Fri, Apr 19, 2024
Whatsapp

ਚਾਟ ਵਾਲੀ ਦੀ ਅਨੋਖੀ ਲੁੱਕ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ, ਵੀਡੀਓ ਵਾਇਰਲ View in English

Written by  Pardeep Singh -- December 08th 2022 07:07 PM
ਚਾਟ ਵਾਲੀ ਦੀ ਅਨੋਖੀ ਲੁੱਕ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ, ਵੀਡੀਓ ਵਾਇਰਲ

ਚਾਟ ਵਾਲੀ ਦੀ ਅਨੋਖੀ ਲੁੱਕ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ, ਵੀਡੀਓ ਵਾਇਰਲ

ਚੰਡੀਗੜ੍ਹ, 8 ਦਸੰਬਰ :  ਪੰਜਾਬ ਦੇ ਮੋਗਾ ਤੋਂ ਇਕ ਮਹਿਲਾ ਨੇ ਸਿੱਖ ਲੜਕੇ ਵਾਲੀ ਲੁੱਕ ਬਣਾ ਕੇ ਚਾਟ ਵੇਚ ਰਹੀ ਹੈ ਅਤੇ ਸੋਸ਼ਲ ਮੀਡੀਆ ਉੱਤੇ ਚਾਟ ਬਣਾਉਂਦੀ ਹੋਈ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ। ਵਾਇਰਲ ਵੀਡੀਓ ਵਿੱਚ ਚਾਟ ਵਾਲੀ ਮਹਿਲਾ ਦਿਖਾਈ ਦੇ ਰਹੀ ਹੈ ਜਿਸ ਨੇ ਸਰਦਾਰ ਜੀ ਵਾਲਾ ਸਟਾਈਲ ਬਣਾਇਆ ਹੈ। ਮਹਿਲਾ ਨੇ ਗੁੱਤ ਕਰਨ ਦੀ ਬਜਾਏ ਜੂੜਾ ਕੀਤਾ ਹੋਇਆ ਹੈ ਮਹਿਲਾ ਦੀ ਇਹ ਲੁੱਕ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। 

View this post on Instagram

A post shared by Sahi hai (@officialsahihai)


ਇਹ ਮਹਿਲਾ ਮੋਗਾ ਦੇ ਬਾਗ ਗਲੀ ਵਿੱਚ ਸਟ੍ਰੀਟ ਫੂਡ ਦੀ ਦੁਕਾਨ ਚਲਾਉਂਦੀ ਹੈ ਅਤੇ ਵੀਡੀਓ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਹੈ । ਵੀਡੀਓ 'ਚ ਔਰਤ ਨੇ ਟੀ-ਸ਼ਰਟ ਅਤੇ ਪੈਂਟ ਪਹਿਨੀ ਹੋਈ ਹੈ ਅਤੇ 'ਟਿੱਕੀ ਚਾਟ ' ਤਿਆਰ ਕਰ ਰਹੀ ਹੈ।

ਇਹ ਵੀਡੀਓ ਇੰਨਾ ਵਾਇਰਲ ਹੋ ਗਿਆ ਹੈ ਕਿ ਆਨਲਾਈਨ ਸ਼ੇਅਰ ਕੀਤੇ ਜਾਣ ਤੋਂ ਬਾਅਦ ਇਸ ਨੂੰ 90 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

- PTC NEWS

adv-img
  • Tags

Top News view more...

Latest News view more...