰੀ ਹੋਈ ਹੈਂਡਗੰਨ ਬਰਾਮਦ ਕੀਤੀ, ਜਿਸ ਵਿੱਚ ਇੱਕ ਵਧਿਆ ਹੋਇਆ ਮੈਗਜ਼ੀਨ, ਵਾਧੂ ਗੋਲਾ ਬਾਰੂਦ ਸੀ, ਅਤੇ ਬੰਦੂਕ ਦਾ ਸੀਰੀਅਲ ਨੰਬਰ ਹਟਾ ਦਿੱਤਾ ਗਿਆ ਸੀ। ਉਸ ’ਤੇ ਕਈ ਗੰਭੀਰ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ, ਜਿਨ੍ਹਾਂ ਵਿੱਚ ਇੱਕ ਲੋਡਡ ਵਰਜਿਤ ਹਥਿਆਰ ਰੱਖਣਾ, ਵਾਹਨ ਵਿੱਚ ਬੰਦੂਕ ਰੱਖਣਾ ਅਤੇ ਬਿਨਾਂ ਲਾਇਸੈਂਸ ਦੇ ਬੰਦੂਕ ਰੱਖਣਾ ਸ਼ਾਮਲ ਹੈ। ਉਸ ਨੂੰ ਸ਼ਨਿੱਚਰਵਾਰ ਸਵੇਰੇ ਟੋਰਾਂਟੋ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਪੁਲਿਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ BOLO ਪ੍ਰੋਗਰਾਮ ਕਾਰਨ ਨਿਕੋੋਲਸ ਸਿੰਘ ਦੀ ਗ੍ਰਿਫਤਾਰੀ ਸੰਭਵ ਹੋਈ ਹੈ। BOLO (ਬੀ ਆਨ ਦ ਲੁੱਕ ਆਊਟ) ਇੱਕ ਕੈਨੇਡੀਅਨ ਜਨਤਕ-ਜਾਗਰੂਕਤਾ ਮੁਹਿੰਮ ਹੈ ਜੋ ਸੋਸ਼ਲ ਮੀਡੀਆ, ਖ਼ਬਰਾਂ ਅਤੇ ਡਿਜੀਟਲ ਬਿਲਬੋਰਡਾਂ ’ਤੇ ਦੇਸ਼ ਦੇ 25 ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਦੀਆਂ ਫੋਟੋਆਂ ਅਤੇ ਵੇਰਵੇ ਪ੍ਰਕਾਸ਼ਤ ਕਰਦੀ ਹੈ। ਇਸ ਨੇ ਪਿਛਲੇ ਕੁਝ ਸਾਲਾਂ ਵਿੱਚ ਪੁਲੀਸ ਨੂੰ ਬਹੁਤ ਸਾਰੇ ਖਤਰਨਾਕ ਭਗੌੜਿਆਂ ਨੂੰ ਫੜਨ ਵਿੱਚ ਮਦਦ ਕੀਤੀ ਹੈ।

ਪੈਰੋਲ ਦੀਆਂ ਸ਼ਰਤਾਂ ਤੋੜਨ ਲਈ ਕੈਨੇਡਾ ਭਰ 'ਚ ਸੀ ਲੋੜੀਂਦਾ

ਨਿਕੋਲਸ ਸਿੰਘ ਆਪਣੀ ਪੈਰੋਲ ਦੀਆਂ ਸ਼ਰਤਾਂ ਤੋੜਨ ਲਈ ਪਹਿਲਾਂ ਹੀ ਕੈਨੇਡਾ ਭਰ ਵਿੱਚ ਲੋੜੀਂਦਾ ਸੀ। ਉਸ ਨੇ ਹਿੰਸਕ ਅਪਰਾਧਾਂ ਲਈ ਪਹਿਲਾਂ ਵੀ ਸਜ਼ਾ ਕੱਟੀ ਸੀ ਅਤੇ ਉਸ ਨੂੰ ਰਿਪੀਟ ਓਫੈਂਡਰ ਪੈਰੋਲ ਐਨਫੋਰਸਮੈਂਟ ਸਕੁਐਡ ਵੱਲੋਂ ਉੱਚ-ਜੋਖਮ ਮੰਨਿਆ ਜਾਂਦਾ ਸੀ। ਟੋਰਾਂਟੋ ਪੁਲਿਸ ਸੇਵਾ ਨੇ ਆਪਣੀ ਅਧਿਕਾਰਤ ਰਿਲੀਜ਼ ਵਿੱਚ ਕਿਹਾ ਕਿ ਉਸ ਦੇ ਅਪਰਾਧਿਕ ਪਿਛੋਕੜ ਕਰਕੇ ਬੋਲੋ ਟੌਪ 25 ਸੂਚੀ ਵਿੱਚ ਰੱਖਿਆ ਗਿਆ ਸੀ।

- PTC NEWS

Top News view more...

Latest News view more...

PTC NETWORK
PTC NETWORK