Thu, May 16, 2024
Whatsapp

Yuvraj Singh ਨੇ ਲੋਕ ਸਭਾ ਚੋਣ ਲੜਨ ਦੀਆਂ ਖਬਰਾਂ 'ਤੇ ਤੋੜੀ ਚੁੱਪ, ਕਿਹਾ...

Written by  Aarti -- March 02nd 2024 10:30 AM
Yuvraj Singh ਨੇ ਲੋਕ ਸਭਾ ਚੋਣ ਲੜਨ ਦੀਆਂ ਖਬਰਾਂ 'ਤੇ ਤੋੜੀ ਚੁੱਪ, ਕਿਹਾ...

Yuvraj Singh ਨੇ ਲੋਕ ਸਭਾ ਚੋਣ ਲੜਨ ਦੀਆਂ ਖਬਰਾਂ 'ਤੇ ਤੋੜੀ ਚੁੱਪ, ਕਿਹਾ...

Yuvraj Singh: ਲੋਕ ਸਭਾ ਚੋਣਾਂ 'ਚ ਜਿੱਤ ਦੀ ਹੈਟ੍ਰਿਕ ਲਗਾਉਣ ਲਈ ਭਾਜਪਾ ਅਦਾਕਾਰੀ ਅਤੇ ਖੇਡਾਂ ਸਮੇਤ ਕਈ ਹੋਰ ਖੇਤਰਾਂ ਦੀਆਂ ਮਸ਼ਹੂਰ ਹਸਤੀਆਂ 'ਤੇ ਦਾਅ ਲਗਾ ਸਕਦੀ ਹੈ। ਕ੍ਰਿਕਟਰ ਵਰਿੰਦਰ ਸਹਿਵਾਗ, ਯੁਵਰਾਜ ਸਿੰਘ, ਅਦਾਕਾਰ ਅਕਸ਼ੈ ਕੁਮਾਰ, ਜਯਾਪ੍ਰਦਾ ਅਤੇ ਪਵਨ ਸਿੰਘ ਵਰਗੀਆਂ ਮਸ਼ਹੂਰ ਹਸਤੀਆਂ ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਤੋਂ ਚੋਣ ਲੜ ਸਕਦੀਆਂ ਹਨ। 

ਉੱਥੇ ਹੀ ਦੂਜੇ ਪਾਸੇ ਕ੍ਰਿਕਟਰ ਯੁਵਰਾਜ ਸਿੰਘ ਦੇ ਵੀ ਲੋਕ ਸਭਾ ਚੋਣਾਂ ਦੇ ਲੜੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ। ਜਿਸ ’ਤੇ ਯੁਵਰਾਜ ਸਿੰਘ ਦਾ ਬਿਆਨ ਸਾਹਮਣੇ ਆ ਗਿਆ ਹੈ। 


ਇਹ ਵੀ ਪੜ੍ਹੋ: ਪੰਜਾਬ ਦੇ ਕਈ ਇਲਾਕਿਆਂ ’ਚ ਪਿਆ ਮੀਂਹ ਡਿੱਗਿਆ ਤਾਪਮਾਨ, ਜਾਣੋ ਅੱਜ ਦੇ ਮੌਸਮ ਦਾ ਹਾਲ

ਦੱਸ ਦਈਏ ਕਿ ਯੁਵਰਾਜ ਸਿੰਘ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲੜਨ ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ਹੈ। ਯੁਵਰਾਜ ਸਿੰਘ ਬਾਰੇ ਅਜਿਹੀਆਂ ਖਬਰਾਂ ਆਈਆਂ ਹਨ ਕਿ ਭਾਜਪਾ ਨੇ ਗੁਰਦਾਸਪੁਰ ਸੀਟ ਲਈ ਉਨ੍ਹਾਂ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਾਬਕਾ ਆਲਰਾਊਂਡਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਸਪੱਸ਼ਟ ਕੀਤਾ ਹੈ ਕਿ ਉਹ ਚੋਣ ਨਹੀਂ ਲੜ ਰਹੇ ਹਨ। ਯੁਵਰਾਜ ਨੇ ਕਿਹਾ ਕਿ ਉਹ ਆਪਣੇ ਫਾਊਂਡੇਸ਼ਨ ਰਾਹੀਂ ਚੰਗੇ ਕੰਮ ਕਰਦੇ ਰਹਿਣਗੇ।

ਹਾਲਾਂਕਿ ਯੁਵਰਾਜ ਸਿੰਘ ਨੇ ਸ਼ੁੱਕਰਵਾਰ ਨੂੰ ਚੋਣ ਲੜਨ ਦੀਆਂ ਖਬਰਾਂ ਨੂੰ ਖਾਰਜ ਕਰ ਦਿੱਤਾ। ਚਰਚਾ ਸੀ ਕਿ ਉਹ ਪੰਜਾਬ ਦੀ ਗੁਰਦਾਸਪੁਰ ਸੀਟ ਤੋਂ ਆਗਾਮੀ ਲੋਕ ਸਭਾ ਚੋਣ ਲੜ ਸਕਦੇ ਹਨ। ਸਿੰਘ ਨੇ ਸ਼ੁੱਕਰਵਾਰ ਦੇਰ ਰਾਤ ਟਵਿਟਰ 'ਤੇ ਟਵੀਟ ਕੀਤਾ ਅਤੇ ਕਿਹਾ ਕਿ ਮੀਡੀਆ ਰਿਪੋਰਟਾਂ ਦੇ ਉਲਟ ਮੈਂ ਗੁਰਦਾਸਪੁਰ ਤੋਂ ਚੋਣ ਨਹੀਂ ਲੜ ਰਿਹਾ ਹਾਂ। ਮੇਰਾ ਜਨੂੰਨ ਵੱਖ-ਵੱਖ ਸਮਰੱਥਾਵਾਂ ਵਿੱਚ ਲੋਕਾਂ ਦਾ ਸਮਰਥਨ ਅਤੇ ਮਦਦ ਕਰਨਾ ਹੈ। ਮੈਂ ਇਹ ਆਪਣੀ ਫਾਊਂਡੇਸ਼ਨ ਰਾਹੀਂ ਕਰਾਂਗਾ।

ਇਹ ਵੀ ਪੜ੍ਹੋ: PM ਸੂਰਜ ਘਰ ਮੁਫ਼ਤ ਬਿਜਲੀ ਯੋਜਨਾ ਲਈ ਅਰਜ਼ੀ ਦੇਣ ਦਾ ਆਸਾਨ ਤਰੀਕਾ

ਕਾਬਿਲੇਗੌਰ ਹੈ ਕਿ ਲੋਕ ਸਭਾ ਚੋਣਾਂ 'ਚ 370 ਸੀਟਾਂ ਜਿੱਤਣ ਦੇ ਟੀਚੇ ਨੂੰ ਹਾਸਲ ਕਰਨ ਲਈ ਭਾਜਪਾ ਸਿਆਸਤ ਤੋਂ ਇਲਾਵਾ ਹੋਰ ਖੇਤਰਾਂ 'ਚੋਂ ਵੀ ਦਿੱਗਜਾਂ ਨੂੰ ਮੈਦਾਨ 'ਚ ਉਤਾਰਨ ਦੀ ਤਿਆਰੀ 'ਚ ਹੈ। ਹਾਲਾਂਕਿ ਯੁਵਰਾਜ ਨੇ ਇਹ ਕਹਿ ਕੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਨਹੀਂ ਲੜਨਗੇ।

ਇਹ ਵੀ ਪੜ੍ਹੋ: Kapurthala ’ਚ ਨੌਜਵਾਨ ਦਾ ਸਰਕਾਰੀ ਹਸਪਤਾਲ ’ਚ ਬੇਰਹਿਮੀ ਨਾਲ ਕਤਲ

-

Top News view more...

Latest News view more...

LIVE CHANNELS