Sat, May 11, 2024
Whatsapp

ਕਾਰਪੋਰੇਟਾਂ ਦੇ ਖਿਲਾਫ਼ ਨਹੀਂ ਹਾਂ ਪਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਿਧੀ ਵਿਧਾਨ ਬਣਾਉਣਾ ਪਵੇਗਾ: ਕੈਪਟਨ

Written by  Shanker Badra -- November 18th 2020 09:13 AM
ਕਾਰਪੋਰੇਟਾਂ ਦੇ ਖਿਲਾਫ਼ ਨਹੀਂ ਹਾਂ ਪਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਿਧੀ ਵਿਧਾਨ ਬਣਾਉਣਾ ਪਵੇਗਾ: ਕੈਪਟਨ

ਕਾਰਪੋਰੇਟਾਂ ਦੇ ਖਿਲਾਫ਼ ਨਹੀਂ ਹਾਂ ਪਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਿਧੀ ਵਿਧਾਨ ਬਣਾਉਣਾ ਪਵੇਗਾ: ਕੈਪਟਨ

ਕਾਰਪੋਰੇਟਾਂ ਦੇ ਖਿਲਾਫ਼ ਨਹੀਂ ਹਾਂ ਪਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਿਧੀ ਵਿਧਾਨ ਬਣਾਉਣਾ ਪਵੇਗਾ: ਕੈਪਟਨ:ਚੰਡੀਗੜ : ਖੇਤੀਬਾੜੀ ਬਿੱਲਾਂ ਉਤੇ ਸੂਬਾ ਅਤੇ ਕੇਂਦਰ ਸਰਕਾਰਾਂ ਦਰਮਿਆਨ ਮਤਭੇਦਾਂ ਉਤੇ ਚਿੰਤਾ ਜਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਸ਼ਬਦਾਂ ਕਿਹਾ ਕਿ ਅਸੀਂ ਕਾਰਪੋਰੇਟਾਂ ਦੇ ਖਿਲਾਫ ਨਹੀਂ ਹਾਂ ਪਰ ਕਿਸਾਨਾਂ ਦੇ ਹਿੱਤਾਂ ਦੀ ਸੁਰੱਖਿਆ ਅਤੇ ਉਹਨਾਂ ਦੇ ਆੜਤੀਆਂ ਨਾਲ ਲੰਮੇ ਸਮੇਂ ਤੋਂ ਚੱਲ ਰਹੇ ਰਿਸ਼ਤੇ ਦੀ ਕਾਇਮੀ ਲਈ ਕੋਈ ਵਿਧੀ-ਵਿਧਾਨ ਤਾਂ ਬਣਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਨੂੰ ਖਤਮ ਕਰਨ ਦੀ ਕੋਈ ਵੀ ਕੋਸ਼ਿਸ਼ ਕੰਮ ਨਹੀਂ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਕੇਂਦਰੀ ਖੇਤੀ ਕਾਨੂੰਨਾਂ ਨੂੰ ਅਸਰਹੀਣ ਬਣਾਉਣ ਲਈ ਪੰਜਾਬ ਵਿਧਾਨ ਸਭਾ ਵਿੱਚ ਬਿੱਲ ਲਿਆਂਦੇ ਹਨ ਅਤੇ ਇਸ ਤੋਂ ਇਲਾਵਾ ਇਸ ਮੁੱਦੇ ਨੂੰ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਹੋਰਨਾਂ ਕੋਲ ਵੀ ਉਠਾਇਆ ਹੈ। [caption