Patiala News : ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਤੰਗ ਪਤਨੀ ਨੇ 9 ਮਹੀਨੇ ਦੀ ਬੱਚੀ ਸਮੇਤ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ, 5 ਸਾਲ ਪਹਿਲਾਂ ਹੋਈ ਸੀ Love marriage
Patiala News : ਪਟਿਆਲਾ ਵਿੱਚ ਇੱਕ ਮਹਿਲਾ ਨੇ ਆਪਣੀ 9 ਮਹੀਨੇ ਦੀ ਧੀ ਨੂੰ ਗੋਦ ਵਿੱਚ ਲੈ ਕੇ ਮਾਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਰੇਲਗੱਡੀ ਦੇ ਲੋਕੋ ਪਾਇਲਟ ਨੇ ਹਾਦਸੇ ਤੋਂ ਤੁਰੰਤ ਬਾਅਦ ਪਟਿਆਲਾ ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਔਰਤ ਅਤੇ ਬੱਚੇ ਦੀਆਂ ਲਾਸ਼ਾਂ ਉੱਥੇ ਨਹੀਂ ਸਨ ਪਰ ਰੇਲਵੇ ਲਾਈਨਾਂ 'ਤੇ ਬਹੁਤ ਸਾਰਾ ਖੂਨ ਖਿੱਲਰਿਆ ਹੋਇਆ ਸੀ।
ਜਦੋਂ ਪੁਲਿਸ ਨੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਤਾਂ ਲੋਕਾਂ ਨੇ ਦੱਸਿਆ ਕਿ ਔਰਤ ਅਤੇ ਉਸਦੇ ਬੱਚੇ ਦੀਆਂ ਲਾਸ਼ਾਂ ਨੂੰ ਉਸਦੇ ਰਿਸ਼ਤੇਦਾਰ ਚੁੱਕ ਕੇ ਲੈ ਗਏ ਹਨ। ਲੋਕਾਂ ਦੇ ਅਨੁਸਾਰ ਮਾਂ-ਧੀ ਦੀਆਂ ਲਾਸ਼ਾਂ ਦੀ ਹਾਲਤ ਬਹੁਤ ਖਰਾਬ ਸੀ। ਲੋਕਾਂ ਨੂੰ ਔਰਤ ਅਤੇ ਬੱਚੇ ਦੇ ਟੁਕੜੇ ਰੇਲਵੇ ਟਰੈਕ 'ਤੇ ਖਿੱਲਰੇ ਹੋਏ ਮਿਲੇ। ਮ੍ਰਿਤਕ ਔਰਤ ਦੀ ਪਛਾਣ ਗੁਰਪ੍ਰੀਤ ਕੌਰ (24) ਅਤੇ 9 ਮਹੀਨੇ ਦੀ ਰਵਨੀਤ ਕੌਰ ਵਜੋਂ ਹੋਈ ਹੈ, ਜੋ ਕਿ ਪਿੰਡ ਧਾਮੂ ਮਾਜਰਾ ਦੀਆਂ ਰਹਿਣ ਵਾਲੀਆਂ ਹਨ।
ਜੀਆਰਪੀ ਦੇ ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਸਾਨੂੰ ਘਟਨਾ ਬਾਰੇ ਪਤਾ ਲੱਗਾ, ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਪਰ ਗੁਰਪ੍ਰੀਤ ਦਾ ਪਰਿਵਾਰ ਪਹਿਲਾਂ ਹੀ ਉਸਨੂੰ ਅਤੇ ਉਸਦੀ ਧੀ ਰਵਨੀਤ ਦੀ ਲਾਸ਼ ਉੱਥੋਂ ਚੁੱਕ ਕੇ ਲੈ ਗਿਆ ਸੀ। ਰੇਲਵੇ ਲਾਈਨਾਂ 'ਤੇ ਬਹੁਤ ਸਾਰਾ ਖੂਨ ਖਿੱਲਰਿਆ ਹੋਇਆ ਸੀ। ਪਰਿਵਾਰ ਨਾਲ ਗੱਲ ਕਰਨ ਤੋਂ ਬਾਅਦ ਔਰਤ ਅਤੇ ਉਸਦੀ ਧੀ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ।
