PSPCL ਦੇ ਫਿਰ ਹੱਥ ਖੜ੍ਹੇ, ਰਿਹਾਇਸ਼ੀ ਇਲਾਕਿਆਂ ਤੋਂ ਮੁੜ ਸ਼ੁਰੂ ਹੋਇਆ ਬਿਜਲੀ ਕੱਟਾਂ ਦਾ ਸਿਲਸਿਲਾ

By Baljit Singh - July 18, 2021 12:07 pm

ਜਲੰਧਰ: ਬੀਤੇ ਦਿਨੀਂ ਹੋਈ ਬਾਰਿਸ਼ ਅਤੇ ਤਾਪਮਾਨ ਵਿਚ ਗਿਰਾਵਟ ਕਾਰਨ ਪੰਜਾਬ ਵਿਚ ਸਾਰੇ ਖ਼ਪਤਕਾਰਾਂ ’ਤੇ ਬਿਜਲੀ ਕੱਟ ਖ਼ਤਮ ਕਰ ਦਿੱਤੇ ਗਏ ਸਨ ਪਰ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਭਾਰੀ ਗਰਮੀ ਨਾਲ ਪਾਵਰਕਾਮ ਦੇ ਹੱਥ ਫਿਰ ਤੋਂ ਖੜ੍ਹੇ ਹੋ ਗਏ ਹਨ ਅਤੇ ਉਸ ਨੂੰ ਘਰੇਲੂ ਬਿਜਲੀ ਖ਼ਪਤਕਾਰਾਂ ’ਤੇ 2 ਘੰਟੇ ਦਾ ਕੱਟ ਲਾਉਣਾ ਪਿਆ, ਜਿਸ ਨੇ ਖ਼ਪਤਕਾਰਾਂ ਦਾ ਖੂਬ ਪਸੀਨਾ ਛੁਡਾਇਆ।

ਪੜੋ ਹੋਰ ਖਬਰਾਂ: ਕਾਨਸ ਫਿਲਮ ਫੈਸਟੀਵਲ: ‘ਟਾਈਟਨ’ ਨੇ ਮਾਰੀ ਬਾਜ਼ੀ, ਵੇਖੋ ਸੂਚੀ

ਦੂਜੇ ਪਾਸੇ ਕਈ ਇਲਾਕਿਆਂ ਵਿਚ ਕਿਸਾਨਾਂ ਨੂੰ ਸਿਰਫ਼ 4-5 ਘੰਟੇ ਦੀ ਸਪਲਾਈ ਹੀ ਮੁਹੱਈਆ ਹੋ ਸਕੀ, ਜਿਸ ਨਾਲ ਉਨ੍ਹਾਂ ਨੂੰ ਖੇਤਾਂ ਨੂੰ ਪਾਣੀ ਦੇਣ ਵਿਚ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪਿਆ। ਏ. ਪੀ. (ਐਗਰੀਕਲਚਰ ਸਪਲਾਈ) ਦੇ ਫੀਡਰਾਂ ਤੋਂ ਇਲਾਵਾ ਦਿਹਾਤੀ ਇਲਾਕਿਆਂ ਵਿਚ ਸ਼ਹਿਰਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਕੱਟ ਲਾਏ ਗਏ, ਜਿਸ ਨਾਲ ਲੋਕ ਸਰਕਾਰ ਦੀਆਂ ਨੀਤੀਆਂ ਨੂੰ ਨਿੰਦਦੇ ਰਹੇ।

ਪੜੋ ਹੋਰ ਖਬਰਾਂ: ਮੁੰਬਈ 'ਚ ਮੀਂਹ ਕਾਰਨ ਵਾਪਰੀਆਂ ਵੱਖ-ਵੱਖ ਘਟਨਾਵਾਂ 'ਚ 18 ਲੋਕਾਂ ਦੀ ਮੌਤ, ਰੇਲ ਸੇਵਾਵਾਂ ਮੁਅੱਤਲ

ਜਦੋਂ ਮਹਿਕਮੇ ਨੇ ਕੱਟਾਂ ਤੋਂ ਰਾਹਤ ਦੇਣੀ ਸ਼ੁਰੂ ਕੀਤੀ ਸੀ ਤਾਂ ਇਹ ਗੱਲ ਵੀ ਕਹੀ ਗਈ ਸੀ ਕਿ ਘਰੇਲੂ ਖ਼ਪਤਕਾਰਾਂ ’ਤੇ ਕੱਟ ਨਹੀਂ ਲਾਏ ਜਾਣਗੇ, ਜਦੋਂ ਕਿ ਕੱਟਾਂ ਦੇ ਸਿਲਸਿਲੇ ਦੀ ਸ਼ੁਰੂਆਤ ਹੀ ਘਰੇਲੂ ਖ਼ਪਤਕਾਰਾਂ ਤੋਂ ਕੀਤੀ ਗਈ। ਸ਼ਨੀਵਾਰ ਸ਼ਹਿਰ ਵਿਚ ਦੁਪਹਿਰ 1.30 ਤੋਂ ਲੈ ਕੇ ਦੁਪਹਿਰ 3.30 ਤੱਕ ਬਿਜਲੀ ਸਪਲਾਈ ਬੰਦ ਰਹੀ। ਇਸ 2 ਘੰਟੇ ਦੇ ਕੱਟ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਪੜੋ ਹੋਰ ਖਬਰਾਂ: ਕੈਪਟਨ-ਸਿੱਧੂ ਮਸਲੇ ਦਾ ਸੇਕ, ਸੋਨੀਆ ਗਾਂਧੀ ਨੇ ਸੱਦੀ ਸੰਸਦ ਮੈਂਬਰਾਂ ਦੀ ਬੈਠਕ

ਇੰਡਸਟਰੀ ’ਤੇ ਵੀ ਕੱਟ ਲਾਉਣ ਦੀ ਤਿਆਰੀ
ਸਾਵਧਾਨ ਹੋ ਜਾਓ ਜਿਹੜੇ ਹਾਲਾਤ ਬਣ ਰਹੇ ਹਨ, ਉਨ੍ਹਾਂ ਮੁਤਾਬਕ ਐੱਲ. ਐੱਸ. (ਲਾਰਜ ਸਪਲਾਈ) ਇੰਡਸਟਰੀ ’ਤੇ ਕੱਟ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨਾਂ ਨਾ ਛਾਪਣ ਦੀ ਸ਼ਰਤ ’ਤੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਕੋਲ ਹੋਰ ਕੋਈ ਵੀ ਬਦਲ ਨਹੀਂ ਬਚਦਾ। ਅਜਿਹੇ ਵਿਚ ਸ਼ੁਰੂਆਤੀ ਦੌਰ ਵਿਚ ਇੰਡਸਟਰੀ ’ਤੇ ਸਵੇਰ ਸਮੇਂ ਕੱਟ ਲਾਇਆ ਜਾਵੇਗਾ, ਜਦੋਂ ਕਿ ਇਸ ਤੋਂ ਬਾਅਦ ਅਗਲੇ ਫੈਸਲੇ ਲਏ ਜਾਣਗੇ।

-PTC News

adv-img
adv-img