Zirakpur ਛੱਤ ਦੀਆਂ ਲਾਈਟਾਂ ’ਤੇ ਵਾਪਰਿਆ ਦਰਦਨਾਕ ਹਾਦਸਾ; ਟਰੱਕ ਨੇ ਬੱਸ ਨੂੰ ਮਾਰੀ ਭਿਆਨਕ ਟੱਕਰ, 20 ਦੇ ਕਰੀਬ ਲੋਕ ਜ਼ਖਮੀ
ਜ਼ੀਰਕਪੁਰ ਛੱਤ ਦੀਆਂ ਲਾਈਟਾਂ ’ਤੇ ਉਸ ਸਮੇਂ ਇੱਕ ਦਰਦਨਾਕ ਹਾਦਸਾ ਵਾਪਰਿਆ ਜਦੋਂ ਇੱਕ ਟਰੱਕ ਨੇ ਬੱਸ ਨੂੰ ਭਿਆਨਕ ਟੱਕਰ ਮਾਰ ਦਿੱਤੀ। ਹਾਲਾਂਕਿ ਇਸ ਹਾਦਸੇ ਦੇ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ 20 ਦੇ ਕਰੀਬ ਬੱਸ ਸਵਾਰ ਸਵਾਰੀਆਂ ਜ਼ਖਮੀ ਹੋ ਗਈਆਂ।
ਮਿਲੀ ਜਾਣਕਾਰੀ ਮੁਤਾਬਿਕ ਟੂਰਿਸਟ ਬੱਸ ਮਨਾਲੀ ਤੋਂ ਦਿੱਲੀ ਜਾ ਰਹੀ ਸੀ ਕਿ ਜ਼ੀਕਰਪੁਰ ਵਿਖੇ ਏਅਰਪੋਰਟ ਲਾਈਟਾਂ ’ਤੇ ਪਹੁੰਚਣ ਦੌਰਾਨ ਇੱਕ ਟਰੱਕ ਵੱਲੋਂ ਟੱਕਰ ਮਾਰ ਦਿੱਤੀ। ਟੱਕਰ ਕਾਰਨ ਬੱਸ ਬੇਕਾਬੂ ਹੋ ਗਈ ਅਤੇ ਪਲਟ ਗਈ। ਹਾਦਸੇ ਦੌਰਾਨ ਬੱਸ ’ਚ 45 ਦੇ ਕਰੀਬ ਸਵਾਰੀਆਂ ਮੌਜੂਦ ਸੀ ਜਿਨ੍ਹਾਂ ਚੋਂ 20 ਸਵਾਰੀਆਂ ਜ਼ਖਮੀ ਹੋਈਆਂ ਸਨ। ਇਸ ਹਾਦਸੇ ਦੇ ਕਾਰਨ ਛੱਤ ਦੀਆਂ ਲਾਈਟਾਂ ’ਤੇ ਕਾਫੀ ਲੰਬਾ ਜਾਮ ਲੱਗਿਆ ਰਿਹਾ।
ਇਸ ਤੋਂ ਇਲਾਵਾ ਜ਼ਖਮੀ ਸਵਾਰੀਆਂ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਇੱਕ ਦੋ ਸਵਾਰੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ : Chandigarh News : CBSE 12ਵੀਂ ਜਮਾਤ ’ਚ ਰੀ-ਅਪੀਅਰ ਆਉਣ ਮਗਰੋਂ ਵਿਦਿਆਰਥਣ ਨੇ ਚੁੱਕਿਆ ਖੌਫਨਾਕ ਕਦਮ
- PTC NEWS