Thu, Apr 24, 2025
Whatsapp

Kotkapura News : ਗੁਰਦੁਆਰਾ ਸਾਹਿਬ ਦੇ ਸਰੋਵਰ ’ਚ ਡੁੱਬੇ ਦੋ ਚਚੇਰੇ ਭਰਾ; ਇੱਕ ਨੂੰ ਬਚਾਉਣ ਲਈ ਦੂਜਾ ਪਾਣੀ ’ਚ ਉਤਰਿਆ, ਪਿੰਡ ’ਚ ਪਸਰਿਆ ਮਾਤਮ

ਜਾਣਕਾਰੀ ਮੁਤਾਬਕ ਇਸ ਗੁਰਦੁਆਰਾ ਸਾਹਿਬ ਵਿੱਚ ਪਿੰਡ ਨਾਲ ਸੰਬੰਧਿਤ ਇੱਕ ਪਰਿਵਾਰ ਦੇ ਘਰ ਹੋਈ ਮੌਤ ਦੇ ਸਬੰਧ ਵਿੱਚ ਪਾਠ ਦਾ ਭੋਗ ਰੱਖਿਆ ਗਿਆ ਸੀ ਜਿਸ ਵਿੱਚ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਸ਼ਾਮਿਲ ਹੋਏ ਸਨ

Reported by:  PTC News Desk  Edited by:  Aarti -- April 09th 2025 09:16 AM
Kotkapura News : ਗੁਰਦੁਆਰਾ ਸਾਹਿਬ ਦੇ ਸਰੋਵਰ ’ਚ ਡੁੱਬੇ ਦੋ ਚਚੇਰੇ ਭਰਾ; ਇੱਕ ਨੂੰ ਬਚਾਉਣ ਲਈ ਦੂਜਾ ਪਾਣੀ ’ਚ ਉਤਰਿਆ, ਪਿੰਡ ’ਚ ਪਸਰਿਆ ਮਾਤਮ

Kotkapura News : ਗੁਰਦੁਆਰਾ ਸਾਹਿਬ ਦੇ ਸਰੋਵਰ ’ਚ ਡੁੱਬੇ ਦੋ ਚਚੇਰੇ ਭਰਾ; ਇੱਕ ਨੂੰ ਬਚਾਉਣ ਲਈ ਦੂਜਾ ਪਾਣੀ ’ਚ ਉਤਰਿਆ, ਪਿੰਡ ’ਚ ਪਸਰਿਆ ਮਾਤਮ

Kotkapura News :  ਕੋਟਕਪੂਰਾ ਦੇ ਨੇੜਲੇ ਪਿੰਡ ਖਾਰਾ ਵਿਖੇ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਸਰੋਵਰ ਵਿੱਚ ਡੁੱਬਣ ਕਾਰਨ ਦੋ ਚਚੇਰੇ ਭਰਾਵਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ। ਦੱਸ ਦਈਏ ਕਿ ਮ੍ਰਿਤਕ ਬੱਚਿਆਂ ਦੀ ਪਛਾਣ ਲਵਪ੍ਰੀਤ ਸਿੰਘ(14) ਉਰਫ ਲੱਭੀ ਪੁੱਤਰ ਬਲਵਿੰਦਰ ਸਿੰਘ ਅਤੇ,ਹਰਮਨ ਸਿੰਘ(14)  ਪੁੱਤਰ ਚੜਤ ਸਿੰਘ ਵਜੋਂ ਹੋਈ। 

ਜਾਣਕਾਰੀ ਮੁਤਾਬਕ ਇਸ ਗੁਰਦੁਆਰਾ ਸਾਹਿਬ ਵਿੱਚ ਪਿੰਡ ਨਾਲ ਸੰਬੰਧਿਤ ਇੱਕ ਪਰਿਵਾਰ ਦੇ ਘਰ ਹੋਈ ਮੌਤ ਦੇ ਸਬੰਧ ਵਿੱਚ ਪਾਠ ਦਾ ਭੋਗ ਰੱਖਿਆ ਗਿਆ ਸੀ ਜਿਸ ਵਿੱਚ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਸ਼ਾਮਿਲ ਹੋਏ ਸਨ ਇਸੇ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਆਏ ਇਸ ਪਿੰਡ ਦੇ ਰਹਿਣ ਵਾਲੇ ਬੱਚੇ ਗੁਰੂ ਸਰੋਵਰ ਨੇੜੇ ਖੜੇ ਸਨ ਜਿੱਥੇ ਕਿ ਇੱਕ ਬੱਚੇ ਦਾ ਪੈਰ ਤਿਲਕਣ ਕਾਰਨ ਸਰੋਵਰ ’ਚ ਡੁੱਬ ਗਿਆ ਇਸ ਬੱਚੇ ਨੂੰ ਬਚਾਉਣ ਲਈ ਦੂਜੇ ਬੱਚਾ ਵੀ ਡੁੱਬ ਗਿਆ। ਸੂਚਨਾ ਮਿਲਣ ਸਾਰ ਹੀ ਪਿੰਡ ਵਾਸੀਆਂ ਨੇ ਦੋਹਾਂ ਨੂੰ ਬਾਹਰ ਕੱਢਿਆ ਅਤੇ ਕੋਟਪੁਰਾ ਦੇ ਹਸਪਤਾਲ ਵਿਖੇ ਪਹੁੰਚਾਇਆ ਜਿੱਥੇ ਕਿ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ।


ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਨਰਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਸਾਰ ਹੀ ਦੋਹਾਂ ਬੱਚਿਆਂ ਨੂੰ ਬਾਹਰ ਕੱਢ ਲਿਆ ਸੀ ਪਰ ਉਨ੍ਹਾਂ ਦੀ ਮੌਤ ਹੋ ਗਈ।

ਇਸ ਮਾਮਲੇ ਵਿੱਚ ਪਿੰਡ ਦੇ ਸਰਪੰਚ ਜੱਗਾ ਸਿੰਘ ਨੇ ਕਿਹਾ ਕਿ ਦੋਹੇ ਬੱਚੇ ਕਬੱਡੀ ਦੇ ਖਿਡਾਰੀ ਸਨ ਅਤੇ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੇ ਨਾਲ ਨਾਲ ਪੰਚਾਇਤ ਵੱਲੋਂ ਵੀ ਪਰਿਵਾਰ ਦੀ ਮਦਦ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ  ਵੀ ਪਰਿਵਾਰਾਂ ਦੀ ਮਾਲੀ ਮਦਦ ਦੀ ਗੁਹਾਰ ਲਾਈ ਹੈ।

ਇਹ ਵੀ ਪੜ੍ਹੋ : Gurmeet Ram Rahim News : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਮੁੜ ਜੇਲ੍ਹ ਤੋਂ ਆਇਆ ਬਾਹਰ, ਜਾਣੋ ਕਿੰਨੇ ਦਿਨਾਂ ਦੀ ਮਿਲੀ ਫਰਲੋ

- PTC NEWS

Top News view more...

Latest News view more...

PTC NETWORK