Advertisment

ਕੋਰੋਨਾ ਨਿਯਮਾਂ ਉੱਤੇ ਸਖਤ ਦਿੱਲੀ ਸਰਕਾਰ, 1200 ਲੋਕਾਂ 'ਤੇ ਲਾਇਆ ਜੁਰਮਾਨਾ

author-image
Baljit Singh
New Update
ਕੋਰੋਨਾ ਨਿਯਮਾਂ ਉੱਤੇ ਸਖਤ ਦਿੱਲੀ ਸਰਕਾਰ, 1200 ਲੋਕਾਂ 'ਤੇ ਲਾਇਆ ਜੁਰਮਾਨਾ
Advertisment
publive-image ਨਵੀਂ ਦਿੱਲੀ- ਦਿੱਲੀ 'ਚ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣ ਕਰਨ 'ਤੇ 1200 ਤੋਂ ਵੱਧ ਲੋਕਾਂ 'ਤੇ ਜੁਰਮਾਨਾ ਲਗਾਇਆ ਗਿਆ। ਦਿੱਲੀ ਪੁਲਸ ਦੇ ਐਡੀਸ਼ਨਲ ਪੀ.ਆਰ.ਓ. ਅਨਿਲ ਮਿੱਤਲ ਵਲੋਂ ਸ਼ੁੱਕਰਵਾਰ ਨੂੰ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਨੂੰ 1,260 ਚਲਾਨ ਕੱਟੇ ਗਏ, ਜਿਨ੍ਹਾਂ 'ਚੋਂ 1,068 ਚਲਾਨ ਮਾਸਕ ਨਹੀਂ ਪਹਿਨਣ ਅਤੇ 192 ਚਲਾਨ ਸਮਾਜਿਕ ਦੂਰੀ ਦਾ ਪਾਲਣ ਨਹੀਂ ਕਰਨ 'ਤੇ ਕੱਟੇ ਗਏ।
Advertisment
publive-image ਪੜੋ ਹੋਰ ਖਬਰਾਂ: ਇਸ ਸੂਬੇ ਵਿਚ ਕੋਰੋਨਾ ਕਾਲ ‘ਚ ਅਨਾਥ ਹੋਏ ਬੱਚਿਆਂ ਦੇ ਪਾਲਣ-ਪੋਸ਼ਣ ਲਈ ਯੋਜਨਾ ਨੂੰ ਮਿਲੀ ਮਨਜ਼ੂਰੀ ਪੁਲਸ ਨੇ 19 ਅਪ੍ਰੈਲ ਤੋਂ 11 ਜੂਨ ਵਿਚਾਲੇ ਕੁੱਲ 1,29,490 ਚਲਾਨ ਕੱਟੇ। ਪੁਲਸ ਨੇ ਦੱਸਿਆ ਕਿ 1,09,075 ਚਲਾਨ ਮਾਸਕ ਨਹੀਂ ਪਹਿਨਣ, 18,790 ਚਲਾਨ ਸਮਾਜਿਕ ਦੂਰੀ ਦਾ ਪਾਲਣ ਨਹੀਂ ਕਰਨ, 1,532 ਚਲਾਨ ਵੱਡੀਆਂ ਸਭਾਵਾਂ ਕਰਨ, 72 ਚਲਾਨ ਸ਼ਰਾਬ ਪੀਣ, ਪਾਨ ਅਤੇ ਤੰਬਾਕੂ ਖਾਣ 'ਤੇ ਕੱਟੇ ਗਏ। publive-image ਪੜੋ ਹੋਰ ਖਬਰਾਂ:
Advertisment
ਪੰਜਾਬ ‘ਚ ਅਕਾਲੀ-ਬਸਪਾ ਗਠਜੋੜ ‘ਤੇ ਮਾਇਆਵਤੀ ਨੇ ਲੋਕਾਂ ਨੂੰ ਦਿੱਤੀ ਵਧਾਈ ਦੱਸਣਯੋਗ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 19 ਅਪ੍ਰੈਲ ਤੋਂ ਲਾਗੂ ਲਾਕਡਾਊਨ 'ਚ ਕਈ ਤਰ੍ਹਾਂ ਦੀ ਢਿੱਲ ਦੇਣ ਦਾ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਅਤੇ ਕਿਹਾ ਸੀ ਕਿ ਹਾਲਾਤ ਸੁਧਰ ਰਹੇ ਹਨ ਅਤੇ ਸ਼ਹਿਰ ਦੀ ਅਰਥਵਿਵਸਥਾ ਨੂੰ ਪੱਟੜੀ 'ਤੇ ਲਿਆਉਣ ਦੀ ਜ਼ਰੂਰਤ ਹੈ। publive-image -PTC News publive-image-
over-1-200-people-fined-for-violating-covid-guidelines
Advertisment

Stay updated with the latest news headlines.

Follow us:
Advertisment