UGC NET Postponed 2024 : 26 ਅਗਸਤ ਨੂੰ ਹੋਣ ਵਾਲੀ UGC NET ਦੀ ਪ੍ਰੀਖਿਆ ਮੁਲਤਵੀ, ਜਾਣੋ ਹੁਣ ਕਦੋਂ ਹੋਵੇਗੀ ਪ੍ਰੀਖਿਆ ?
UGC NET Postponed 2024 : ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਕਾਰਨ 26 ਅਗਸਤ ਨੂੰ ਹੋਣ ਵਾਲੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ - ਰਾਸ਼ਟਰੀ ਯੋਗਤਾ ਪ੍ਰੀਖਿਆ (UGC NET 2024) ਨੂੰ ਮੁਲਤਵੀ ਕਰ ਦਿੱਤਾ ਹੈ। ਜੋ ਪ੍ਰੀਖਿਆ 26 ਨੂੰ ਹੋਣੀ ਸੀ ਹੁਣ 27 ਅਗਸਤ ਨੂੰ ਹੋਵੇਗੀ। ਟੈਸਟਿੰਗ ਏਜੰਸੀ ਨੇ ਅਧਿਕਾਰਤ ਵੈੱਬਸਾਈਟ ugcnet.nta.ac.in 'ਤੇ UGC NET ਜੂਨ 2024 ਪ੍ਰੀਖਿਆ ਸਿਟੀ ਸਲਿੱਪ ਵੀ ਅਪਲੋਡ ਕੀਤੀ ਹੈ।
NTA ਨੇ ਪਹਿਲਾਂ UGC NET ਪ੍ਰੀਖਿਆ ਦੇ ਪੂਰੇ ਪ੍ਰੋਗਰਾਮ ਦਾ ਐਲਾਨ ਕੀਤਾ ਸੀ। ਮਿਤੀਆਂ ਅਨੁਸਾਰ, ਕੁੱਲ 7 ਪੇਪਰ - ਫਿਲਾਸਫੀ, ਹਿੰਦੀ, ਉੜੀਆ, ਨੇਪਾਲੀ, ਮਨੀਪੁਰੀ, ਅਸਾਮੀ, ਸੰਤਾਲੀ - 26 ਅਗਸਤ ਨੂੰ ਹੋਣੇ ਸਨ। ਪੇਪਰ ਤੋਂ ਬਾਅਦ UGC NET ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਸੀ।
ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਹੁਣ UGC NET ਪ੍ਰੀਖਿਆ 2024 ਦੋ ਸ਼ਿਫਟਾਂ 'ਚ ਆਯੋਜਿਤ ਕੀਤੀ ਜਾਵੇਗੀ, ਪਹਿਲੀ ਸ਼ਿਫਟ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਅਤੇ ਦੂਜੀ ਸ਼ਿਫਟ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ। ਦਸ ਦਈਏ ਕਿ ਫਿਲਾਸਫੀ ਅਤੇ ਹਿੰਦੀ ਦੇ ਪੇਪਰ ਸਵੇਰ ਦੀ ਸ਼ਿਫਟ 'ਚ ਲਏ ਜਾਣਗੇ ਅਤੇ ਉੜੀਆ, ਨੇਪਾਲੀ, ਮਨੀਪੁਰੀ, ਅਸਾਮੀ, ਸੰਤਾਲੀ, ਹਿੰਦੀ ਦੇ ਪੇਪਰ ਦੁਪਹਿਰ ਦੀ ਸ਼ਿਫਟ 'ਚ ਲਏ ਜਾਣਗੇ। NTA ਕੁੱਲ 83 ਪੇਪਰਾਂ ਲਈ JRF ਅਤੇ ਹੋਰ ਫੈਲੋਸ਼ਿਪਾਂ ਦੇ ਪੁਰਸਕਾਰ ਲਈ ਯੋਗਤਾ ਪ੍ਰੀਖਿਆ ਕਰਵਾਏਗਾ।
UGC NET ਜੂਨ 2024 ਦੀ ਪ੍ਰੀਖਿਆ 21 ਅਗਸਤ ਤੋਂ 4 ਸਤੰਬਰ ਤੱਕ ਕਰਵਾਈ ਜਾਵੇਗੀ। ਦਸ ਦਈਏ ਕਿ ਇਸ ਸਾਲ ਲਗਭਗ 9 ਲੱਖ ਉਮੀਦਵਾਰ ਪ੍ਰੀਖਿਆ 'ਚ ਸ਼ਾਮਲ ਹੋਣਗੇ। UGC NET ਐਡਮਿਟ ਕਾਰਡ 2024 ਦੇ 19 ਅਗਸਤ ਤੱਕ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕੀਤੇ ਜਾਣ ਦੀ ਉਮੀਦ ਹੈ। ਮਾਹਿਰਾਂ ਮੁਤਾਬਕ UGC NET ਐਡਮਿਟ ਕਾਰਡ ਡਾਊਨਲੋਡ ਕਰਨ ਲਈ, ਉਮੀਦਵਾਰਾਂ ਨੂੰ ਆਪਣਾ ਬਿਨੈ-ਪੱਤਰ ਨੰਬਰ ਅਤੇ ਜਨਮ ਮਿਤੀ ਦਰਜ ਕਰਨ ਦੀ ਲੋੜ ਹੁੰਦੀ ਹੈ।
- PTC NEWS