ਜਲੰਧਰ : ਕੈਨੇਡਾ ਰਹਿੰਦੀ ਸਾਬਕਾ ਪਤਨੀ ਨੇ ਜਲੰਧਰ ਆਏ ਐਨ.ਆਰੀ.ਆਈ ਪਤੀ ਦੀ ਦਿੱਤੀ ਸੁਪਾਰੀ
ਫਿਲਹਾਲ, ਇਸ ਮਾਮਲੇ 'ਚ ਅਜੇ ਚਾਰ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਪੁਲਿਸ ਮੁਤਾਬਕ, ਐਨ.ਆਰ.ਆਈ ਨੂੰ ਮਾਰਨ ਦੀ ਸੁਪਾਰੀ ਕੈਨੇਡਾ ਵਾਸੀ ਉਸੇ ਦੀ ਸਾਬਕਾ ਪਤਨੀ ਨੇ ਦਿੱਤੀ ਸੀ। ਇਸ ਗੱਲ ਦਾ ਖੁਲਾਸਾ ਕਰਦਿਆਂ ਅੱਜ ਜਲੰਧਰ 'ਚ ਐਸ.ਐਸ.ਪੀ ਦਿਹਾਤੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 26 ਜਨਵਰੀ ਨੂੰ ਗੁਰਾਇਆ ਦੇ ਕੋਲ ਇੱਕ ਐਨ.ਆਰ.ਆਈ ਮੱਖਣ ਸਿੰਘ 'ਤੇ ਕੁਝ ਲੋਕਾਂ ਨੇ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਨੂੰ ਟ੍ਰੇਸ ਕਰਨ 'ਚ ਲੱਗ ਗਈ ਸੀ।
ਕੱਲ ਇਸ ਮਾਮਲੇ 'ਚ ਪੁਲਿਸ ਨੇ ਜਲੰਧਰ ਦੇ ਕਠਾਰ ਇਲਾਕੇ ਤੋਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।
ਜਦੋਂ ਕਿ ਉਹਨਾਂ ਦੇ ਚਾਰ ਸਾਥੀਆਂ ਦੀ ਪੁਲਿਸ ਨੂੰ ਅਜੇ ਵੀ ਭਾਲ ਹੈ। ਓਧਰ, ਪੁਲਿਸ ਕੈਨੇਡਾ 'ਚ ਰਹਿ ਰਹੀ ਮੱਖਣ ਸਿੰਘ ਦੀ ਪਤਨੀ ਜਸਵਿੰਦਰ ਕੌਰ 'ਤੇ ਕਾਰਵਾਈ ਨੂੰ ਵੀ ਅਮਲ 'ਚ ਲਿਆ ਰਹੀ ਹੈ।
—PTC News