Parliament: ਕਿਸਾਨਾਂ ਦੇ ਮੁੱਦੇ 'ਤੇ ਹੰਗਾਮਾ, ਤਿੰਨ ਸੰਸਦ ਮੈਂਬਰਾਂ ਨੂੰ ਸੰਸਦ ਤੋਂ ਬਾਹਰ ਜਾਣ ਦਾ ਨੋਟਿਸ
Parliament: ਕਿਸਾਨਾਂ ਦੇ ਮੁੱਦੇ 'ਤੇ ਹੰਗਾਮਾ, ਤਿੰਨ ਸੰਸਦ ਮੈਂਬਰਾਂ ਨੂੰ ਸੰਸਦ ਤੋਂ ਬਾਹਰ ਜਾਣ ਦਾ ਨੋਟਿਸ:ਨਵੀਂ ਦਿੱਲੀ : ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਅੰਦੋਲਨ ਅੱਜ 70ਵੇਂ ਦਿਨ ਵੀ ਜਾਰੀ ਹੈ। ਜਿੱਥੇ ਇੱਕ ਪਾਸੇ ਕਿਸਾਨ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਪਣੀ ਮੰਗ 'ਤੇ ਅੜੇ ਹੋਏ ਹਨ। ਓਥੇ ਹੀ ਦੂਜੇ ਪਾਸੇ ਇਸ ਮਾਮਲੇ 'ਤੇ ਸੰਸਦ 'ਚ ਵੀ ਹੰਗਾਮਾ ਸ਼ੁਰੂ ਹੋ ਗਿਆ ਹੈ। ਵਿਰੋਧੀ ਧਿਰਾਂ ਅੱਜ ਵੀ ਕਿਸਾਨਾਂ ਦੇ ਮੁੱਦੇ 'ਤੇ ਸੰਸਦ 'ਚ ਹੰਗਾਮਾ ਕਰ ਸਕਦੇ ਹਨ। ਇਸ ਤੋਂ ਪਹਿਲਾਂ ਬੀਤੇ ਕੱਲ ਕੱਲ੍ਹ ਹੰਗਾਮੇ ਤੋਂ ਬਾਅਦ ਦੋਵੇਂ ਸਦਨਾਂ ਦੀ ਕਾਰਵਾਈ ਮੁਲਤਵੀ ਹੋ ਗਈ ਸੀ।
ਪੜ੍ਹੋ ਹੋਰ ਖ਼ਬਰਾਂ : ਪੋਲੀਓ ਰੋਕੂ ਬੂੰਦਾਂ ਦੀ ਜਗ੍ਹਾ ਬੱਚਿਆਂ ਨੂੰ ਪਿਲਾ ਦਿੱਤਾ ਸੈਨੇਟਾਈਜ਼ਰ, 12 ਬੱਚਿਆਂ ਦੀ ਵਿਗੜੀ ਹਾਲਤ
[caption id="attachment_471739" align="aligncenter" width="700"]
Parliament : ਕਿਸਾਨਾਂ ਦੇ ਮੁੱਦੇ 'ਤੇ ਹੰਗਾਮਾ, ਤਿੰਨ ਸੰਸਦ ਮੈਂਬਰਾਂ ਨੂੰਸੰਸਦ ਤੋਂ ਬਾਹਰ ਜਾਣ ਦਾ ਨੋਟਿਸ[/caption]
ਕਾਂਗਰਸ ਦੇ ਸੰਸਦ ਮੈਂਬਰ ਗੁਲਾਮ ਨਬੀ ਆਜ਼ਾਦ ਅਤੇ ਆਨੰਦ ਸ਼ਰਮਾ ਨੇ ਕਿਸਾਨ ਅੰਦੋਲਨ ਦੇ ਮੁੱਦੇ 'ਤੇ ਮੁਲਤਵੀ ਕੀਤੀ ਕਾਰਵਾਈ ਹੋਣ ਦਾ ਨੋਟਿਸ ਦਿੱਤਾ ਹੈ। ਬੀਐਸਪੀ, ਸੀਪੀਆਈ, ਟੀਐਮਸੀ, ਡੀਐਮਕੇ, ਸੀਪੀਆਈ-ਐਮ ਨੇ ਵੀ ਮੁਲਤਵੀ ਮਤੇ ਨੂੰ ਅੱਗੇ ਵਧਾਉਣ ਦਾ ਮਤਾ ਰੱਖਿਆ ਹੈ। ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਸਦਨ ਦੇ ਅੰਦਰ ਮੋਬਾਈਲ ਫੋਨ ਦੀ ਵਰਤੋਂ ਨਾ ਕਰਨ ਬਾਰੇ ਸਮਝਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਦਨ ਦੀ ਕਾਰਵਾਈ ਚਲਾਉਣ ਦੇ ਨਿਯਮਾਂ ਦੀ ਉਲੰਘਣਾ ਹੈ।
[caption id="attachment_471736" align="aligncenter" width="700"]
Parliament : ਕਿਸਾਨਾਂ ਦੇ ਮੁੱਦੇ 'ਤੇ ਹੰਗਾਮਾ, ਤਿੰਨ ਸੰਸਦ ਮੈਂਬਰਾਂ ਨੂੰਸੰਸਦ ਤੋਂ ਬਾਹਰ ਜਾਣ ਦਾ ਨੋਟਿਸ[/caption]
ਦਿਗਵਿਜੇ ਸਿੰਘ ਵੱਲੋਂ ਦੇਸ਼ ਧ੍ਰੋਹ ਕਾਨੂੰਨ ਤਹਿਤ ਦਰਜ ਕੇਸਾਂ ਦਾ ਮੁੱਦਾਸਦਨ ਵਿੱਚ ਉਠਾਉਣ ਤੋਂ ਬਾਅਦ ਕਿਸਾਨਾਂ ਦੇ ਮੁੱਦੇ ’ਤੇ ਹੰਗਾਮਾ ਸ਼ੁਰੂ ਹੋ ਗਿਆ ਹੈ। ਚੇਅਰਮੈਨ ਵੈਂਕਈਆ ਨਾਇਡੂ ਨੇ ਸੰਸਦ ਮੈਂਬਰ ਸੰਜੇ ਸਿੰਘ, ਸੁਸ਼ੀਲ ਗੁਪਤਾ ਅਤੇ ਐਨ.ਡੀ ਗੁਪਤਾ ਦਾ ਨਾਮ ਲੈ ਕੇ ਕਾਰਵਾਈ ਸੁਚਾਰੂ ਢੰਗ ਨਾਲ ਚਲਾਉਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਨੌਂ ਮਿੰਟ ਤੋਂ ਚਾਲੀ ਮਿੰਟ ਲਈ ਮੁਲਤਵੀ ਕਰ ਦਿੱਤੀ ਗਈ।
[caption id="attachment_471734" align="aligncenter" width="700"]
Parliament : ਕਿਸਾਨਾਂ ਦੇ ਮੁੱਦੇ 'ਤੇ ਹੰਗਾਮਾ, ਤਿੰਨ ਸੰਸਦ ਮੈਂਬਰਾਂ ਨੂੰਸੰਸਦ ਤੋਂ ਬਾਹਰ ਜਾਣ ਦਾ ਨੋਟਿਸ[/caption]
ਪੜ੍ਹੋ ਹੋਰ ਖ਼ਬਰਾਂ : ਅੰਮ੍ਰਿਤਸਰ 'ਚ ਵਿਅਕਤੀ ਨੇ ਪਤਨੀ ਅਤੇ ਪੁੱਤਰ ਦੀ ਹੱਤਿਆ ਕਰਨ ਤੋਂ ਬਾਅਦ ਖ਼ੁਦ ਨੂੰ ਮਾਰੀ ਗੋਲੀ
ਚੇਅਰਮੈਨ ਨੇ ਤਿੰਨ ਸੰਸਦ ਮੈਂਬਰ ਸੰਜੇ ਸਿੰਘ, ਸੁਸ਼ੀਲ ਗੁਪਤਾ ਅਤੇ ਐਨ.ਡੀ ਗੁਪਤਾ ਨੂੰ ਸਦਨ ਤੋਂ ਬਾਹਰ ਨੋਟਿਸ ਦਿੱਤਾ ਹੈ। ਤਿੰਨੇ ਸੰਸਦ ਮੈਂਬਰ ਕਿਸਾਨਾਂ ਦੇ ਮੁੱਦੇ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਚੇਅਰਮੈਨ ਨੇ ਮਾਰਸ਼ਲ ਨੂੰ ਬੁਲਾ ਕੇ ਤਿੰਨਾਂ ਸੰਸਦ ਮੈਂਬਰਾਂ ਨੂੰ ਬਾਹਰ ਭੇਜ ਦਿੱਤਾ ਹੈ। ਰਾਸ਼ਟਰਪਤੀ ਦੇ ਸੰਬੋਧਨ ਤੋਂ ਬਾਅਦ ਧੰਨਵਾਦ ਪ੍ਰਸਤਾਵ ਰਾਜ ਸਭਾ ਵਿਚ ਪੇਸ਼ ਹੋਇਆ। ਅਸਾਮ ਤੋਂ ਭਾਜਪਾ ਦੇ ਸੰਸਦ ਮੈਂਬਰ ਭੁਵਨੇਸ਼ਵਰ ਕਾਲੀਤਾ ਨੇ ਸਰਕਾਰ ਦੇ ‘ਸਬਕਾ ਸਾਥ, ਸਬਕਾ ਵਿਕਾਸ’ ਬਾਰੇ ਚਰਚਾ ਕੀਤੀ ।
-PTCNews