Wed, Feb 1, 2023
Whatsapp

MCD ਚੋਣ ਨਤੀਜੇ 2022: ਗਿਣਤੀ ਦੀ ਮਿਤੀ, ਸਮਾਂ ਤੇ ਹੋਰ ਸਭ ਕੁਝ ਜਾਣੋ

Written by  Jasmeet Singh -- December 06th 2022 05:02 PM -- Updated: December 06th 2022 05:03 PM
MCD ਚੋਣ ਨਤੀਜੇ 2022: ਗਿਣਤੀ ਦੀ ਮਿਤੀ, ਸਮਾਂ ਤੇ ਹੋਰ ਸਭ ਕੁਝ ਜਾਣੋ

MCD ਚੋਣ ਨਤੀਜੇ 2022: ਗਿਣਤੀ ਦੀ ਮਿਤੀ, ਸਮਾਂ ਤੇ ਹੋਰ ਸਭ ਕੁਝ ਜਾਣੋ

MCD Election Result 2022: ਦਿੱਲੀ ਨਗਰ ਨਿਗਮ (MCD) ਦੇ ਨਤੀਜੇ 7 ਦਸੰਬਰ ਨੂੰ ਐਲਾਨੇ ਜਾਣਗੇ। MCD ਦੇ 250 ਮੈਂਬਰੀ ਵਾਰਡਾਂ ਵਿੱਚ ਕੁੱਲ 1,349 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਨਵੀਂ ਹੱਦਬੰਦੀ ਪ੍ਰਕਿਰਿਆ ਤੋਂ ਬਾਅਦ ਇਹ ਪਹਿਲੀ ਚੋਣ ਸੀ ਜਦੋਂ ਦਿੱਲੀ ਦੀਆਂ ਤਿੰਨ ਕਾਰਪੋਰੇਸ਼ਨਾਂ NDMC, SDMC ਅਤੇ EDMC ਨੂੰ MCD ਵਿੱਚ ਇੱਕ ਇਕਾਈ ਵਿੱਚ ਸ਼ਾਮਲ ਕੀਤਾ ਗਿਆ ਸੀ। 

MCD ਚੋਣਾਂ 'ਚ ਐਤਵਾਰ ਨੂੰ 50 ਫੀਸਦੀ ਤੋਂ ਜ਼ਿਆਦਾ ਵੋਟਿੰਗ ਦਰਜ ਕੀਤੀ ਗਈ, ਜਿਸ 'ਚ ਮੁੱਖ ਤੌਰ 'ਤੇ ਭਾਜਪਾ ਅਤੇ 'ਆਪ' ਵਿਚਾਲੇ ਚੋਣ ਮੁਕਾਬਲਾ ਸੀ।


MCD ਚੋਣਾਂ ਵਿੱਚ ਕੁੱਲ 1.45 ਕਰੋੜ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਯੋਗ ਸਨ। ਰਾਜ ਚੋਣ ਕਮਿਸ਼ਨ ਨੇ ਦੱਸਿਆ ਕਿ ਸ਼ਾਮ 5.30 ਵਜੇ ਵੋਟਿੰਗ ਦਾ ਨਿਰਧਾਰਤ ਸਮਾਂ ਖਤਮ ਹੋਣ 'ਤੇ ਮਤਦਾਨ ਪ੍ਰਤੀਸ਼ਤਤਾ ਲਗਭਗ 50.47 ਫੀਸਦੀ ਸੀ ਜਦਕਿ ਸਭ ਤੋਂ ਵੱਧ ਪੋਲਿੰਗ (65.74 ਫੀਸਦੀ) ਵਾਰਡ ਨੰ. 5 (ਬਖਤਾਵਰਪੁਰ) ਅਤੇ  ਵਾਰਡ ਨੰ.145 (ਐਂਡਰਿਊਜ਼ ਗੰਜ) ਵਿੱਚ ਸਭ ਤੋਂ ਘੱਟ ਵੋਟਿੰਗ (33.74 ਫੀਸਦੀ) ਦਰਜ ਕੀਤੀ ਗਈ।

ਪਿਛਲੇ 15 ਸਾਲਾਂ ਤੋਂ ਨਗਰ ਨਿਗਮ 'ਤੇ ਕਾਬਜ਼ ਰਹੀ ਭਾਜਪਾ ਅਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ 'ਆਪ' ਵਿਚਾਲੇ ਚੋਣ ਲੜਾਈ ਦਾ ਸਭ ਤੋਂ ਵੱਡਾ ਮੁੱਦਾ ਕੂੜਾ ਇਕੱਠਾ ਕਰਨਾ ਅਤੇ ਲੈਂਡਫਿਲ ਕਰਨਾ ਹੈ। ਪੂਰੇ ਦਿੱਲੀ ਵਿੱਚ ਕੁੱਲ 13,638 ਪੋਲਿੰਗ ਬੂਥ ਸਥਾਪਤ ਕੀਤੇ ਗਏ ਸਨ।

ਇਹ ਵੀ ਪੜ੍ਹੋ: ਪੰਜਾਬ ਭਾਜਪਾ ਵੱਲੋਂ ਕੋਰ ਅਤੇ ਵਿੱਤ ਕਮੇਟੀ ਦਾ ਐਲਾਨ

ਐਮਸੀਡੀ 1958 ਵਿੱਚ ਸਥਾਪਿਤ ਕੀਤੀ ਗਈ ਸੀ, ਜਿਸਨੂੰ ਸ਼ੀਲਾ ਦੀਕਸ਼ਿਤ ਦੇ ਮੁੱਖ ਮੰਤਰੀ ਵਜੋਂ ਕਾਰਜਕਾਲ ਦੌਰਾਨ 2012 ਵਿੱਚ ਤੋੜ ਦਿੱਤਾ ਗਿਆ ਸੀ। ਸਾਲ 2012 ਅਤੇ 2022 ਦੇ ਵਿਚਕਾਰ ਦਿੱਲੀ ਵਿੱਚ 272 ਵਾਰਡ ਅਤੇ ਤਿੰਨ ਕਾਰਪੋਰੇਸ਼ਨ ਸਨ ਜੋ ਕਿ 22 ਮਈ ਨੂੰ ਹੋਂਦ ਵਿੱਚ ਆਈ ਤੇ ਦਿੱਲੀ ਨਗਰ ਨਿਗਮ ਵਿੱਚ ਮੁੜ ਏਕੀਕਰਨ ਕੀਤੇ ਗਏ ਸਨ।

ਸਾਲ 2017 ਦੀਆਂ ਐਮਸੀਡੀ ਚੋਣਾਂ ਵਿੱਚ ਭਾਜਪਾ ਨੇ 270 ਵਾਰਡਾਂ ਵਿੱਚੋਂ 181 ਵਾਰਡਾਂ ਵਿੱਚ ਜਿੱਤ ਪ੍ਰਾਪਤ ਕੀਤੀ ਜਦਕਿ 'ਆਪ' ਨੇ 48 ਵਾਰਡਾਂ ਜਿੱਤੀਆਂ ਅਤੇ ਕਾਂਗਰਸ 27 ਵਾਰਡਾਂ ਵਿੱਚ ਸੱਤਾ ਵਿੱਚ ਸੀ। ਸਾਲ 2017 ਵਿੱਚ ਪੋਲਿੰਗ ਪ੍ਰਤੀਸ਼ਤਤਾ ਲਗਭਗ 53 ਪ੍ਰਤੀਸ਼ਤ ਰਹੀ ਸੀ। 

- PTC NEWS

adv-img

Top News view more...

Latest News view more...