id="attachment_450142" align="aligncenter" width="300"]NOT AGAINST CORPORATES, BUT NEED REGULATION TO PROTECT FARMERS’ INTERESTS’, SAYS PUNJAB CM ਕਾਰਪੋਰੇਟਾਂ ਦੇ ਖਿਲਾਫ਼ ਨਹੀਂ ਹਾਂ ਪਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਿਧੀ ਵਿਧਾਨ ਬਣਾਉਣਾ ਪਵੇਗਾ :  ਕੈਪਟਨ  [/caption] ਯੂ.ਐਸ.ਏ.-ਪੰਜਾਬ ਨਿਵੇਸ਼ਕ ਗੋਲਮੇਜ਼ ਕਾਨਫਰੰਸ-2020 ਦੇ ਵਰਚੁਅਲ ਉਦਘਾਟਨੀ ਸੈਸ਼ਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਅਨਾਜ ਸੁਰੱਖਿਆ ਨੂੰ ਯਕੀਨੀ ਬਣਾਇਆ ਜੋ ਅੱਜ ਕਾਫੀ ਹੈ, ਹੋ ਸਕਦਾ ਭਲਕੇ ਨਾ ਹੋਵੇ। ਭਾਵੇਂ ਭਾਰਤ ਅੱਜ ਅਨਾਜ ਨੂੰ ਬਰਾਮਦ ਕਰ ਰਿਹਾ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਵਾਧੂ ਅਨਾਜ ਸਦਾ ਹੀ ਰਹੇਗਾ।ਉਨ੍ਹਾਂ ਕਿਹਾ ਕਿ ਮੁਲਕ ਨੂੰ ਆਪਣੇ ਅੰਨ ਭੰਡਾਰ ਰੱਖਣੇ ਹੋਣਗੇ। ਪੰਜਾਬ ਜੋ ਭਾਰਤ ਦੇ ਜ਼ਮੀਨੀ ਖੇਤਰ ਦਾ 1.5 ਫੀਸਦੀ ਹੋਣ ਦੇ ਬਾਵਜੂਦ ਭਾਰਤ ਦੀ ਜੀ.ਡੀ.ਪੀ. ਵਿੱਚ 3 ਫੀਸਦੀ ਯੋਗਦਾਨ ਪਾਉਂਦਾ ਹੈ, ਵਿੱਚ ਅਮਰੀਕੀ ਕੰਪਨੀਆਂ ਦੀ ਵਧ ਰਹੀ ਦਿਲਚਸਪੀ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਪੰਜਾਬ ਪਹਿਲਾਂ ਹੀ ਖੇਤੀ ਪ੍ਰਧਾਨ ਸੂਬਾ ਹੈ ਅਤੇ ਭਾਰਤੀ ਹਰੀ ਕ੍ਰਾਂਤੀ ਦਾ ਘਰ ਹੈ ਪਰ ਉਹਨਾਂ ਦੀ ਸਰਕਾਰ ਵਿਦੇਸ਼ੀ ਮਾਰਕੀਟ ਵਿੱਚ ਵਧੇਰੇ ਵਾਧੇ ਨਾਲ ਖੇਤੀਬਾੜੀ ਨੂੰ ਵੱਧ ਮੁੱਲ ਵਾਲਾ ਸੈਕਟਰ ਬਣਾਉਣਾ ਚਾਹੁੰਦੀ ਹੈ। [caption id="attachment_450144" align="aligncenter" width="300"]NOT AGAINST CORPORATES, BUT NEED REGULATION TO PROTECT FARMERS’ INTERESTS’, SAYS PUNJAB CM ਕਾਰਪੋਰੇਟਾਂ ਦੇ ਖਿਲਾਫ਼ ਨਹੀਂ ਹਾਂ ਪਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਿਧੀ ਵਿਧਾਨ ਬਣਾਉਣਾ ਪਵੇਗਾ :  ਕੈਪਟਨ  [/caption] ਨਿਵੇਸ਼ਕਾਰਾਂ ਨੂੰ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਸੂਬੇ ਦੇ ਵਿਲੱਖਣ ਕਾਰੋਬਾਰ ਪੱਖੀ ਸੱਭਿਆਚਾਰ ਦਾ ਲਾਭ ਉਠਾਉਣ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਯੂ.ਐਸ.ਏ., ਪੰਜਾਬ ਅਧਾਰਿਤ ਕੰਪਨੀਆਂ ਲਈ ਬਰਾਮਦ ਦਾ ਚੋਟੀ ਦਾ ਟਿਕਾਣਾ ਹੈ ਜੋ ਕਿ ਸਾਲ 2019-2020 ਵਿੱਚ 685 ਮਿਲੀਅਨ ਅਮਰੀਕੀ ਡਾਲਰ ਦੇ ਰੂਪ ਵਿੱਚ ਪੰਜਾਬ ਦੀ ਕੁੱਲ ਬਰਾਮਦ ਦਾ 12 ਫੀਸਦੀ ਬਣਦਾ ਹੈ। ਸ਼ੁਰੂਆਤ ਵਿੱਚ ਮੁੱਖ ਮੰਤਰੀ ਨੇ ਅਮਰੀਕਾ ਨੂੰ ਆਪਣੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਅਤੇ ਜੋਅ ਬਾਇਡਨ ਅਤੇ ਕਮਲਾ ਹੈਰਿਸ ਨੂੰ ਕ੍ਰਮਵਾਰ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਚੁਣਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਅਮਰੀਕਾ ਅਤੇ ਪੰਜਾਬ ਦਰਮਿਆਨ ਮਿਲਵਰਤਣ ਅਤੇ ਮਿੱਤਰਤਾ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ। [caption id="attachment_450143" align="aligncenter" width="300"]NOT AGAINST CORPORATES, BUT NEED REGULATION TO PROTECT FARMERS’ INTERESTS’, SAYS PUNJAB CM ਕਾਰਪੋਰੇਟਾਂ ਦੇ ਖਿਲਾਫ਼ ਨਹੀਂ ਹਾਂ ਪਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਿਧੀ ਵਿਧਾਨ ਬਣਾਉਣਾ ਪਵੇਗਾ :  ਕੈਪਟਨ  [/caption] ਅਮਰੀਕਾ ਵਿੱਚ ਵੱਡੀ ਗਿਣਤੀ ਵਿੱਚ ਗਤੀਸ਼ੀਲ ਪੰਜਾਬੀ ਐਨ.ਆਰ.