Tue, Sep 22, 2026
Whatsapp

ਵਿਸਾਖੀ ਮੌਕੇ ਦੇਸ਼ ਵਾਸੀਆ ਨੂੰ ਵੱਡੀਆਂ ਸ਼ਖ਼ਸੀਅਤਾਂ ਨੇ ਦਿੱਤੀਆ ਵਧਾਈਆ

Reported by:  PTC News Desk  Edited by:  Pardeep Singh -- April 14th 2022 10:21 AM -- Updated: April 14th 2022 10:23 AM
ਵਿਸਾਖੀ ਮੌਕੇ ਦੇਸ਼ ਵਾਸੀਆ ਨੂੰ ਵੱਡੀਆਂ  ਸ਼ਖ਼ਸੀਅਤਾਂ ਨੇ ਦਿੱਤੀਆ ਵਧਾਈਆ

ਵਿਸਾਖੀ ਮੌਕੇ ਦੇਸ਼ ਵਾਸੀਆ ਨੂੰ ਵੱਡੀਆਂ ਸ਼ਖ਼ਸੀਅਤਾਂ ਨੇ ਦਿੱਤੀਆ ਵਧਾਈਆ

ਚੰਡੀਗੜ੍ਹ: ਵਿਸਾਖੀ ਦਾ ਤਿਉਹਾਰ ਹਰ ਸਾਲ ਅਪ੍ਰੈਲ ਦੇ ਮਹੀਨੇ ਮਨਾਇਆ ਜਾਂਦਾ ਹੈ। ਹਰ ਸਾਲ 14 ਅਪ੍ਰੈਲ ਨੂੰ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ। ਵਿਸਾਖੀ ਦਾ ਤਿਉਹਾਰ ਮੁੱਖ ਤੌਰ 'ਤੇ ਪੰਜਾਬ ਅਤੇ ਹਰਿਆਣਾ ਵਿੱਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਕਿਸਾਨਾਂ ਨੂੰ ਸਮਰਪਿਤ ਹੈ। ਵਿਸਾਖੀ ਵਾਲੇ ਦਿਨ ਸ਼ਾਮ ਨੂੰ ਭੰਗੜਾ ਪਾਇਆ ਜਾਂਦਾ ਹੈ, ਅਤੇ ਲੋਕ ਇੱਕ ਦੂਜੇ ਨੂੰ ਵਧਾਈ ਦਿੰਦੇ ਹਨ। ਇਸ ਦਿਨ ਨੂੰ ਹਿੰਦੀ ਕੈਲੰਡਰ ਦੇ ਅਨੁਸਾਰ ਸਾਡੇ ਸੂਰਜੀ ਨਵੇਂ ਸਾਲ ਦੀ ਸ਼ੁਰੂਆਤ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਪਵਿੱਤਰ ਤਿਉਹਾਰ ਭਾਰਤੀ ਕਿਸਾਨਾਂ ਦਾ ਮੰਨਿਆ ਜਾਂਦਾ ਹੈ। ਅੱਜ ਹੈ ਵਿਸਾਖੀ ਦਾ ਤਿਉਹਾਰ, ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸਾਖੀ ਦੇ ਤਿਉਹਾਰ ਨੂੰ ਲੈ ਕੇ ਟਵੀਟ ਕਰਦੇ ਹੋਏ ਖਾਲਸਾ ਪੰਥ ਦੇ ਸਥਾਪਨਾ ਦੀਆਂ ਵਧਾਈਆ ਦਿੱਤੀਆ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਸਾਖੀ ਮੌਕੇ ਸਮੂਹ ਸੰਗਤਾ ਨੂੰ ਵਧਾਈਆ ਦਿੱਤੀਆ ਹਨ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਿਸਾਖੀ ਦੇ ਤਿਉਹਾਰ ਨੂੰ ਲੈ ਕੇ ਪੰਜਾਬ ਵਾਸੀਆ ਨੂੰ ਵਧਾਈਆ ਦਿੱਤੀਆ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸਾਖੀ ਦੇ ਤਿਉਹਾਰ ਉੱਤੇ ਸਮੂਹ ਦੇਸ਼ ਵਾਸੀਆ ਨੂੰ ਵਧਾਈਆ ਦਿੱਤੀਆ ਹਨ। &nb ਖਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਸੰਗਤਾਂ ਗੁਰੂ ਸਾਹਿਬਾਨ ਦਾ ਆਸ਼ੀਰਵਾਦ ਲੈਣ ਲਈ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਹਨ। ਬੁੱਧਵਾਰ ਰਾਤ ਨੂੰ ਵੀ 1 ਲੱਖ ਦੇ ਕਰੀਬ ਸ਼ਰਧਾਲੂਆਂ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਅੱਜ ਰਾਤ ਤੱਕ 2 ਲੱਖ ਦੇ ਕਰੀਬ ਸ਼ਰਧਾਲੂ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣ ਦਾ ਅਨੁਮਾਨ ਹੈ। ਅੱਜ ਹੈ ਵਿਸਾਖੀ ਦਾ ਤਿਉਹਾਰ, ਇਹ ਵੀ ਪੜ੍ਹੋ:Vaisakhi 2022: ਅੱਜ ਹੈ ਵਿਸਾਖੀ ਦਾ ਤਿਉਹਾਰ, ਜਾਣੋ ਕਿਉਂ ਮਨਾਇਆ ਜਾਂਦਾ ਤੇ ਕੀ ਹੈ ਇਸ ਦਾ ਮਹੱਤਵ -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK