PSPCL ਵੱਲੋਂ ਪੰਜਾਬ ਵਿੱਚ ਬਿਜਲੀ ਦੀ ਘਾਟ ਕਾਰਨ 2 ਦਿਨ ਇੰਡਸਟਰੀ ਬੰਦ ਰੱਖਣ ਦਾ ਹੁਕਮ

By Shanker Badra - July 01, 2021 2:07 pm

ਚੰਡੀਗੜ੍ਹ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ (ਪੀਐਸਪੀਸੀਐਲ) ਨੇ ਸੂਬੇ ਵਿੱਚ ਬਿਜਲੀ ਦੀ ਘਾਟ ਕਾਰਨ ਸਨਅਤਾਂ ਨੂੰ 2 ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ। 30 ਜੂਨ ਤੋਂ ਘਰੇਲੂ ਖੇਤਰ ਵਿਚ ਬਿਜਲੀ ਕੱਟ ਲਾਉਣ ਤੋਂ ਬਾਅਦ PSPCL ਨੇ ਹੁਣ ਉਦਯੋਗਾਂ ਵਿਚ 2 ਦਿਨਾਂ ਹਫਤਾਵਾਰੀ ਕੱਟ ਲਗਾਉਣਾ ਵੀ ਸ਼ੁਰੂ ਕਰ ਦਿੱਤਾ ਹੈ।

PSPCL ਵੱਲੋਂ ਪੰਜਾਬ ਵਿੱਚ ਬਿਜਲੀ ਦੀ ਘਾਟ ਕਾਰਨ 2 ਦਿਨ ਇੰਡਸਟਰੀ ਬੰਦ ਰੱਖਣ ਦਾ ਹੁਕਮ

ਪੀਐਸਪੀਸੀਐਲ ਨੇ ਸੈਂਟਰਲ (ਲੁਧਿਆਣਾ) ਜ਼ੋਨ ਅਤੇ ਜਲੰਧਰ ਜ਼ੋਨ ਵਿੱਚ 2 ਦਿਨਾਂ ਹਫਤਾਵਾਰੀ ਛੁੱਟੀ ਦਾ ਐਲਾਨ ਕੀਤਾ ਹੈ. ਹਫਤਾਵਾਰੀ ਬੰਦ ਜ਼ਰੂਰੀ ਅਤੇ ਹੋਰ ਛੋਟ ਉਦਯੋਗਾਂ ਤੇ ਲਾਗੂ ਨਹੀਂ ਹੋਣਗੇ। PSPCL ਸ਼ਡਿਊਲ ਅਨੁਸਾਰ ਲੁਧਿਆਣਾ ਤੇ ਜਲੰਧਰ ਜੋਨ ਵਿਚ ਹਫਤੇ ’ਚ 2 ਦਿਨ ਛੁੱਟੀ ਦਾ ਐਲਾਨ ਕੀਤਾ ਹੈ।

PSPCL ਵੱਲੋਂ ਪੰਜਾਬ ਵਿੱਚ ਬਿਜਲੀ ਦੀ ਘਾਟ ਕਾਰਨ 2 ਦਿਨ ਇੰਡਸਟਰੀ ਬੰਦ ਰੱਖਣ ਦਾ ਹੁਕਮ

ਅਧਿਕਾਰੀਆਂ ਨੇ ਅੱਗੇ ਸਪੱਸ਼ਟ ਕੀਤਾ ਕਿ ਹਫਤਾਵਾਰੀ ਛੁੱਟੀ ਲਈ ਨਿਰਧਾਰਤ ਚਾਰਜ ਨਹੀਂ ਲਏ ਜਾਣਗੇ। ਇਸ ਸਬੰਧੀ ਡਾਇਰੈਕਟਰ ਡਿਸਟ੍ਰੀਬਿਊਸ਼ਨ ਡੀਆਈਪੀਐਸ ਗਰੇਵਾਲ ਨੇ ਕਿਹਾ ਕਿ “ਹਫਤਾਵਾਰੀ ਛੁੱਟੀ ਅੱਜ 1 ਤੋਂ 3 ਜੁਲਾਈ ਤੱਕ ਲਾਗੂ ਰਹੇਗੀ।

PSPCL ਵੱਲੋਂ ਪੰਜਾਬ ਵਿੱਚ ਬਿਜਲੀ ਦੀ ਘਾਟ ਕਾਰਨ 2 ਦਿਨ ਇੰਡਸਟਰੀ ਬੰਦ ਰੱਖਣ ਦਾ ਹੁਕਮ

ਦੱਸ ਦੇਈਏ ਕਿ ਬੁੱਧਵਾਰ ਨੂੰ ਪੂਰੇ ਪੰਜਾਬ ਵਿੱਚ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਰਹੀ ਅਤੇ ਸ਼ਾਮ 8:30 ਤੋਂ 10:30 ਵਜੇ ਤੱਕ ਯਾਨੀ ਸਾਢੇ ਚਾਰ ਘੰਟੇ ਬਿਜਲੀ ਸਪਲਾਈ ਬੰਦ ਰਹੀ ਹੈ। ਇਸ ਦੇ ਇਲਾਵਾ ਅੱਧੀ ਰਾਤ ਨੂੰ ਬਹੁਤ ਹੀ ਘੱਟ ਲਾਇਟ ਆਈ ਸੀ। ਜਦੋਂ ਇਨਵਰਟਰਾਂ ਨੇ ਵੀ ਜਵਾਬ ਦੇ ਦਿੱਤਾ ਤਾਂ ਲੋਕ ਬੁਰੀ ਸਥਿਤੀ ਵਿਚ ਆ ਗਏ।

-PTCNews

adv-img
adv-img