ਯੰਗ ਖਾਲਸਾ ਫਾਊਂਡੇਸ਼ਨ ਵਲੋਂ ਟਰਾਈ ਸਿਟੀ 'ਚ ਯੂਨਿਟ ਦਾ ਐਲਾਨ; ਹਰਮੀਤ ਸਿੰਘ ਮੁੱਖ ਸੇਵਾਦਾਰ ਨਿਯੁੱਕਤ
ਚੰਡੀਗੜ੍ਹ: ਯੰਗ ਖਾਲਸਾ ਫਾਊਂਡੇਸ਼ਨ ਵਲੋਂ ਸਮਾਜਿਕ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਇੱਕ ਗੁਰਮਤ ਸਮਾਗਮ ਵਿੱਚ ਸੰਸਥਾ ਦੇ ਮੁੱਖ ਸੇਵਾਦਾਰ ਭਵਨਪੁਨੀਤ ਸਿੰਘ ਗੋਲੂ ਵਲੋਂ ਟਰਾਈ ਸਿਟੀ ਯੂਨਿਟ ਦਾ ਐਲਾਨ ਕੀਤਾ ਗਿਆ। ਜਿਸ ਵਿੱਚ ਹਰਮੀਤ ਸਿੰਘ ਨੂੰ ਟਰਾਈ ਸਿਟੀ ਯੂਨਿਟ ਦਾ ਮੁੱਖ ਸੇਵਾਦਾਰ ਲਗਾਇਆ ਗਿਆ ਹੈ।
ਮੁੱਖ ਸੇਵਾਦਾਰ ਵਜੋਂ ਹਰਮੀਤ ਸਿੰਘ ਨੂੰ ਨਿਯੁੱਕਤੀ ਪੱਤਰ ਸਿੱਖ ਪੰਥ ਦੇ ਮਹਾਨ ਕੀਰਤਨੀਏ ਪੰਥ ਰਤਨ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਸੋਹਾਣਾ ਸਾਹਿਬ ਵਾਲੇ, ਭਾਈ ਅਮਰਦੀਪ ਸਿੱਘ ਦੀਪਾ ਅਤੇ ਯੰਗ ਖਾਲਸਾ ਫਾਊਂਡੇਸ਼ਨ ਦੀ ਸਮੂਚੀ ਟੀਮ ਵਲੋਂ ਇੱਕ ਗੁਰਮਤ ਸਮਾਗਮ ਦੌਰਾਨ ਸੌਂਪਿਆ ਗਿਆ।
ਇਸਦੇ ਨਾਲ ਹੀ ਭਾਈ ਦਵਿੰਦਰ ਸਿੰਘ ਨੇ ਜਿੱਥੇ ਯੰਗ ਖਾਲਸਾ ਫਾਊਂਡੇਸ਼ਨ ਦੀ ਸਮੂਚੀ ਟੀਮ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਉਥੇ ਹੀ ਅੱਗੇ ਵੀ ਵੱਧ ਚੜ੍ਹ ਕੇ ਸੇਵਾ ਨਿਭਾਉਣ ਦੀਆਂ ਅਸੀਸਾਂ ਬਖਸ਼ਿਆਂ।
ਇਸ ਮੌਕੇ ਭਵਨਪੁਨੀਤ ਸਿੰਘ ਗੋਲੂ ਨੇ ਦੱਸਿਆ ਕਿ ਆਣ ਵਾਲੇ ਦਿਨਾਂ ਵਿੱਚ ਸੰਸਥਾ ਵਲੋਂ ਜਿੱਥੇ ਗ਼ਰੀਬ ਅਤੇ ਲੋੜਵੰਦਾਂ ਦੀ ਮਦਦ, ਗ਼ਰੀਬ ਬੱਚਿਆਂ ਦੀ ਪੜ੍ਹਾਈ, ਦੇ ਨਾਲ-ਨਾਲ ਵਾਤਾਵਰਣ ਦੀ ਸੰਭਾਲ ਲਈ ਜਿੱਥੇ ਵੱਡੇ ਪੱਧਰ 'ਤੇ ਬੂਟਿਆਂ ਦੇ ਲੰਗਰ ਲਗਾਏ ਜਾਣਗੇ। ਉਥੇ ਹੀ ਨੋਜਵਾਨਾਂ ਨੂੰ ਨਸ਼ੇ ਛੱਡ ਕੇ ਖੇਡਾਂ ਅਤੇ ਸਿਹਤ ਵੱਲ ਰੁਝਾਨ ਵਧਾਉਣ ਲਈ ਪ੍ਰੇਰਿਆ ਜਾਏਗਾ।
ਇਸ ਤਹਿਤ ਵੱਖ ਵੱਖ ਸ਼ਹਿਰਾਂ ਵਿੱਚ ਮੈਰਾਥਨ ਦੌੜ ਅਤੇ ਸਾਈਕਲ ਰੈਲੀ ਕਰਵਾਈ ਜਾਵੇਗੀ। ਇਸ ਮੌਕੇ ਯੰਗ ਖਾਲਸਾ ਫਾਊਂਡੇਸ਼ਨ ਵਲੋਂ ਕਰਾਏ ਸਮਾਗਮ ਦੌਰਾਨ ਗੁਰਵਿੰਦਰ ਸਿੰਘ, ਗੁਰਮੀਤ ਸਿੰਘ ਸਡਾਣਾ, ਸਿਮਰਨ ਸਿੰਘ ਗਰੇਵਾਲ, ਸਮਾਰਟੀ ਜਸਲੀਨ ਸਿੰਘ, ਸੁਖਵਿੰਦਰ ਸਿੰਘ ਸੇਠੀ, ਪਰਮਵੀਰ ਸਿੰਘ ਅਤੇ ਪਰਮਿੰਦਰਬੀਰ ਸਿੰਘ ਹਾਜ਼ਰ ਰਹੇ।
- PTC NEWS