Tue, Dec 9, 2025
Whatsapp

Land Pooling Policy ਖਿਲਾਫ ਸੰਗਰੂਰ ਦੇ ਇਸ ਪਿੰਡ ਦਾ ਵੱਡਾ ਵਿਰੋਧ, ਪੰਚਾਇਤ ਵੱਲੋਂ AAP ਦਾ ਪੂਰੀ ਤਰ੍ਹਾਂ ਕੀਤਾ ਬਾਈਕਾਟ

ਸੰਗਰੂਰ ਜਿਲ੍ਹੇ ਵਿੱਚ 568 ਏਕੜ ਜ਼ਮੀਨ ਸਿਰਫ਼ ਇਸੀ ਪਿੰਡ ਦੀ ਆ ਰਹੀ ਹੈ। ਜਿਸ ਦੇ ਚੱਲਦੇ ਪਿੰਡ ਦੇ ਲੋਕਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਨਾਲ ਹੀ ਹੁਣ ਪਿੰਡ ਦੇ ਲੋਕਾਂ ਦੇ ਨਾਲ ਸੰਯੁਕਤ ਕਿਸਾਨ ਮੋਰਚਾ ਵੀ ਜੁੜ ਗਿਆ ਹੈ।

Reported by:  PTC News Desk  Edited by:  Aarti -- August 02nd 2025 02:50 PM
Land Pooling Policy ਖਿਲਾਫ ਸੰਗਰੂਰ ਦੇ ਇਸ ਪਿੰਡ ਦਾ ਵੱਡਾ ਵਿਰੋਧ, ਪੰਚਾਇਤ ਵੱਲੋਂ AAP ਦਾ ਪੂਰੀ ਤਰ੍ਹਾਂ ਕੀਤਾ ਬਾਈਕਾਟ

Land Pooling Policy ਖਿਲਾਫ ਸੰਗਰੂਰ ਦੇ ਇਸ ਪਿੰਡ ਦਾ ਵੱਡਾ ਵਿਰੋਧ, ਪੰਚਾਇਤ ਵੱਲੋਂ AAP ਦਾ ਪੂਰੀ ਤਰ੍ਹਾਂ ਕੀਤਾ ਬਾਈਕਾਟ

Sangrur News :  ਲੈਂਡ ਪੁਲਿੰਗ ਸਕੀਮ ਖਿਲਾਫ ਲਗਾਤਾਰ ਪੰਜਾਬ ਸਰਕਾਰ ਦਾ ਵਿਰੋਧ ਹੋ ਰਿਹਾ ਹੈ। ਉੱਥੇ ਹੀ ਇਸ ਲੜੀ ਤਹਿਤ ਲੈਂਡ ਪੁਲਿੰਗ ਸਕੀਮ ਵਿਰੁੱਧ ਸੰਗਰੂਰ ’ਚ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਹੈ। ਦੱਸ ਦਈਏ ਕਿ ਪਿੰਡ ਸੋਹੀਆਂ ਕਲਾਂ ਦੀ ਪੰਚਾਇਤ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਪੂਰੀ ਤਰ੍ਹਾਂ ਬਾਈਕਾਟ ਕੀਤਾ ਗਿਆ। 

ਮਿਲੀ ਜਾਣਕਾਰੀ ਮੁਤਾਬਿਕ ਸੰਗਰੂਰ ਦੇ ਸੋਹੀਆਂ ਕਲਾਂ ਪਿੰਡ ਵਾਸੀਆਂ ਨੇ ਲੈਂਡ ਪੁਲਿੰਗ ਸਕੀਮ ਦੇ ਵਿਰੋਧ ਵਿੱਚ ਵੱਡਾ ਫੈਸਲਾ ਲੈਂਦੇ ਹੋਏ ਪਿੰਡ ਪੱਧਰੀ ਮਤਾ ਪਾਸ ਕੀਤਾ। ਸੰਗਰੂਰ ਜਿਲ੍ਹੇ ਵਿੱਚ 568 ਏਕੜ ਜ਼ਮੀਨ ਸਿਰਫ਼ ਇਸੀ ਪਿੰਡ ਦੀ ਆ ਰਹੀ ਹੈ। ਜਿਸ ਦੇ ਚੱਲਦੇ ਪਿੰਡ ਦੇ ਲੋਕਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਨਾਲ ਹੀ ਹੁਣ ਪਿੰਡ ਦੇ ਲੋਕਾਂ ਦੇ ਨਾਲ  ਸੰਯੁਕਤ ਕਿਸਾਨ ਮੋਰਚਾ ਵੀ ਜੁੜ ਗਿਆ ਹੈ। ਦੋ ਦਿਨ ਪਹਿਲਾਂ ਇਸੇ ਪਿੰਡ ਤੋਂ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਸ਼ੁਰੂ ਕੀਤਾ ਗਿਆ ਸੀ। 


