Tue, Dec 16, 2025
Whatsapp

Punjab University: ਪੰਜਾਬ ਯੂਨੀਵਰਸਿਟੀ 'ਚ ਕੁੜੀਆਂ ਦੇ ਹੋਸਟਲ 'ਚ ਵੜਿਆ ਨੌਜਵਾਨ ਸ਼ਖਸ, ਕੁੜੀ ਨਾਲ ਕੀਤਾ ਦੁਰਵਿਵਹਾਰ

ਪੰਜਾਬ ਯੂਨੀਵਰਸਿਟੀ 'ਚ ਇਕ ਨੌਜਵਾਨ ਵੱਲੋਂ ਕੁੜੀਆਂ ਦੇ ਹੋਸਟਲ 'ਚ ਦਾਖਲ ਹੋ ਕੇ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

Reported by:  PTC News Desk  Edited by:  Jasmeet Singh -- April 29th 2023 03:10 PM -- Updated: April 29th 2023 04:00 PM
Punjab University: ਪੰਜਾਬ ਯੂਨੀਵਰਸਿਟੀ 'ਚ ਕੁੜੀਆਂ ਦੇ ਹੋਸਟਲ 'ਚ ਵੜਿਆ ਨੌਜਵਾਨ ਸ਼ਖਸ, ਕੁੜੀ ਨਾਲ ਕੀਤਾ ਦੁਰਵਿਵਹਾਰ

Punjab University: ਪੰਜਾਬ ਯੂਨੀਵਰਸਿਟੀ 'ਚ ਕੁੜੀਆਂ ਦੇ ਹੋਸਟਲ 'ਚ ਵੜਿਆ ਨੌਜਵਾਨ ਸ਼ਖਸ, ਕੁੜੀ ਨਾਲ ਕੀਤਾ ਦੁਰਵਿਵਹਾਰ

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ 'ਚ ਇਕ ਨੌਜਵਾਨ ਵੱਲੋਂ ਕੁੜੀਆਂ ਦੇ ਹੋਸਟਲ 'ਚ ਦਾਖਲ ਹੋ ਕੇ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਧੀ ਰਾਤ ਤੋਂ ਬਾਅਦ ਕਰੀਬ 3.30 ਵਜੇ ਨੌਜਵਾਨ ਸੁਰੱਖਿਆ ਕਰਮੀਆਂ ਨੂੰ ਚਕਮਾ ਦੇ ਕੇ ਹੋਸਟਲ 'ਚ ਦਾਖਲ ਹੋਇਆ, ਜਿੱਥੇ ਉਹ ਇਕ ਵਿਦਿਆਰਥਣ ਦੇ ਕਮਰੇ 'ਚ ਦਾਖਲ ਹੋ ਗਿਆ। 

ਪੰਜਾਬ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਨੰਬਰ-4 'ਚ ਪੋਸਟ ਗ੍ਰੈਜੂਏਸ਼ਨ ਪ੍ਰੋਫੈਸ਼ਨਲ ਕੋਰਸ ਦੀ ਵਿਦਿਆਰਥਣ ਦੇ ਕਮਰੇ 'ਚ ਰਾਤ ਸਮੇਂ ਇਕ ਨੌਜਵਾਨ ਦਾਖਲ ਹੋਇਆ ਅਤੇ ਉਸ ਨਾਲ ਦੁਰਵਿਵਹਾਰ ਕੀਤਾ। ਉਸ ਨੇ ਗੂੜ੍ਹੀ ਨੀਂਦ ਵਿੱਚ ਸੁੱਤੀ ਹੋਈ ਵਿਦਿਆਰਥਣ ਦੇ ਮੂੰਹ ’ਤੇ ਹੱਥ ਫੇਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਵਿਦਿਆਰਥਣ ਦੀ ਨੀਂਦ ਟੁੱਟ ਗਈ ਅਤੇ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਹੋਸਟਲ ਸਟਾਫ਼ ਅਤੇ ਹੋਰ ਵਿਦਿਆਰਥਣਾਂ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਮੁਲਜ਼ਮ ਭੱਜ ਖਲੋਆ। 

ਸੀ.ਸੀ.ਟੀ.ਵੀ ਫੁਟੇਜ ਆਈ ਸਾਹਮਣੇ 


ਘਬਰਾ ਕੇ ਵਿਦਿਆਰਥਣ ਨੇ ਆਪਣੇ ਦੋਸਤਾਂ ਨੂੰ ਸੂਚਨਾ ਦਿੱਤੀ ਅਤੇ ਹੋਸਟਲ ਦੇ ਰਿਸੈਪਸ਼ਨ 'ਤੇ ਇਹ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਇਸ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ। ਪਤਾ ਲੱਗਾ ਕਿ ਨੌਜਵਾਨ ਦੇ ਗਲੇ ਵਿਚ ਕੱਪੜਾ ਅਤੇ ਬੈਗ ਸੀ। ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ। 

ਫਿਲਹਾਲ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਯੂਨੀਵਰਸਿਟੀ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਸਬੰਧੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰੇਣੂ ਵਿੱਗ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ ਅਤੇ ਜੋ ਵੀ ਜ਼ਿੰਮੇਵਾਰ ਹੋਵੇਗਾ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਹੋਸਟਲ ਦੇ ਸੁਰੱਖਿਆ ਕਰਮੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਮੁਲਜ਼ਮ ਦੀਆਂ ਤਸਵੀਰਾਂ ਹੋਸਟਲ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਹਨ। ਇਸ ਦੇ ਆਧਾਰ 'ਤੇ ਜਾਂਚ ਕਮੇਟੀ ਨੇ ਉਪ ਕੁਲਪਤੀ ਨੂੰ ਹੋਸਟਲ ਵਾਰਡਨ ਨੂੰ ਹਟਾਉਣ ਦੀ ਸਿਫਾਰਿਸ਼ ਕੀਤੀ ਹੈ। ਕੈਂਪਸ ਦੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਅੱਜ ਅਧਿਕਾਰੀਆਂ ਦੀ ਮੀਟਿੰਗ ਹੋਵੇਗੀ।

- ਰਿਪੋਰਟਰ ਅੰਕੁਸ਼ ਮਹਾਜਨ ਦੇ ਸਹਿਯੋਗ ਨਾਲ 

ਆਪਣੇ ਆਪ ਨੂੰ ਪਰੂਫ ਕਰਨ ਲਈ ਬੰਦੇ ਨੂੰ ਪੈਂਦੀ ਹੈ ਮਰਨ ਦੀ ਲੋੜ- ਕਰਨ ਔਜਲਾ
ਜਾਣੋ CM ਮਾਨ ਨੇ 8ਵੀਂ ਜਮਾਤ ਦੇ ਨਤੀਜਿਆਂ ’ਚ ਅੱਵਲ ਆਈਆਂ ਕੁੜੀਆਂ ਲਈ ਕੀ ਕੀਤਾ ਐਲਾਨ !

- PTC NEWS

Top News view more...

Latest News view more...

PTC NETWORK
PTC NETWORK