ਦੱਖਣੀ ਫਿਲੀਪੀਨਜ਼ ਵਿਚ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ,10 ਲੋਕਾਂ ਦੀ ਹੋਈ ਮੌਤ 

By PTC NEWS - August 24, 2020 6:08 pm

ਮਨੀਲਾ : ਦੱਖਣੀ ਫਿਲੀਪੀਨਜ਼ ਵਿਚ ਸੋਮਵਾਰ ਨੂੰ ਸ਼ਕਤੀਸ਼ਾਲੀ ਬੰਬ ਧਮਾਕੇ ਹੋਏ ਹਨ। ਇਨ੍ਹਾਂ ਸ਼ਕਤੀਸ਼ਾਲੀ ਬੰਬ ਹਮਲੇ ਵਿਚ ਘੱਟੋ-ਘੱਟ 5 ਸੈਨਿਕਾਂ ਸਮੇਤ 10 ਲੋਕਾਂ ਦੀ ਮੌਤ ਹੋ ਗਈ ਹੈ। ਇਸਲਾਮਿਕ ਸਟੇਟ ਸਮੂਹ ਨਾਲ ਸਬੰਧਤ ਅੱਤਵਾਦੀਆਂ ਨੇ ਹਮਲੇ ਦੀ ਚੇਤਾਵਨੀ ਦਿੱਤੀ ਸੀ। 

ਖੇਤਰੀ ਫੌਜ ਦੇ ਕਮਾਂਡਰ ਲੈਫਟੀਨੇਂਟ ਜਨਰਲ ਕਾਰਲੇਟੋ ਵਿਨਲੁਆਨ ਨੇ ਕਿਹਾ ਕਿ ਘੱਟੋ-ਘੱਟ 5 ਸੈਨਿਕ ਅਤੇ ਚਾਰ ਨਾਗਰਿਕ ਮਾਰੇ ਗਏ ਹਨ। ਫੌਜ ਦੇ ਦੋ ਟਰੱਕਾਂ ਅਤੇ ਇਕ ਕੰਪਿਊਟਰ ਦੁਕਾਨ ਦੇ ਨੇੜੇ ਹੋਇਆ ਇਹ ਹਮਲਾ ਮੋਟਰਸਾਇਕਲ ਵਿਚ ਵਿਸਫੋਟਕ ਲਗਾ ਕੇ ਅੰਜਾਮ ਦਿੱਤਾ ਗਿਆ।

ਵਿਨਲੁਆਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਗੱਡੀ ਵਿਚ ਆਈ.ਈ.ਡੀ. ਲੱਗਾ ਸੀ। ਉੱਥੇ ਨੇੜੇ ਹੀ ਇਕ ਘੰਟੇ ਬਾਅਦ ਦੂਜਾ ਧਮਾਕਾ ਹੋਇਆ ਹੈ। ਇਸ ਧਮਾਕੇ ਨੂੰ ਇਕ ਬੀਬੀ ਆਤਮਘਾਤੀ ਹਮਲਾਵਰ ਨੇ ਅੰਜਾਮ ਦਿਤਾ। ਇਸ ਵਿਚ ਆਤਮਘਾਤੀ ਹਮਲਾਵਰ ਅਤੇ ਇਕ ਸੈਨਿਕ ਦੀ ਮੌਤ ਹੋ ਗਈ।

ਵਿਨਲੁਆਨ ਨੇ ਕਿਹਾ ਕੇ ਜਦੋਂ ਇਕ ਸੈਨਿਕ ਕਿਸੇ ਦੀ ਜਾਂਚ ਕਰ ਰਿਹਾ ਸੀ ਤਾਂ ਉਦੋਂ ਦੂਜਾ ਧਮਾਕਾ ਹੋਇਆ ਹੈ। ਮਿਲਟਰੀ ਅਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਰੀਬ 40 ਸੈਨਿਕ, ਪੁਲਸ ਅਤੇ ਗੈਰ ਮਿਲਟਰੀ ਨਾਗਰਿਕ ਇਹਨਾਂ ਬੰਬ ਧਮਾਕਿਆਂ ਵਿਚ ਜ਼ਖਮੀ ਹੋਏ ਹਨ।

adv-img
adv-img