Bikram Singh Majithia : ਬਿਕਰਮ ਸਿੰਘ ਮਜੀਠੀਆ ਦੇ ਘਰ ਵਿਜੀਲੈਂਸ ਦੀ ਰੇਡ ਤੋਂ ਬਾਅਦ ਵਿਨਰਜੀਤ ਸਿੰਘ ਗੋਲਡੀ ਨੇ ਪਾਰਟੀ ਵਰਕਰਾਂ ਨੂੰ ਦਿੱਤਾ ਇੱਕਜੁੱਟ ਹੋਣ ਦਾ ਸੱਦਾ
Bikram Singh Majithia : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ 3 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਵਿਜੀਲੈਂਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਨੂੰ ਹੁਣ ਅੰਮ੍ਰਿਤਸਰ ਸਥਿਤ ਉਨ੍ਹਾਂ ਦੇ ਘਰ ਤੋਂ ਮੋਹਾਲੀ ਲਿਜਾਇਆ ਜਾ ਰਿਹਾ ਹੈ। ਬੁੱਧਵਾਰ ਸਵੇਰੇ 15 ਅਧਿਕਾਰੀਆਂ ਦੀ ਇੱਕ ਟੀਮ ਅੰਮ੍ਰਿਤਸਰ ਸਥਿਤ ਉਨ੍ਹਾਂ ਦੇ ਗ੍ਰੀਨ ਐਵੇਨਿਊ ਸਥਿਤ ਘਰ ਪਹੁੰਚੀ। ਵਿਜੀਲੈਂਸ ਦੇ ਐਸਐਸਪੀ ਲਖਬੀਰ ਸਿੰਘ ਦੀ ਅਗਵਾਈ ਵਾਲੀ ਟੀਮ ਮਜੀਠੀਆ ਦੇ ਘਰ ਪਹੁੰਚੀ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਘਰ ਅੱਜ ਪਈ ਵਿਜੀਲੈਂਸ ਦੀ ਰੇਡ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸੰਗਰੂਰ ਤੋਂ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਦਾ ਬਿਆਨ ਸਾਹਮਣੇ ਆਇਆ ਹੈ। ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਇਹ ਆਪ ਸਰਕਾਰ ਨੇ ਧੱਕੇਸ਼ਾਹੀ ਕੀਤੀ ਹੈ ਤੇ ਸਰਕਾਰ ਦੀਆਂ ਕੋਸ਼ਿਸ਼ਾਂ ਪੂਰੀਆਂ ਨੇ ਕਿ ਉਹਨਾਂ 'ਤੇ ਕੋਈ ਪਰਚਾ ਦਰਜ ਕੀਤਾ ਜਾਵੇ। ਉਨ੍ਹਾਂ ਭਗਵੰਤ ਮਾਨ ਨੂੰ ਕਿਹਾ ਕਿ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਜਿੰਨੀ ਮਰਜ਼ੀ ਧੱਕੇਸ਼ਾਹੀ ਕਰ ਲਓ ,ਜਿੰਨਾ ਮਰਜ਼ੀ ਸਟੇਜਾਂ ਤੋਂ ਬੋਲ ਲਓ,ਅਕਾਲੀ ਦਲ ਮੁੱਕ ਜਾਊਗਾ।
ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਅਕਾਲੀ ਦਲ ਨਾ ਕਦੇ ਦਬਿਆ ਹੈ ਅਤੇ ਨਾ ਹੀ ਕਦੇ ਮੁੱਕਣਾ ਹੈ। ਅਸੀਂ ਸਾਰੇ ਪਾਰਟੀ ਵਰਕਰ ਬਿਕਰਮ ਸਿੰਘ ਮਜੀਠੀਆ ਦੇ ਨਾਲ ਖੜੇ ਆਂ ,ਸਾਡੀ ਪਾਰਟੀ ਦੇ ਨਾਲ ਖੜੇ ਆਂ ਤੇ ਤਕੜੇ ਹੋ ਕੇ ਇਹ ਲੜਾਈ ਲੜਾਂਗੇ। ਮੈਂ ਸਾਰਿਆਂ ਨੂੰ ਕਹੂੰਗਾ ਕਿ ਪੰਜਾਬੀਓ ਦੇਖ ਲਓ ਧਿਆਨ ਨਾਲ ਜਦੋ ਸਰਕਾਰ ਦੀ ਕੋਈ ਵਾਹ ਨਹੀਂ ਚੱਲਦੀ ਤਾਂ ਉਦੋਂ ਆ ਕੇ ਵਿਜੀਲੈਂਸ ਚੱਲਦੀ ਹੈ ਤੇ ਇਹੀ ਹਾਲਾਤ ਜਿਹੜੇ ਅੱਜ ਪੰਜਾਬ ਦੇ ਤੁਸੀਂ ਸਾਰਿਆਂ ਦੇ ਵੀਡੀਓ 'ਚ ਵੀ ਦੇਖੀ ਹੈ ਕਿ ਕਿੰਨੀ ਦਲੇਰੀ ਨਾਲ ਜਿਹੜੀ ਇਹ ਲੜਾਈ ਬਿਕਰਮ ਸਿੰਘ ਮਜੀਠੀਆ 'ਤੇ ਪੂਰੀ ਪਾਰਟੀ ਲੜ ਰਹੀ ਹੈ ਅਸੀਂ ਤਕੜੇ ਹੋ ਕੇ ਲੜਾਗੇ।
- PTC NEWS