ਔਰਤ ਦਾ 5 ਸਾਲ ਪਹਿਲਾਂ ਹੋਇਆ ਸੀ ਪ੍ਰੇਮ ਵਿਆਹ
ਜਦੋਂ ਘਟਨਾ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਗੁਰਪ੍ਰੀਤ ਕੌਰ ਦਾ 5 ਸਾਲ ਪਹਿਲਾਂ ਧਮਿੰਦਰ ਨਾਮ ਦੇ ਨੌਜਵਾਨ ਨਾਲ ਪ੍ਰੇਮ ਵਿਆਹ ਹੋਇਆ ਸੀ। ਪਰਿਵਾਰ ਨੇ ਦੱਸਿਆ ਕਿ 4 ਸਾਲ ਤੱਕ ਦੋਵਾਂ ਦੀ ਚੰਗੀ ਬਣੀ। ਹੁਣ ਧਮਿੰਦਰ ਜਿਸ ਜਗ੍ਹਾ 'ਤੇ ਨੌਕਰੀ ਕਰਦਾ ਹੈ ਸੀ ,ਓਥੇ ਕਿਸੇ ਹੋਰ ਔਰਤ ਨਾਲ ਰਿਲੇਨਸ਼ਿਪ ਵਿੱਚ ਸੀ। ਉਸਦੇ ਘਰ ਹਰ ਰੋਜ਼ ਲੜਾਈ-ਝਗੜੇ ਹੁੰਦੇ ਸਨ।
ਮੋਬਾਈਲ ਚੈਟ ਪੜ੍ਹ ਕੇ ਗੁਰਪ੍ਰੀਤ ਨੇ ਰੇਲਗੱਡੀ ਅੱਗੇ ਮਾਰੀ ਛਾਲ
ਗੁਰਪ੍ਰੀਤ ਕੌਰ ਨੂੰ ਇਸ ਬਾਰੇ ਸ਼ੱਕ ਸੀ। ਧਮਿੰਦਰ ਨੂੰ ਉਸਦੇ ਫ਼ੋਨ 'ਤੇ ਇੱਕ ਰਿਸ਼ਤੇਦਾਰ ਦਾ ਫ਼ੋਨ ਆਇਆ ਸੀ ਅਤੇ ਉਹ ਉਸਦੀ ਗੱਲ ਆਪਣੀ ਪਤਨੀ ਗੁਰਪ੍ਰੀਤ ਨਾਲ ਕਰਵਾ ਰਿਹਾ ਸੀ ਕਿ ਅਚਾਨਕ ਮੋਬਾਈਲ ਸਕ੍ਰੀਨ 'ਤੇ ਔਰਤ ਨਾਲ ਚੈਟ ਖੁੱਲ੍ਹ ਗਈ। ਗੁਰਪ੍ਰੀਤ ਨੇ ਚੈਟ ਪੜ੍ਹੀ ਅਤੇ ਧਮਿੰਦਰ ਨੂੰ ਝਿੜਕਿਆ। ਗੁੱਸੇ ਵਿੱਚ ਧਮਿੰਦਰ ਨੇ ਉਸਨੂੰ ਥੱਪੜ ਮਾਰ ਦਿੱਤਾ, ਜਿਸ ਤੋਂ ਬਾਅਦ ਗੁਰਪ੍ਰੀਤ ਨੇ ਬੱਚੇ ਸਮੇਤ ਇੱਕ ਮਾਲ ਗੱਡੀ ਅੱਗੇ ਛਾਲ ਮਾਰ ਦਿੱਤੀ। ਗੁਰਪ੍ਰੀਤ ਕੌਰ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਧਮਿੰਦਰ, ਉਸ ਦੀਆਂ ਦੋ ਭੈਣਾਂ ਬੇਅੰਤ ਕੌਰ, ਜੱਸੂ ਕੌਰ ਅਤੇ ਇੱਕ ਅਣਪਛਾਤੀ ਔਰਤ ਵਿਰੁੱਧ ਧਾਰਾ BNS 108, 3(5) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
- PTC NEWS