ਨਿਠਾਰੀ ਕਾਂਡ : ਸੀਬੀਆਈ ਅਦਾਲਤ ਨੇ ਦੋਸ਼ੀਆਂ ਨੂੰ ਸੁਣਾਈ ਫਾਂਸੀ ਦੀ ਸਜ਼ਾ
ਕੱਲ ਅਦਾਲਤ ਨੇ ਇਸ ਮਾਮਲੇ 'ਚ ਫੈਸਲਾ ਸੁਣਾਉਂਦਿਆਂ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਦੋਵਾਂ ਨੂੰ ਸਖਤ ਸੁਰੱਖਿਆ ਵਿਚਕਾਰ ਦੋਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਮਾਮਲੇ 'ਚ ਦੋਸ਼ੀ ਨੌਕਰ ਸੁਰੇਂਦਰ ਕੋਲੀ ਨੂੰ ਜ਼ਿਆਦਾ ਵਾਰ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਨਿਠਾਰੀ ਕਾਂਡ 'ਚ ਸੀ.ਬੀ.ਆਈ ਵੱਲੋਂ ਕੁੱਲ ੧੬ ਮਾਮਲੇ ਦਰਜ ਹੋਏ ਸਨ, ਜਿਹਨਾਂ 'ਚੋਂ ਹੁਣ ਤੱਕ ੮ ਮਾਮਲਿਆਂ 'ਚ ਕੋਲੀ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।
Nithari Case: ਇਸ ਤੋਂ ਇਲਾਵਾ ੯ਵਾਂ ਮਾਮਲਾ ਘਰ 'ਚ ਕੰਮ ਕਰਨ ਵਾਲੀ ਨੌਕਰਾਣੀ ਅੰਜਲੀ ਬਲਾਤਕਾਰ ਦੇ ਬਾਅਦ ਕਤਲ ਕਰਨ ਦਾ ਹੈ। ਕਤਲ ਤੋਂ ਬਾਅਦ ਉਸਦੇ ਖੂਨ ਨਾਲ ਲੱਥਪਥ ਕੱਪੜੇ ਕੋਠੀ ਤੋਂ ਬਰਾਮਦ ਕੀਤੇ ਗਏ ਸਨ ਅਤੇ ਇਸ ਮਾਮਲੇ 'ਚ ੩੭੬, ੩੦੨, ੨੦੧ ਆਦਿ ਧਾਰਾਵਾਂ ਤਹਿਤ ਅਦਾਲਤ ਨੇ ਮੋਨਿੰਦਰ ਸਿੰਘ ਪੰਧੇਰ ਅਤੇ ਕੋਲੀ ਨੂੰ ਦੋਸ਼ੀ ਮੰਨ ਕੇ ਮੌਤ ਦੀ ਸਜ਼ਾ ਸੁਣਾਈ ਹੈ।
—PTC News