ਉੱਥੇ ਹੀ ਜੇਕਰ ਪਿੰਡ ਵਾਸੀਆਂ ਦੇ ਮਤੇ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਕਿਸੇ ਵੀ ਵਰਕਰ ਜਾਂ ਆਗੂ ਨੂੰ ਪਿੰਡ 'ਚ ਦਾਖਲ ਹੋਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਪਿੰਡ ਦੇ ਸਾਰੇ ਐਂਟਰੀ ਪੁਆਇੰਟਾਂ 'ਤੇ ਫਲੈਕਸ ਬੋਰਡ ਲਗਾਏ ਗਏ ਹਨ। ਮਤੇ ਅਨੁਸਾਰ ਜਦੋ ਤੱਕ ਪੰਜਾਬ ਸਰਕਾਰ ਲੈਂਡ ਪੁਲਿੰਗ ਸਕੀਮ ਵਾਪਸ ਨਹੀਂ ਲੈਂਦੀ, ਆਮ ਆਦਮੀ ਪਾਰਟੀ ਦਾ ਪੂਰੀ ਤਰ੍ਹਾਂ ਬਾਈਕਾਟ ਜਾਰੀ ਰਹੇਗਾ। 

ਇਸ ਸਬੰਧ ’ਚ ਪਿੰਡ ਸਰਪੰਚ ਨੇ ਕਿਹਾ ਕਿ "ਸਾਡਾ ਪਿੰਡ ਛੋਟਾ ਜਿਹਾ ਹੈ, ਪਰ ਲਗਭਗ 568 ਏਕੜ ਜ਼ਮੀਨ ਲੈਂਡ ਪੁਲਿੰਗ ਹੇਠ ਲਿਆਂਦੀ ਜਾ ਚੁੱਕੀ ਹੈ ਸਾਡੇ ਨਾਲ ਨਾ ਹੀ ਕੋਈ ਮਸ਼ਵਰਾ ਹੋਇਆ,ਨਾ ਹੀ ਸਹਿਮਤੀ ਲਈ ਗੱਲ ਕੀਤੀ ਗਈ। ਅਸੀਂ ਇਸ ਸਕੀਮ ਦੇ ਸਖ਼ਤ ਵਿਰੋਧੀ ਹਾਂ।"

ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚਾ ਨੇ ਪਿੰਡ ਨੂੰ ਸਮਰਥਨ ਦਿੱਤਾ। ਮੋਰਚੇ ਨੇ ਐਲਾਨ ਕੀਤਾ ਕਿ ਜੇ 24 ਅਗਸਤ ਤੱਕ ਸਕੀਮ ਵਾਪਸ ਨਾ ਲੈ ਗਈ ਤਾਂ ਲੁਧਿਆਣਾ ਤੋਂ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : BJP 'ਚ ਸ਼ਾਮਲ ਹੋਣ ਪਿੱਛੋਂ ਰਣਜੀਤ ਸਿੰਘ ਗਿੱਲ ਦੇ ਘਰ ਵਿਜੀਲੈਂਸ ਦੀ ਰੇਡ! ਪਹਿਲਾਂ AAP 'ਚ ਸ਼ਾਮਲ ਹੋਣ ਦੀਆਂ ਸਨ ਕਿਆਸਰਾਈਆਂ

- PTC NEWS

Top News view more...

Latest News view more...

PTC NETWORK
PTC NETWORK