ਆਈ. ਵਸੋਂ ਵੱਲੋਂ ਨਿਭਾਈ ਭੂਮਿਕਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣੇ ਮੁਲਕਾਂ ਦੀ ਸਫਲਤਾ ਲਈ ਸਖਤ ਮਿਹਨਤ ਕਰ ਰਹੇ ਹਨ ਅਤੇ ਇਸ ਵੇਲੇ ਅਮਰੀਕਾ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਅਮਰੀਕਾ ਅਤੇ ਪੰਜਾਬ ਦਰਮਿਆਨ ਬਣੇ ਤਾਲਮੇਲ ਦੀ ਪ੍ਰਮੁੱਖ ਮਿਸਾਲ ਹੈ। ਭਾਰਤ ਆ ਰਹੀਆਂ ਵੱਖ-ਵੱਖ ਅਮਰੀਕੀ ਕੰਪਨੀਆਂ ਅਤੇ ਹੋਰ ਵਿਦੇਸ਼ੀ ਨਿਵੇਸ਼ਕਾਰਾਂ ਲਈ ਪੰਜਾਬ ਤਰਜੀਹੀ ਥਾਂ ਹੋਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਪੈਪਸੀ ਅਤੇ ਵਾਲਮਾਰਟ ਪੰਜਾਬ ਵਿੱਚ ਆਪਣੇ ਭਾਰਤੀ ਕਾਰਜ ਸ਼ੁਰੂ ਕਰ ਚੁੱਕੇ ਹਨ ਅਤੇ 30 ਤੋਂ ਵੱਧ ਅਮਰੀਕੀ ਕੰਪਨੀਆਂ ਜਿਨ੍ਹਾਂ ਵਿੱਚ ਐਮਾਜੋਨ, ਵਾਲਮਾਰਟ, ਕੁਆਰਕ, ਕਾਰਗਿਲ, ਟਾਈਸੋਨ, ਪੈਪਸੀ, ਕੋਕਾ ਕੋਲਾ ਸ਼ਾਮਲ ਹਨ, ਵੀ ਇਸ ਵੇਲੇ ਪੰਜਾਬ ਵਿੱਚ ਕੰਮ ਕਰ ਰਹੀਆਂ ਹਨ। [caption id="attachment_450142" align="aligncenter" width="300"]NOT AGAINST CORPORATES, BUT NEED REGULATION TO PROTECT FARMERS’ INTERESTS’, SAYS PUNJAB CM ਕਾਰਪੋਰੇਟਾਂ ਦੇ ਖਿਲਾਫ਼ ਨਹੀਂ ਹਾਂ ਪਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਿਧੀ ਵਿਧਾਨ ਬਣਾਉਣਾ ਪਵੇਗਾ :  ਕੈਪਟਨ  [/caption] ਮੁੱਖ ਮੰਤਰੀ ਨੇ ਕਿਹਾ ਕਿ ਇਨਵੈਸਟ ਪੰਜਾਬ (ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ) ਆਪਣੀ ਕਿਸਮ ਦਾ ਇਕ ਅਜਿਹਾ 'ਯੂਨੀਫਾਈਡ ਰੈਗੂਲੇਟਰ' ਮਾਡਲ ਹੈ ਜਿੱਥੇ ਸਿੰਗਲ ਵਿੰਡੋ ਸਰਵਿਸ ਪੋਰਟਲ ਉਤੇ 12 ਤੋਂ ਵੱਧ ਵਿਭਾਗਾਂ ਦੀਆਂ 66 ਤੋਂ ਵੱਧ ਸੇਵਾਵਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਇਨਵੈਸਟਮੈਂਟ ਬਿਊਰੋ ਦੇ ਸੀ.ਈ.ਓ. ਨੂੰ ਸੂਬਾ ਪੱਧਰ ਦੀਆਂ ਪ੍ਰਵਾਨਗੀਆਂ ਦੇਣ ਲਈ ਸ਼ਕਤੀਆਂ ਦਿੱਤੀਆਂ ਗਈਆਂ ਹਨ। ਉਨ•ਾਂ ਕਿਹਾ ਕਿ ਨਵੀਂ ਨੀਤੀ ਵਿੱਚ ਵਿਸਥਾਰ ਕਰਨ ਅਤੇ ਨਵੇਂ ਯੂਨਿਟਾਂ ਲਈ ਬਰਾਬਰ ਪ੍ਰੋਤਸਾਹਨ ਦਿੱਤਾ ਗਿਆ ਹੈ ਜਿਸ ਵਿੱਚ ਵਿਲੱਖਣ ਪੁਲਿਸ ਪਹਿਲਕਦਮੀਆ ਜਿਵੇਂ ਕਿ ਜੀ.