Wed, May 8, 2024
Whatsapp

ਪੁਲਿਸ ਨੇ ਸੁਲਝਾਇਆ ਆਪਣੇ ਮਹਿਕਮੇ ਦੇ ਜੇਲ੍ਹ ਵਾਰਡਨ ਦਾ ਕਤਲ ਕੇਸ, ਵਾਰਡਨ ਦੀ ਪਤਨੀ ਤੇ ਪੁੱਤਰ ਨਿਕਲੇ ਦੋਸ਼ੀ

Written by  Jasmeet Singh -- July 20th 2022 04:27 PM
ਪੁਲਿਸ ਨੇ ਸੁਲਝਾਇਆ ਆਪਣੇ ਮਹਿਕਮੇ ਦੇ ਜੇਲ੍ਹ ਵਾਰਡਨ ਦਾ ਕਤਲ ਕੇਸ, ਵਾਰਡਨ ਦੀ ਪਤਨੀ ਤੇ ਪੁੱਤਰ ਨਿਕਲੇ ਦੋਸ਼ੀ

ਪੁਲਿਸ ਨੇ ਸੁਲਝਾਇਆ ਆਪਣੇ ਮਹਿਕਮੇ ਦੇ ਜੇਲ੍ਹ ਵਾਰਡਨ ਦਾ ਕਤਲ ਕੇਸ, ਵਾਰਡਨ ਦੀ ਪਤਨੀ ਤੇ ਪੁੱਤਰ ਨਿਕਲੇ ਦੋਸ਼ੀ