ਐਸ.ਟੀ. ਦੀ ਭਰਪਾਈ ਅਤੇ ਉਦਾਰਵਾਦੀ ਰੋਜ਼ਗਾਰ ਸਬਸਿਡੀ (ਬਿਨਾਂ ਕਿਸੇ ਨਿਵਾਸ ਦੀ ਪਾਬੰਦੀ ਦੇ) ਵੀ ਸ਼ਾਮਲ ਹਨ। [caption id="attachment_450141" align="aligncenter" width="300"]NOT AGAINST CORPORATES, BUT NEED REGULATION TO PROTECT FARMERS’ INTERESTS’, SAYS PUNJAB CM ਕਾਰਪੋਰੇਟਾਂ ਦੇ ਖਿਲਾਫ਼ ਨਹੀਂ ਹਾਂ ਪਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਿਧੀ ਵਿਧਾਨ ਬਣਾਉਣਾ ਪਵੇਗਾ :  ਕੈਪਟਨ  [/caption] ਪੰਜਾਬ ਦੇ ਉਦਯੋਗਾਂ ਵਿੱਚ ਪ੍ਰਚੱਲਿਤ ਲਿੰਗ ਨਿਰਪੱਖਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਹਰ ਕਿਸਮ ਦੇ ਉਦਯੋਗਾਂ- ਨਿਰਮਾਣ ਤੇ ਸੇਵਾ ਖੇਤਰ ਵਿੱਚ ਪੁਰਸ਼ਾਂ ਤੇ ਮਹਿਲਾਵਾਂ ਲਈ 24 ਘੰਟੇ ਦੀ ਸ਼ਿਫਟ ਦੀ ਇਜਾਜ਼ਤ ਹੈ। ਬਾਅਦ ਵਿੱਚ ਸੂਬੇ 'ਚ ਖੇਡ ਸਨਅਤ ਬਾਰੇ ਇਕ ਸਵਾਲ ਦੇ ਜਵਾਬ ਵਿੱਚ ਕੈਪਟਨ ਨੇ ਕਿਹਾ ਕਿ ਵੱਡੇ ਪੱਧਰ 'ਤੇ ਐਮ.ਐਸ.ਐਮ.ਈ. ਦਾ ਗਠਨ ਕੀਤਾ ਗਿਆ ਹੈ। ਸਾਈਕਲਾਂ ਅਤੇ ਸਾਈਕਲਾਂ ਦੇ ਪੁਰਜ਼ਿਆਂ ਦੇ ਉਤਪਾਦਨ ਤੇ ਨਿਰਯਾਤ ਵਿੱਚ ਪੰਜਾਬ ਦੇਸ਼ ਦਾ ਨੰਬਰ ਇਕ ਸੂਬਾ ਹੈ। ਇਸ ਤੋਂ ਇਲਾਵਾ ਭਾਰਤ ਦੇ ਟਰੈਕਟਰ ਉਤਪਾਦਨ ਵਿੱਚ ਪੰਜਾਬ ਦਾ 29 ਫੀਸਦੀ ਹਿੱਸਾ ਹੈ ਅਤੇ ਭਾਰਤ ਵਿੱਚੋਂ ਟਰੈਕਟਰਾਂ ਦੇ ਨਿਰਯਾਤ ਵਿੱਚ ਪੰਜਾਬ ਦੇਸ਼ ਦਾ ਦੂਜਾ ਸੂਬਾ ਹੈ। ਉਨ•ਾਂ ਕਿਹਾ ਕਿ ਭਾਰਤ ਦੀ ਸੈਕੰਡਰੀ ਸਟੀਲ ਮਾਰਕਿਟ ਵਿੱਚ ਪੰਜਾਬ ਦਾ ਹਿੱਸਾ 25 ਫੀਸਦੀ ਹੈ। ਭਾਰਤ ਵਿੱਚ ਹੱਥੀ ਪੁਰਜ਼ੇ ਅਤੇ ਮਸ਼ੀਨਾਂ ਦੇ ਉਤਪਾਦਨ ਵਿੱਚ ਪੰਜਾਬ ਪਹਿਲਾ ਸੂਬਾ ਹੈ। ਉਨ੍ਹਾਂ ਕਿਹਾ ਕਿ ਸਾਈਕਲ ਵੈਲੀ ਦੀ ਸਥਾਪਨਾ ਪ੍ਰਗਤੀ ਅਧੀਨ ਹੈ ਜੋ ਇਸ ਖੇਤਰ ਵਿੱਚ ਵਿਕਾਸ ਨੂੰ ਹੋਰ ਸਿਖਰ 'ਤੇ ਲਿਜਾਏਗੀ। -PTCNews


Top News view more...

Latest News view more...