ਨਵਦੀਪ ਆਹਲੂਵਾਲੀਆ, (ਮਾਨਸਾ, 20 ਜੁਲਾਈ): ਮਾਨਸਾ ਦੀ ਜ਼ਿਲ੍ਹਾ ਕਚਿਹਰੀ ਦੇ ਪਿਛਲੇ ਪਾਸੇ ਰਹਿਣ ਵਾਲੇ 55 ਸਾਲਾਂ ਜੇਲ੍ਹ ਵਾਰਡਨ ਸੁਖਚਰਨ ਸਿੰਘ ਦਾ ਆਪਣੀ ਪਤਨੀ ਅਤੇ ਪੁੱਤਰ ਨਾਲ ਪਾਰਿਵਾਰਿਕ ਝਗੜਾ ਚਲਦਾ ਸੀ। ਜਿਸ ਕਾਰਨ ਸੁਖਚਰਨ ਸਿੰਘ ਦੀ ਪਤਨੀ ਸੁਖਵਿੰਦਰ ਕੌਰ ਅਤੇ ਪੁੱਤਰ ਗੁਰਵਿਸਾਲਦੀਪ ਸਿੰਘ ਨੇ ਬੇਸਬਾਲ ਨਾਲ ਸਿਰ ਵਿੱਚ ਸੱਟ ਮਾਰਕੇ ਸੁਖਚਰਨ ਸਿੰਘ ਦਾ ਕਤਲ ਕਰ ਦਿੱਤਾ। ਇਹ ਵੀ ਪੜ੍ਹੋ: ਪਟਿਆਲਾ ਜੇਲ੍ਹ 'ਚ ਹਵਾਲਾਤੀ ਬਣੇ ਗੈਂਗਸਟਰ, ਸਹਾਇਕ ਸੁਪਰਡੈਂਟ 'ਤੇ ਹਮਲਾ ਕਤਲ ਕਰਨ ਤੋਂ ਬਾਅਦ ਦੋਹਾਂ ਨੇ ਮ੍ਰਿਤਕ ਦੇਹ ਨੂੰ ਸਾੜ ਕੇ ਮੁੱਦਾ ਮੁਕਾਉਣ ਦੀ ਕੋਸ਼ਿਸ਼ ਕੀਤੀ ਪਰ ਲਾਸ਼ ਨੂੰ ਪੂਰੀ ਤਰ੍ਹਾਂ ਜਲਾਉਣ ਵਿੱਚ ਅਸਫਲ ਰਹਿਣ 'ਤੇ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਨਾ ਸਿਟੀ-2 ਦੀ ਪੁਲਿਸ ਨੇ ਘਰੇ ਪਹੁੰਚ ਕੇ ਤਫਤੀਸ਼ ਸ਼ੁਰੂ ਕੀਤੀ ਤਾਂ ਪੁਲਿਸ ਨੂੰ ਘਰ ਵਿੱਚੋਂ ਖੂਨ ਦੇ ਛਿੱਟੇ ਅਤੇ ਮੱਚੇ ਹੋਏ ਕੱਪੜੇ ਬਰਾਮਦ ਹੋਏ ਹਨ। ਜਿੰਨਾਂ ਦੇ ਫੋਰੇਂਸਿਕ ਟੀਮ ਵੱਲੋਂ ਵੀ ਸੈਂਪਲ ਲੈ ਲਏ ਗਏ ਹਨ। ਜਿਸਤੇ ਥਾਨਾ ਸਿਟੀ-2 ਪੁਲਿਸ ਨੇ ਮਾਮਲਾ ਦਰਜ ਕਰਕੇ ਦੋਹਾਂ ਨੂੰ ਗਿਰਫ਼ਤਾਰ ਕਰ ਲਿਆ ਹੈ। ਮਾਨਸਾ ਦੇ ਐੱਸ.ਪੀ-ਡੀ ਡਾ. ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਸੁਖਚਰਨ ਸਿੰਘ, ਜ਼ੋ ਪਟਿਆਲਾ ਜੇਲ੍ਹ ਵਿੱਚ ਜੇਲ ਵਾਰਡਨ ਸੀ, ਕੁੱਝ ਦਿਨਾਂ ਤੋਂ ਗਾਇਬ ਸੀ। ਉਨ੍ਹਾਂ ਕਿਹਾ ਕਿ ਜਦੋਂ ਜਾਂਚ ਲਈ ਪੁਲਿਸ ਟੀਮ ਘਰ ਗਈ ਤਾਂ ਸ਼ੱਕ ਹੋਇਆ ਕਿ ਕੁੱਝ ਅਨਹੋਣੀ ਵਾਪਰੀ ਹੈ, ਜਿਸ ਤੇ ਪੁਲਿਸ ਵੱਲੋਂ ਥਾਣਾ ਸਿਟੀ-2 ਵਿੱਚ ਧਾਰਾ 302 ਤੇ 201 ਤਹਿਤ ਮਾਮਲਾ ਦਰਜ ਕਰਕੇ ਮ੍ਰਿਤਕ ਦੇ ਪੁੱਤਰ ਅਤੇ ਪਤਨੀ ਤੋਂ ਪੁਛਗਿੱਛ ਕੀਤੀ ਗਈ ਤਾਂ ਉਹਨਾਂ ਨੇ ਮੰਨਿਆ ਕਿ ਅਸੀਂ ਸੁਖਚਰਨ ਸਿੰਘ ਨੂੰ ਪਹਿਲਾਂ ਬੇਸਬਾਲ ਨਾਲ ਮਾਰ ਦਿੱਤਾ ਤੇ ਫਿਰ ਉਸਦੀ ਲਾਸ਼ ਨੂੰ ਖਤਮ ਕਰਨ ਲਈ ਉੱਥੇ ਹੀ ਸਾੜ ਦਿੱਤਾ। ਇਹ ਵੀ ਪੜ੍ਹੋ: ਅੰਮ੍ਰਿਤਸਰ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਗੈਂਗਸਟਰ ਜਗਰੂਪ ਰੂਪਾ ਹਲਾਕ ਉਨ੍ਹਾਂ ਅੱਗੇ ਕਬੂਲ ਕੀਤਾ ਕਿ ਜਦੋਂ ਲਾਸ਼ ਪੂਰੀ ਤਰਾਂ ਨਾਂ ਸੜੀ ਤਾਂ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ। ਉਹਨਾਂ ਦੱਸਿਆ ਕਿ ਪੁਲਿਸ ਨੇ ਗੋਤਾਖੋਰਾਂ ਦੀ ਮੱਦਦ ਨਾਲ ਪਿੰਡ ਕੋਟਲੀ ਕਲਾਂ ਤੋਂ ਲਾਸ਼ ਨੂੰ ਬਰਾਮਦ ਕੀਤਾ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਇਹਨਾਂ ਦਾ ਕੋਠੀ ਅਤੇ ਆਪਸੀ ਰਿਸ਼ਤਿਆਂ ਨੂੰ ਲੈ ਕੇ ਝਗੜਾ ਚੱਲਦਾ ਸੀ। -PTC News


Top News view more...

Latest News view more...